Uncategorized @pa
ਪਾਕਿਸਤਾਨੀ ਪੁਲਿਸ ਦੀ ਗਿਰਫ਼ਤ ਵਿੱਚ ਆਇਆ ਨੌਜਵਾਨ ਨਹੀਂ ਹੈ BBC ਪੱਤਰਕਾਰ , ਵਾਇਰਲ ਦਾਅਵਾ ਝੂਠਾ
ਕਲੇਮ –
ये देखिये बीबीसी BBC कयूं उल्टा चलता है व इसका रिपोर्टर चरस ले जाते पकड़े जाते हैं जम्मू काश्मीर में pic.twitter.com/iJopAXdRvS
— ॐ V K SHARMA ॐ (@VictoriousNamo) October 29, 2019
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਹੈ ਕਿ ਵੀਡੀਓ ਦੇ ਵਿਚ ਦਿਖ ਰਿਹਾ ਵਿਅਕਤੀ BBC ਦਾ ਪੱਤਰਕਾਰ ਹੈ ਜਿਸਨੂੰ ਪੁਲਿਸ ਨੇ ਡਰੱਗਸ ਦੇ ਨਾਲ ਗਿਰਫ਼ਤਾਰ ਕੀਤਾ ਹੈ।ਵੀਡੀਓ ਦੇ ਵਿੱਚ ਇਸ ਸ਼ਖਸ ਨੂੰ ਇੱਕ ID ਕਾਰਡ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਿਸ ਉੱਤੇ BBC ਲਿਖਿਆ ਹੋਇਆ ਹੈ।
ਵੀਡੀਓ ਦੇ ਵਿੱਚ ਵਿਅਕਤੀ ਜਿਸਦੀ ਸਿਰਫ ਆਵਾਜ਼ ਸੁਣਾਈ ਦੇ ਰਹੀ ਹੈ , ਉਹ ਵਿਅਕਤੀ ਦੂਜੇ ਵਿਅਕਤੀ ਤੋਂ ਪੁੱਛ ਰਿਹਾ ਹੈ ਕਿ ਉਹ ਕੌਣ ਹੈ ਤੇ ਉਸ ਕੋਲੋਂ ਕਿ ਬਰਾਮਦ ਕੀਤਾ ਗਿਆ ਹੈ। ਵੀਡੀਓ ਵਿੱਚ ਦਿਖ ਰਿਹਾ ਵਿਅਕਤੀ ਖੁਦ ਨੂੰ BBC ਦਾ ਪੱਤਰਕਾਰ ਦੱਸ ਰਿਹਾ ਹੈ ਤੇ ਕਹਿ ਰਿਹਾ ਹੈ ਕ ਉਸ ਕੋਲੋਂ ਚਰਸ ਬਰਾਮਦ ਹੋਈ ਹੈ , ਜਿਸਨੂੰ ਉਹ ਬੇਚਣ ਲਈ ਨਹੀਂ ਸਗੋਂ ਆਪਣੇ ਇਸਤੇਮਾਲ ਲਈ ਲੈਕੇ ਜਾ ਰਿਹਾ ਸੀ। ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।


ਬੀਬੀਸੀ ਉਰਦੂ ਦੇ ਐਡੀਟਰ , ਮਹਵਿਸ਼ ਹੁਸੈਨ ਦੇ ਮੁਤਾਬਕ ਬਤੌਰ BBC ਵੀਡੀਓ ਦੇ ਵਿੱਚ ਮੌਜੂਦ ਵਿਅਕਤੀ ਬੀਬੀਸੀ ਦੇ ਨਾਲ ਜੁੜਿਆ ਨਹੀਂ ਹੈ। ਪਾਕਿਸਤਾਨ ਦੇ ਵਿੱਚ ਬੀਬੀਸੀ ਦੇ ਨਾਮ ਦਾ ਗ਼ਲਤ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਕਈ ਮਾਮਲੇ ਸਾਮ੍ਹਣੇ ਆਏ ਹਨ ਅਤੇ ਇਸ ਬਾਰੇ ਬ੍ਰਾਂਡ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ। ਸਾਨੂੰ ਬੀਬੀਸੀ ਦੇ ਨਾਮ ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਉਮੀਦ ਹੈ। ਵੀਡੀਓ ਦੇ ਵਿੱਚ ਵਿਅਕਤੀ ਵਲੋਂ ਦਿੱਤੀ ਗਈ ਪਹਿਚਾਣ ਪੂਰੀ ਤਰਾਂ ਦੇ ਨਾਲ ਨਕਲੀ ਹੈ।
ਇਸ ਤੋਂ ਸਾਫ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਫੈਲਾਇਆ ਜਾ ਰਿਹਾ ਇਹ ਵੀਡੀਓ ਪਾਕਿਸਤਾਨ ਦਾ ਹੈ ਤੇ ਵੀਡੀਓ ਵਿੱਚ ਦਿਖ ਰਿਹਾ ਵਿਅਕਤੀ BBC ਦਾ ਪੱਤਰਕਾਰ ਨਹੀਂ ਹੈ।
ਟੂਲਜ਼ ਵਰਤੇ –
ਬੀਬੀਸੀ ਨਾਲ ਸੰਪਰਕ
ਰਿਜ਼ਲਟ – ਗ਼ਲਤ ਦਾਅਵਾ
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)