ਵੀਰਵਾਰ, ਮਾਰਚ 28, 2024
ਵੀਰਵਾਰ, ਮਾਰਚ 28, 2024

HomeUncategorized @paਤੁਹਾਡੇ ਸੋਨੇ ਤੇ ਨਹੀਂ ਹੈ ਸਰਕਾਰ ਦੀ ਨਜ਼ਰ , ਸੋਸ਼ਲ ਮੀਡਿਆ 'ਤੇ...

ਤੁਹਾਡੇ ਸੋਨੇ ਤੇ ਨਹੀਂ ਹੈ ਸਰਕਾਰ ਦੀ ਨਜ਼ਰ , ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਫ਼ਰਜ਼ੀ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ

ਮੋਦੀ ਸਰਕਾਰ ਸੋਨਾ ਬੰਦ ਕਰਨ ਜਾ ਰਹੀ ਹੈ , ਹਿੰਦੂਸਤਾਨੀ ਇਸੀ ਪਾਗਲਪਨ ਦੇ ਪਾਤਰ ਹਨ। 

ਵੇਰੀਫਿਕੇਸ਼ਨ 

ਸੋਸ਼ਲ ਮੀਡਿਆ ‘ਤੇ ਕਈ ਮੀਡਿਆ ਏਜੇਂਸੀਆਂ , ਵੈਰੀਫਾਇਡ ਯੂਜ਼ਰਸ ਅਤੇ ਆਮ ਯੂਜ਼ਰਸ ਨੇ ਯਾ ਤਾਂ ਮੀਡਿਆ ਏਜੇਂਸੀਆਂ ਦੇ ਲਿੰਕ ਯਾ ਫੇਰ ਆਪਣੇ ਸੂਤਰਾਂ ਦੇ ਮੁਤਾਬਕ ਇਹ ਦਾਅਵਾ ਕੀਤਾ ਕਿ ਸਰਕਾਰ ‘ਗੋਲਡ ਅਮਨੈਸਟੀ’ ਨਾਮਕ ਇਕ ਯੋਜਨਾ ਲੈਕੇ ਆ ਰਹੀ ਜਿਸਦੇ ਵਿੱਚ ਤੁਹਾਡੇ ਕੋਲ ਕਿੰਨਾ ਸੋਨਾ ਹੈ ਇਸਦੀ ਜਾਣਕਾਰੀ ਤੁਹਾਨੂੰ ਸਰਕਾਰ ਨੂੰ ਦੇਣੀ ਪਵੇਗੀ। ਦਾਅਵੇ ਦੇ ਮੁਤਾਬਕ ਮੋਦੀ ਸਰਕਾਰ ਕਾਲੇ ਧਨ ‘ਤੇ ਨਕੇਲ ਕਸਨ ਦੇ ਲਈ ਨੋਟਬੰਦੀ ਵਰਗੀ ਵੱਡੀ ਯੋਜਨਾ ਲੈਕੇ ਆ ਰਹੀ ਹੈ।ਗੌਰਤਲਬ ਹੈ ਕਿ ਇਹ ਦਾਅਵਾ ਹਰ ਕਿਸੇ ਦੇ ਜੀਵਨ ਅਤੇ ਘਰ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਸੋਸ਼ਲ ਮੀਡਿਆ ‘ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਤੇ ਵੱਖਰੇ ਵੱਖਰੇ ਮੀਡਿਆ ਏਜੇਂਸੀਆਂ ਦੀਆਂ ਖ਼ਬਰਾਂ ਦੇ ਅਧਾਰ ਤੇ ਇਹ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ ਦੇ ਉੱਤੇ ਕਾਫੀ ਵੈਰੀਫਾਇਡ ਯੂਜ਼ਰਸ ਨੇ ਵੀ ਇਸ ਵਾਇਰਲ ਦਾਅਵੇ ਨੂੰ ਬਿਨਾ ਕਿਸੀ ਜਾਂਚ ਦੇ ਸ਼ੇਅਰ ਕੀਤਾ।  

ਇਸ ਵੈਰੀਫਾਇਡ ਟਵਿੱਟਰ ਹੈਂਡਲ ਨੇ ਆਪਣੇ ਟਵੀਟ ਵਿੱਚ ਇਹ ਦਾਅਵਾ ਕੀਤਾ ਕਿ ਭਾਰਤ ਸਰਕਾਰ ਤੁਹਾਡੇ ਘਰ ਦੇ ਵਿੱਚ ਪਾਏ ਸੋਨੇ ਤੇ ਟੈਕਸ ਲਗਾਉਣ ਦਾ ਮਨ ਬਣਾ ਰਹੀ ਹੈ। ਇਸ ਤਰਾਂ ਲੱਗਦਾ ਹੈ ਕਿ ਜਿਸ ਤਰਾਂ ਦੇ ਨਾਲ ਦੇਸ਼ ਦੀ ਆਰਥਿਕਤਾ ਗਿਰ ਰਹੀ ਹੈ  ਉਸ ਤੋਂ ਵੀ ਤੇਜ਼ੀ ਦੇ ਨਾਲ ਸਰਕਾਰ ਦੀ ਨੀਅਤ ਜਨਤਾ ਦੇ ਸੋਨੇ ਤੇ ਪੈ ਚੁੱਕੀ ਹੈ। ਕੀ ਦੇਸ਼ ਦੀ ਆਰਥਿਕਤਾ ਨੂੰ ਸਰਕਾਰ ਦੇਸ਼ ਦੀ ਜਨਤਾ ਦਾ ਖੂਨ ਚੂਸਕੇ ਸਹੀ ਕਰਨ ਦਾ ਮਨ ਬਣਾ ਰਹੀ ਹੈ। ਇਸੇ ਤਰਾਂ ਕਈ ਹੋਰ ਵੈਰੀਫਾਇਡ ਯੂਜ਼ਰਸ ਅਤੇ ਮੀਡਿਆ ਏਜੇਂਸੀਆਂ ਨੇ ਵੀ ਬਿਨਾ ਜਾਂਚ ਪੜਤਾਲ ਦੇ ਇਸ ਦਾਅਵੇ ਨੂੰ ਸ਼ੇਅਰ ਕੀਤਾ।

 

 

ਨੋਟਬੰਦੀ ਵਰਗਾ ਵੱਡਾ ਕਦਮ ਚੁੱਕ ਸਕਦੀ ਹੈ ਸਰਕਾਰ, ਘਰ ਚ ਰੱਖੇ ਸੋਨੇ ਦੀ ਦੇਣੀ ਹੋਵੇਗੀ ਜਾਣਕਾਰੀ

ਮੁੰਬਈ – ਕਾਲੇ ਧਨ ਨਾਲ ਸੋਨਾ ਖਰੀਦਣ ਵਾਲੇ ਸਾਵਧਾਨ ਹੋ ਜਾਓ। ਜਾਣਕਾਰੀ ਮਿਲੀ ਹੈ ਕਿ ਕਾਲੇ ਧਨ ‘ਤੇ ਨਕੇਲ ਕੱਸਣ ਲਈ ਮੋਦੀ ਸਰਕਾਰ ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਇਨਕਮ ਟੈਕਸ ਦੀ ਐਮਨੇਸਟੀ ਸਕੀਮ ਦੀ ਤਰਜ਼ ‘ਤੇ ਸੋਨੇ ਲਈ ਖਾਸ ਐਮਨੈਸਟੀ ਸਕੀਮ ਲਿਆਂਦੀ ਜਾ

 

ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਮੋਦੀ ਸਰਕਾਰ: ਘਰ ‘ਚ ਰੱਖੇ ਸੋਨੇ ਦੀ ਦੇਣੀ ਹੋਵੇਗੀ ਜਾਣਕਾਰੀ- News18 Punjab

ਆਮਦਨੀ ਟੈਕਸ ਦੀ ਐਮਨੇਸਟੀ ਯੋਜਨਾ ਦੀ ਤਰਜ਼ ‘ਤੇ ਸੋਨੇ ਲਈ ਅਮਨੈਸਟੀ ਸਕੀਮ ਆ ਸਕਦੀ ਹੈ। ਜਿਸ ਵਿੱਚ ਇੱਕ ਤੈਅ ਮਾਤਰਾ ਤੋਂ ਜ਼ਿਆਦਾ ਬਿਨਾਂ ਰਸੀਦ ਦੇ ਸੋਨਾ ਰੱਖਣ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਹੋਵੇਗੀ। ਗੋਲਡ ਦੀ ਕੀਮਤ ਵੀ ਸਰਕਾਰ ਨੂੰ ਦੱਸ਼ਣੀ ਹੋਵੇਗੀ।

 

ਨੋਟਬੰਦੀ ਤੋਂ ਬਾਅਦ ਹੁਣ ਸੋਨੇ ਦੀ ਵਾਰੀ !

ਨਵੀਂ ਦਿੱਲੀ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਾਲੇਧਨ ‘ਤੇ ਨੱਥ ਪਾਉਣ ਲਈ ਇਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਹੁਣ ਕਾਲੀ ਕਮਾਈ ਤੋਂ ਸੋਨਾ ਖਰੀਦਣ ਵਾਲਿਆਂ ‘ਤੇ ਨੱਥ ਪਾਉਣ ਲਈ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਸੂਤਰਾਂ ਮੁਤਾਬਕ ਮੋਦੀ ਸਰਕਾਰ ਸੋਨੇ ਲਈ ਐਮਨੈਸਟੀ ਸਕੀਮ ਲਿਆਉਣ ਦੀ ਤਿਆਰੀ

 

 
ਆਖ਼ਿਰ ਕਿ ਹੈ ਮਾਮਲਾ ?
ਦਰਅਸਲ , CNBC Awaaz ਨੇ ਦੋ ਦਿਨ ਪਹਿਲਾਂ ਸਰਕਾਰ ਦੁਆਰਾ ਗੋਲਡ ਅਮਨੈਸਟੀ ਨਾਮਲ ਯੋਜਨਾ ਲਾਗੂ ਕਰਨ ਦੀ ਖ਼ਬਰ ਚਲਾਈ ਸੀ , ਜਿਸ ਤੋਂ ਬਾਅਦ ਕਈ ਮੀਡਿਆ ਏਜੇਂਸੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਚਲਾਈ ਇਸ ਅਮਨੈਸਟੀ ਸਕੀਮ ਤਹਿਤ ਸੋਨੇ ਦੀ ਕੀਮਤ ਤੈਅ ਕਰਨ ਲਈ ਵੈਲਿਊਏਸ਼ਨ ਸੈਂਟਰ ਤੋਂ ਸਰਟੀਫਿਕੇਟ ਲੈਣਾ ਹੋਵੇਗਾ। ਬਿਨਾਂ ਰਸੀਦ ਦੇ ਸੋਨੇ ਦੀ ਮਾਤਰਾ ‘ਤੇ ਟੈਕਸ ਦੀ ਕੁਝ ਰਕਮ ਦਾ ਭੁਗਤਾਨ ਕਰਨਾ ਪਏਗਾ। ਇਹ ਸਕੀਮ ਸਿਰਫ ਇੱਕ ਖਾਸ ਸਮਾਂ ਸੀਮਾ ਲਈ ਖੋਲ੍ਹੀ ਜਾਏਗੀ।  ਯੋਜਨਾ ਖ਼ਤਮ ਹੋਣ ਤੋਂ ਬਾਅਦ, ਜੇ ਸੋਨਾ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਪਾਇਆ ਜਾਂਦਾ ਹੈ, ਤਾਂ ਭਾਰੀ ਜ਼ੁਰਮਾਨਾ ਭਰਨਾ ਪਏਗਾ। ਇਸ ਖ਼ਬਰ ਦੇ ਬਾਰੇ ਵਿੱਚ ਪੂਰੀ ਜਾਣਕਾਰੀ CNBC Awaaz ਦੇ ਇਸ ਵੀਡੀਓ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।  
 
 
ਵਿੱਤ ਮੰਤਰਾਲਾ ਨੇ ‘ਗੋਲਡ ਅਮਨੈਸਟੀ’ ਯੋਜਨਾ ਦੀ ਖ਼ਬਰ ਨੂੰ ਸਿਰੇ ਤੋਂ ਨਕਾਰਿਆ
ਸਮਾਚਾਰ ਏਜੇਂਸੀ ‘ANI’ ਨੇ ਵਿੱਤ ਮੰਤਰਾਲਾ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਕਿ ‘ਜਿਸ ਤਰਾਂ ਦੇ ਨਾਲ ਮੀਡਿਆ ਏਜੇਂਸੀਆਂ ਰਿਪੋਰਟ ਕਰ ਰਹੀਆਂ ਹਨ , ਇਨਕਮ ਟੈਕਸ ਡਿਪਾਰਟਮੈਂਟ ਦੇ ਵਲੋਂ ਕਿਸੀ ਵੀ ਤਰਾਂ ਦੀ ‘ਗੋਲਡ ਅਮਨੈਸਟੀ’ ਯੋਜਨਾ ਲੈਕੇ ਆਉਣ ਦਾ ਕੋਈ ਵਿਚਾਰ ਨਹੀਂ ਹੈ। ਬਜਟ ਸੈਸ਼ਨ ਦੇ ਨਜਦੀਕ ਇਸ ਤਰਾਂ ਦੀਆਂ ਕਾਲਪਨਿਕ ਖ਼ਬਰਾਂ ਆਣਾ ਕੁਦਰਤੀ ਹੈ।  
 
