ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeUncategorized @paਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਸੀਬੀਆਈ ਅਧਿਕਾਰੀ ਦੀ ਤਸਵੀਰ ਨੂੰ ਕਸ਼ਮੀਰ ਵਿੱਚ...

ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਸੀਬੀਆਈ ਅਧਿਕਾਰੀ ਦੀ ਤਸਵੀਰ ਨੂੰ ਕਸ਼ਮੀਰ ਵਿੱਚ ਗ੍ਰਿਫਤਾਰ ਕੀਤੇ ਗਏ ਡੀਐਸਪੀ ਦੇ ਨਾਮ ਤੋਂ ਕੀਤਾ ਵਾਇਰਲ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
जम्मू कश्मीर मे DSP देवेंद्र सिंह गाड़ी मे दो आंतकवादियों के साथ गिरफ्तार।दिल्ली चुनाव मे भाजपा को फायदा पहुंचाने के लिए 
आंतकवादियों को दिल्ली पहुंचने में कर रहा था मदद। जिसको 15 अगस्त पर राष्ट्रपति मैडल से सम्मानित किया था भाजपा सरकार ने।
 
ਕਲੇਮ :
 
ਜੰਮੂ ਕਸ਼ਮੀਰ ਵਿੱਚ ਡੀਐਸਪੀ ਦਵਿੰਦਰ ਸਿੰਘ ਗੱਡੀ ਦੇ ਵਿੱਚ ਦੋ ਅੱਤਵਾਦੀਆਂ ਦੇ ਨਾਲ ਗਿਰਫ਼ਤਾਰ। ਦਿੱਲੀ ਚੋਣਾਂ ਵਿੱਚ ਭਾਜਪਾ ਨੂੰ ਮਦਦ ਪਹੁੰਚਾਉਣ ਦੇ ਲਈ ਅੱਤਵਾਦੀਆਂ ਨੂੰ ਦਿੱਲੀ ਪਹੁੰਚਾਉਣ ਵਿੱਚ ਕਰ ਰਿਹਾ ਸੀ ਮਦਦ ਜਿਸਨੂੰ 15 ਅਗਸਤ ‘ਤੇ ਭਾਜਪਾ ਸਰਕਾਰ ਨੇ ਰਾਸ਼ਟਰਪਤੀ ਮੈਡਲ ਦੇ ਨਾਲ ਨਵਾਜਿਆ ਗਿਆ ਸੀ “
 
 
 

[removed][removed]

 
 
 
 
ਵੇਰੀਫੀਕੇਸ਼ਨ : 
 
 
ਸੋਸ਼ਲ ਮੀਡਿਆ ‘ਤੇ ਹਰ ਰੋਜ਼ ਕੋਈ ਨਾ ਕੋਈ ਗੁੰਮਰਾਹਕਰਨ ਦਾਅਵਾ ਵਾਇਰਲ ਹੁੰਦਾ ਰਹਿੰਦਾ ਹੈ। ਹਾਲ ਹੀ ਦੇ ਵਿੱਚ ਜੰਮੂ ਕਸ਼ਮੀਰ ਤੋਂ ਗਿਰਫ਼ਤਾਰ ਹੋਏ ਡੀਐਸਪੀ ਦਵਿੰਦਰ ਸਿੰਘ ਦੇ ਨਾਮ ਤੋਂ ਸਾਨੂੰ ਕਈ ਖਬਰਾਂ ਮਿਲੀਆਂ। ਟਵਿੱਟਰ ਤੇ ਇੱਕ ਯੂਜ਼ਰ “Sanjay Gadhia” ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਸ਼ੇਅਰ ਕੀਤਾ ਤੇ ਕੈਪਸ਼ਨ ਵਿੱਚ ਲਿਖਿਆ , “ਜੰਮੂ ਕਸ਼ਮੀਰ ਵਿੱਚ ਡੀਐਸਪੀ ਦਵਿੰਦਰ ਸਿੰਘ ਗੱਡੀ ਦੇ ਵਿੱਚ ਦੋ ਅੱਤਵਾਦੀਆਂ ਦੇ ਨਾਲ ਗਿਰਫ਼ਤਾਰ। ਦਿੱਲੀ ਚੋਣਾਂ ਵਿੱਚ ਭਾਜਪਾ ਨੂੰ ਮਦਦ ਪਹੁੰਚਾਉਣ ਦੇ ਲਈ ਅੱਤਵਾਦੀਆਂ ਨੂੰ ਦਿੱਲੀ ਪਹੁੰਚਾਉਣ ਵਿੱਚ ਕਰ ਰਿਹਾ ਸੀ ਮਦਦ ਜਿਸਨੂੰ 15 ਅਗਸਤ ‘ਤੇ ਭਾਜਪਾ ਸਰਕਾਰ ਨੇ ਰਾਸ਼ਟਰਪਤੀ ਮੈਡਲ ਦੇ ਨਾਲ ਨਵਾਜਿਆ ਗਿਆ ਸੀ “। ਇਸ ਦੇ ਨਾਲ ਸੰਜੇ ਗਧਿਆ ਨੇ ਆਪਣੇ ਹੈਂਡਲ ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।
 
 
 

[removed][removed]

 
 
 
ਅਸੀਂ ਪਾਇਆ ਕਿ ਇਸ ਤਸਵੀਰ ਨੂੰ ਸੋਸ਼ਲ ਮੀਡਿਆ ‘ਤੇ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
 
 

[removed][removed]

 
 
 

[removed][removed]

 
 
 
ਅਸੀਂ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ “ਗੂਗਲ ਰਿਵਰਸ ਇਮੇਜ਼” ਸਰਚ ਦੀ ਮਦਦ ਨਾਲ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਖੰਗਾਲਿਆ। ਸਰਚ  ਦੌਰਾਨ ਸਾਨੂੰ ਮੀਡਿਆ ਵੈਬਸਾਈਟ “Telegraph India” ਤੇ ਵਾਇਰਲ ਹੋ ਰਹੀ ਤਸਵੀਰ ਨਾਲ ਮਿਲਦੀ ਜੁਲਦੀ ਤਸਵੀਰ ਮਿਲੀ। ਇਸ ਲੇਖ  ਨੂੰ 31 ਅਕਤੂਬਰ , 2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਮੀਡਿਆ ਵੈਬਸਾਈਟ Telegraph India  ਤੇ ਪ੍ਰਕਾਸ਼ਿਤ ਲੇਖ ਦੇ ਮੁਤਾਬਕ , ਇਹ ਤਸਵੀਰ ਸੀਬੀਆਈ ਦੇ ਡਿਪਟੀ ਸੁਪਰਡੈਂਟ ਦਵਿੰਦਰ ਕੁਮਾਰ ਦੀ ਹੈ ਜਿਹਨਾਂ ਨੂੰ ਭ੍ਰਸ਼ਟਾਚਾਰ ਦੇ ਆਰੋਪਾਂ ਦੇ ਚੱਲਦੇ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ। ਹਾਲਾਂਕਿ, ਦਿੱਲੀ ਹਾਈ ਕੋਰਟ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ।
 
 
 
 

Delhi court grants bail to CBI DSP Devender Kumar in case involving Asthana

A Delhi court on Wednesday granted bail to CBI DSP Devender Kumar arrested in connection with bribery allegations involving the agency’s Special Director Rakesh Asthana. Special CBI Judge Santosh Snehi Mann granted the relief to Kumar and asked him to furnish a personal bond of Rs 50,000 and a surety of like amount.

[removed][removed]

 
 
 
 
 
ਕੌਣ ਹਨ ਦਵਿੰਦਰ ਸਿੰਘ?
 
 
ਡੀਐਸਪੀ ਦਵਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਅੱਤਵਾਦੀ ਸੰਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਰਾਜ ਪੁਲਿਸ ਨੇ ਉਸਦੀ ਕਾਰ ਨੂੰ ਰਾਸ਼ਟਰੀ ਰਾਜ ਮਾਰਗ ਤੇ ਰੋਕਿਆ ਸੀ ਅਤੇ ਉਸਨੂੰ ਆਪਣੇ ਨਾਲ ਯਾਤਰਾ ਕਰ ਰਹੇ ਦੋ ਅੱਤਵਾਦੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦਵਿੰਦਰ ਸਿੰਘ ਨੇ 1990 ਵਿੱਚ ਇਕ ਸਬ-ਇੰਸਪੈਕਟਰ ਦੇ ਤੌਰ ‘ਤੇ ਫੋਰਸ ਵਿੱਚ ਸ਼ਾਮਲ ਹੋਇਆ ਅਤੇ ਜ਼ਿਆਦਾਤਰ ਆਪਣਾ ਕੈਰੀਅਰ ਲਗਭਗ ਤਿੰਨ ਦਹਾਕੇ ਸੰਵੇਦਨਸ਼ੀਲ ਅਹੁਦਿਆਂ’ ਤੇ ਬਿਤਾਇਆ। 
 
 
 

Davinder Singh’s journey from being junior cop to trusted Hizbul aide in Kashmir

Suspended Jammu and Kashmir Police officer Davinder Singh was arrested along with two HIzbul terroritss on January 11. (File Photo) A senior police officer, posted with the anti-hijacking team at Srinagar airport, was arrested along with two terrorists whom he was allegedly ferrying out of Kashmir valley for a possible terror attack.

[removed][removed]

 
 
 
ਤੁਸੀ ਇਹਨਾਂ ਦੋਨਾਂ ਤਸਵੀਰਾਂ ਤੋਂ ਡੀਐਸਪੀ ਦਵਿੰਦਰ ਸਿੰਘ ਅਤ ਸੀਬੀਆਈ ਅਫਸਰ ਦਵਿੰਦਰ ਕੁਮਾਰ ਵਿਚਲਾ ਫਰਕ ਸਮਝ ਸਕਦੇ ਹੋ :
 
 
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਟਵਿੱਟਰ ਹੈਂਡਲ ਵਲੋਂ ਸਾਂਝਾ ਕੀਤੀ ਗਈ ਤਸਵੀਰ 2018 ਵਿੱਚ ਭ੍ਰਸ਼ਟਾਚਾਰ ਦੇ ਆਰੋਪਾਂ ਦੇ ਵਿੱਚ ਗਿਰਫ਼ਤਾਰ ਕੀਤੇ ਗਏ ਸੀਬੀਆਈ ਅਫਸਰ ਦਵਿੰਦਰ ਕੁਮਾਰ ਦੀ ਹੈ ਨਾ ਕਿ ਹਾਲ ਦੇ ਵਿੱਚ ਗਿਰਫ਼ਤਾਰ ਕੀਤੇ ਗਏ ਡੀਐਸਪੀ ਦਵਿੰਦਰ ਸਿੰਘ ਦੀ।  ਵਾਇਰਲ ਹੋ ਰਹੀ ਪੋਸਟ ਦੇ ਵਿੱਚ ਨਾਮ ਅਤੇ ਤਸਵੀਰ ਦੋਵੇਂ ਗਲਤ ਹਨ।  
 
 
 

ਟੂਲਜ਼ ਵਰਤੇ :

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

 
 
 
 
 
 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular