Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਖੂਨੀ ਭਾਰਤ ਦੇ ਸੈਨਿਕਾਂ ਨੇ ਮਾਨਵਤਾ ਦੀ ਸੀਮਾ ਨੂੰ ਪਾਰ ਕਰ ਲਿਆ ਹੈ। ਇਹ ਬਿਨਾ ਸ਼ਕ ਹਿੰਦੂ ਅੱਤਵਾਦੀ ਰਾਜ ਬਣ ਚੁਕਿਆ ਹੈ। ਦਿੱਲੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਦੇ 30 ਸਕਿੰਟ ਦੇ ਵੀਡੀਓ ਨੇ ਪੂਰੀ ਦੁਨੀਆ ਨੂੰ ਝਕੋਰ ਕੇ ਰੱਖ ਦਿੱਤਾ , ਜਿਸਨੂੰ ਦੇਖਣ ਤੋਂ ਬਾਅਦ ਇਸਨੂੰ ਅੱਗੇ ਸ਼ੇਅਰ ਕਰੋ।
خونی ہندوستانی فوجی انسانیت کی تمام حدیں عبور کرچکے ہیں۔ یہ بلا شبہ ہندو دہشت گرد ریاست بن چکی ہے۔ دہلی کے قانون ساز امانت اللہ خان کی 30سیکنڈ کی ویڈیو نے پوری پوری دنیا کو چونکا دیا ، دیکھنے کے بعد آگے بھیجنا مت بھولیئے گا pic.twitter.com/L01rfX9MoE
— ⚡Lubna (@lubnawaaris) October 13, 2019
ਵੇਰਿਫਿਕੇਸ਼ਨ –
ਸੋਸ਼ਲ ਮੀਡਿਆ ਤੇ’ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਪਾਕਿਸਤਾਨ ਦੇ ਇਕ ਟਵਿੱਟਰ ਹੈਂਡਲ ਦੇ ਵਲੋਂ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜੋ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ। ਇਸ ਵੀਡੀਓ ਵਿੱਚ ਉਜ਼ਰ ਨੇ ਇਹ ਦਾਅਵਾ ਕੀਤਾ ਕਿ ਭਾਰਤ ਦੇ ਸੈਨਿਕਾਂ ਨੇ ਮਾਨਵਤਾ ਦੀ ਸੀਮਾ ਨੂੰ ਪਾਰ ਲਿਆ ਹੈ ਅਤੇ ਬਿਨਾ ਸ਼ੱਕ ਇਸ ਦੇਸ਼ ਨੂੰ ਹਿੰਦੂ ਅੱਤਵਾਦੀ ਰਾਜ ਬਣਾਇਆ ਜਾ ਰਿਹਾ ਹੈ।
خونی ہندوستانی فوجی انسانیت کی تمام حدیں عبور کرچکے ہیں۔ یہ بلا شبہ ہندو دہشت گرد ریاست بن چکی ہے۔ دہلی کے قانون ساز امانت اللہ خان کی 30سیکنڈ کی ویڈیو نے پوری پوری دنیا کو چونکا دیا ، دیکھنے کے بعد آگے بھیجنا مت بھولیئے گا pic.twitter.com/SKCzo4UJuK
— Samreen Malick . (@Ptiislamabad1) October 14, 2019
ਟਵਿੱਟਰ ਤੇ ਇਸ ਵੀਡੀਓ ਨੂੰ ਅਜੇ ਤਕ 1000 ਤੋਂ ਵੱਧ ਬਾਰ ਸ਼ੇਅਰ ਤੇ 877 ਬਾਰ ਲਾਈਕ ਕੀਤਾ ਜਾ ਚੁੱਕਾ ਹੈ।
ਵੀਡੀਓ ਦੀ ਸਚਾਈ ਲਈ ਅਸੀਂ ਕੁਝ ਕੀ ਵਰਡਸ ਦੇ ਰਾਹੀਂ ਗੂਗਲ ਤੇ’ ਖੋਜ ਕੀਤੀ ਪਰ ਸਾਨੂੰ ਖੋਜ ਦੇ ਦੌਰਾਨ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ ਜਿਸ ਨਾਲ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ। ਆਪਣੀ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ‘ਗੂਗਲ ਰਿਵਰਸ ਇਮੇਜ’ ਦੀ ਮਦਦ ਨਾਲ ਇਸ ਵੀਡੀਓ ਵਿਚਲੀਆਂ ਤਸਵੀਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਆਪਣੀ ਜਾਂਚ ਦੌਰਾਨ ਸਾਨੂੰ ਵਿਦੇਸ਼ ਦੀਆਂ ਕਈ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ।

ਵਿਦੇਸ਼ੀ ਨਿਉਜ਼ ਏਜੇਂਸੀ ‘ਅਲ ਜਜੀਰਾ ‘ ਨੇ ਅਫਰੀਕਾ ਦੇ ਤਨਜ਼ਾਨੀਆ ਦਾ ਇੱਕ ਲੇਖ ਸ਼ੇਅਰ ਕੀਤਾ ਹੋਇਆ ਸੀ ਜਿਸ ਵਿੱਚ ਤਨਜ਼ਾਨੀਆ ਵਿੱਚ 11 ਅਗਸਤ 2019 ਨੂੰ ਹੋਏ ਤੇਲ ਦੇ ਟੈਂਕਰ ਵਿੱਚ ਧਮਾਕੇ ਦੀ ਖ਼ਬਰ ਸੀ। ਇਸ ਖ਼ਬਰ ਦੇ ਮੁਤਾਬਕ ਇਸ ਧਮਾਕੇ ਦੇ ਵਿਚ ਤਕਰੀਬਨ 60 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਾਫੀ ਗਿਣਤੀ ਵਿੱਚ ਲੋਕ ਜਖਮੀ ਹੋ ਗਏ ਸਨ।

ਇਸੀ ਦੌਰਾਨ ਸਾਨੂੰ ਬੀਬੀਸੀ ਦਾ ਇਕ ਲੇਖ ਮਿਲਿਆ ਜਿਸ ਵਿੱਚ ਵੀ ਤਨਜ਼ਾਨੀਆ ਵਿੱਚ ਹੋਏ ਧਮਾਕੇ ਦੇ ਨਾਲ 60 ਲੋਕਾਂ ਦੇ ਮਰਨ ਦੀ ਖ਼ਬਰ ਸੀ।
ਅਸੀਂ ਆਪਣੀ ਜਾਂਚ ਪੜਤਾਲ ਨੂੰ ਅੱਗੇ ਵਧਾਉਂਦਿਆਂ ਅਸੀਂ ਯੂ ਟਿਊਬ ਸਰਚ ਵਿੱਚ ਕੁਝ ਕੀ ਵਰ੍ਡ੍ਸ ਦੀ ਮਦਦ ਨਾਲ ਤਨਜ਼ਾਨੀਆ ਵਿਚ ਹੋਏ ਤੇਲ ਦੇ ਟੈਂਕਰ ਦੇ ਵਿਚ ਧਮਾਕੇ ਦੀ ਖ਼ਬਰ ਨੂੰ ਸਰਚ ਕੀਤਾ। ਪੜਤਾਲ ਦੌਰਾਨ ਸਾਨੂੰ ਇਹੋ ਜਿਹੇ ਕਾਫੀ ਤੱਥ ਮਿਲੇ ਜਿਸ ਵਿੱਚ ਇਹ ਸਾਬਿਤ ਹੋ ਗਿਆ ਸੀ ਕਿ ਪਾਕਿਸਤਾਨ ਟਵਿੱਟਰ ਹੈਂਡਲ ਵਲੋਂ ਸ਼ੇਅਰ ਕੀਤਾ ਗਿਆ ਵੀਡੀਓ ਅਫਰੀਕਾ ਦੇ ਤਨਜ਼ਾਨੀਆ ਦਾ ਹੈ ਨਾ ਕਿ ਭਾਰਤ ਦਾ।
Newschecker.in ਦੀ ਜਾਂਚ ਦੇ ਦੌਰਾਨ ਇਹ ਸਾਬਿਤ ਹੋ ਗਿਆ ਜੀ ਪਾਕਿਸਤਾਨ ਟਵਿੱਟਰ ਹੈਂਡਲ ਵਲੋਂ ਧਾਰਮਿਕ ਅਸ਼ਾਂਤੀ ਪੈਦਾ ਕਰਨ ਲਈ ਗੁੰਮਰਾਹਕਰਨ ਵੀਡੀਓ ਸ਼ੇਅਰ ਕੀਤਾ ਗਿਆ ਹੈ ਅਤੇ ਹੈਂਡਲ ਵਲੋਂ ਕੀਤਾ ਗਿਆ ਦਾਅਵਾ ਫੇਕ ਹੈ।
Tools Used:
Google Keywords Search
Google Reverse Image Search
You Tube Search
Result: Fake
Shaminder Singh
October 15, 2024
Shaminder Singh
September 23, 2024
Shaminder Singh
July 20, 2024