 
ਕਈ ਮੀਡਿਆ ਏਜੇਂਸੀਆਂ ਨੇ ‘ਗੋਲਡ ਅਮਨੈਸਟੀ’ ਯੋਜਨਾ ਨੂੰ ਲੈਕੇ ਫੈਲੇ ਵਹਿਮ ਦੀ ਦਿੱਤੀ ਜਾਣਕਾਰੀ
 


सरकार नहीं ला रही गोल्ड ऐमनेस्टी स्कीम, चल रही खबरें अफवाह- सूत्र

खबरों में कहा गया है कि नई आम माफी योजना से सोने के जमाखोरों को कालेधन से किए गए निवेश को वैध बनाने का मौका मिलेगा. इसके लिए उन्हें अपने पास मौजूद सोने का खुलासा करना होगा और इस पर कर का भुगतान करना होगा.


स्वर्ण माफी योजना को लेकर वायरल खबरों का खंडन, सरकारी सूत्रों ने कहा- ऐसा कोई प्रस्ताव नहीं

नयी दिल्ली। सरकार सोने के रूप में जमा अघोषित संपत्ति का पता लगाने के लिए स्वर्ण माफी योजना पेश करने पर विचार नहीं कर रही है। आधिकारिक सूत्रों ने गुरुवार को यह जानकारी दी। यह स्पष्टीकरण ऐसे समय आया है जब मीडिया में खबरें आ रही हैं कि सरकार माफी

 
ਕਈ ਮੀਡਿਆ ਏਜੇਂਸੀਆਂ ਨੇ ਬਾਅਦ ਵਿੱਚ ਆਪਣੀ ਗ਼ਲਤੀ ਸੁਧਾਰੀ –  
 


No proposal to launch gold amnesty scheme: Govt sources

The clarification comes amidst media report indicating the government move to launch amnesty scheme that will allow individuals and entities to declare their unaccounted gold holding without risk of being prosecuted. There is no such gold amnesty scheme under consideration of Income Tax Department as being reported in media, official sources said on Thursday.

ਗੁੰਮਰਾਹਕਰਨ ਨਿਕਲਿਆ ਸਰਕਾਰ ਦੁਆਰਾ ‘ਗੋਲਡ ਅਮਨੈਸਟੀ’ ਯੋਜਨਾ ਲੈਕੇ ਆਉਣ ਦਾ ਦਾਅਵਾ  –

ਸਾਡੀ ਪੜਤਾਲ ਦੇ ਵਿੱਚ ਇਹ ਸਾਫ ਹੋ ਗਿਆ ਕਿ ਸਰਕਾਰ ਫਿਲਹਾਲ ਕਿਸੀ ਵੀ ਤਰਾਂ ਦੀ ‘ਗੋਲਡ ਅਮਨੈਸਟੀ’ ਯੋਜਨਾ ਲੈਕੇ ਆਉਣ ਦਾ ਕੋਈ ਵਿਚਾਰ ਨਹੀ ਕਰ ਰਹੀ ਹੈ। ਮੀਡਿਆ ਏਜੇਂਸੀਆਂ ਦੇ ਵਲੋਂ ਜਲਦਬਾਜ਼ੀ ਵਿੱਚ ਇਸ ਤਰਾਂ ਦੀ ਖ਼ਬਰਾਂ ਚਲਾਕੇ ਗੁੰਮਰਾਹ ਫੈਲਾਇਆ ਗਿਆ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਰੂਰੀ ਨਹੀਂ ਹੈ ਕਿ ਮੀਡਿਆ ਦੇ ਵਲੋਂ ਦਿੱਤੀ ਗਈ ਹਰ ਖ਼ਬਰ ਸਹੀ ਹੋ , ਇਹ ਜ਼ਰੂਰੀ ਨਹੀਂ ਹੈ।  ਇਸ ਲਈ ਇਸ ਤਰਾਂ ਦੇ ਦਾਅਵੇ ਦੀ ਸਦਾ ਖੁਦ ਜਾਂਚ ਪੜਤਾਲ ਕਰੋ ਯਾ ਫੇਰ ਸਾਨੂੰ ਈ-ਮੇਲ ਭੇਜਕੇ ਦਾਅਵੇ ਦੀ ਸਚਾਈ ਪ੍ਰਾਪਤ ਕਰੋ।

ਟੂਲਜ਼ ਵਰਤੇ –
 
  •  ਗੂਗਲ ਸਰਚ
  • ਟਵਿੱਟਰ ਅਡਵਾਂਸ ਸਰਚ

ਰਿਜ਼ਲਟ – ਗ਼ਲਤ ਦਾਅਵਾ

 

(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular