ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeUncategorized @paਮਾਨਸਿਕ ਰੂਪ ਤੋਂ ਬਿਮਾਰ ਵਿਅਕਤੀ ਦੁਆਰਾ ਨੌਜਵਾਨ ਦੀ ਹੱਥਿਆ ਦਾ ਸਾਲਾਂ ਪੁਰਾਣਾ...

ਮਾਨਸਿਕ ਰੂਪ ਤੋਂ ਬਿਮਾਰ ਵਿਅਕਤੀ ਦੁਆਰਾ ਨੌਜਵਾਨ ਦੀ ਹੱਥਿਆ ਦਾ ਸਾਲਾਂ ਪੁਰਾਣਾ ਕਲਿਪ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim-

Looking at the world’s atrocities, they are the terrorists of the Hindu terrorist organization RSS and Bajrang Dal who are brutally killing a Muslim.Show to world Real Face of India.

ਪੰਜਾਬੀ ਅਨੁਵਾਦ –

ਦੁਨੀਆ ਦੇ ਅੱਤਿਆਚਾਰ ਨੂੰ ਵੇਖਦੇ ਹੋਏ , ਇਹ ਹਿੰਦੂ ਅੱਤਵਾਦੀ ਸੰਗਠਨ ਆਰ ਐਸ ਐਸ ਅਤੇ ਬਜਰੰਗ ਦਲ ਦੇ ਅੱਤਵਾਦੀ ਹਨ ਜੋ ਇੱਕ ਮੁਸਲਿਮ ਨੂੰ ਬੇਰਹਿਮੀ ਨਾਲ ਮਾਰ ਰਹੇ ਹਨ। ਭਾਰਤ ਦਾ ਅਸਲੀ ਚਿਹਰਾ ਦੁਨੀਆ ਨੂੰ ਵਿਖਾਓ।

Verification-

ਟਵਿੱਟਰ ਤੇ ਇੱਕ ਵੀਡੀਓ ਆ ਅੱਜ ਕਲ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਇੱਕ ਨੌਜਵਾਨ ਕੇਸਰੀ ਰੰਗ ਦੀ ਸ਼ਰਟ ਪਾਈ ਹੋਈ ਹੈ , ਉਹ ਇੱਕ ਅਣਜਾਣ ਵਿਅਕਤੀ ਨੂੰ ਬੇਰਹਿਮੀ ਨਾਲ ਮਾਰ ਰਿਹਾ ਹੈ ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਜਾਂਦੀ ਹੈ। ਪੋਸਟ ਸ਼ੇਅਰ ਕਰਨ ਵਾਲੇ ਦਾ ਦਾਅਵਾ ਹੈ ਕਿ ਕੇਸਰੀ ਰੰਗ ਦੀ ਸ਼ਰਟ ਦੀ ਕਮੀਜ਼ ਵਿੱਚ ਦਿਖਣ ਵਾਲਾ ਨੌਜਵਾਨ ਆਰ ਐਸ ਐਸ ਅਤੇ ਬਜਰੰਗ ਦਲ ਨਾਲ ਸੰਬੰਧ ਰੱਖਦਾ ਹੈ ਜੋ ਇੱਕ ਨੌਜਵਾਨ ਨੂੰ ਉਸਦੇ ਮੁਸਲਮਾਨ ਹੋਣ ਦੇ ਕਾਰਣ ਕੁੱਟ ਰਿਹਾ ਹੈ।

ਅਸੀਂ ਇਸ ਪੋਸਟ ਦੇ ਵਿੱਚ ਕੀਤੇ ਗਏ ਦਾਅਵੇ ਦੀ ਪ੍ਰਮੁੱਖਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੁਝ ਸਕਰੀਨਸ਼ੋਟ ਦੀ ਮਦਦ ਨਾਲ ਗੂਗਲ ਤੇ ਖੋਖਜ ਕੀਤੀ। ਜਾਂਚ ਦੌਰਾਨ ਸਾਨੂੰ ਇੱਕ ਮੀਡਿਆ ਏਜੇਂਸੀ ‘ਲੱਲਣਟੋਪ ‘ ਦੀ ਵੈਬਸਾਈਟ ਤੇ 2017 ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲਿਆ ਜਿਸ ਵਿੱਚ ਅਸਦੁਦੀਨ ਓਵੈਸੀ ਦੇ ਬਿਆਨਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

ਆਪਣੇ ਬਿਆਨਾਂ ਦੇ ਵਿੱਚ ਉਹਨਾਂ ਨੇ ਸ਼ੰਭੂ ਲਾਲ ਨਾਮਕ ਨੌਜਵਾਨ ਦੁਆਰਾ ਅਫਰਾਜੁਲ ਨੂੰ ਜਿੰਦਾ ਜਲਾਉਣ ਵਾਲੀ ਗੱਲ ਨੂੰ ਭਗਵਾ ਰੰਗ ਤੋਂ ਖ਼ਤਰਾ ਹੋਣ ਦੀ ਗੱਲ ਕਹੀ ਸੀ। ਲੇਖ ਦੇ ਵਿੱਚ ਕੇਸਰੀ ਰੰਗ ਦੀ ਕਮੀਜ਼ ਵਾਲੇ ਨੌਜਵਾਨ ਦੀ ਤਸਵੀਰ ਦੇ ਨਾਲ ਨਾਲ ਉਸਦਾ ਨਾਮ ਵੀ ਮਿਲਿਆ।

ਅਸੀਂ ਸ਼ੰਭੂ ਰੇਗਾਰ ਦੇ ਨਾਮ ਤੋਂ ਖ਼ਬਰਾਂ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ Hindustan times ਦੀ ਵੈਬਸਾਈਟ ਤੇ ਮਾਮਲੇ ਨਾਲ ਸੰਬੰਧਿਤ ਸਾਲ 2018 ਵਿੱਚ ਪ੍ਰਕਾਸ਼ਿਤ ਲੇਖ ਮਿਲਿਆ।

ਲੇਖ ਦੇ ਮੁਤਾਬਕ ਸ਼ੰਭੂ ਰੇਗਾਰ ਇੱਕ ਮੁਸਲਿਮ ਮਜਦੂਰ ਦੀ ਹੱਥਿਆ ਦੇ ਮਾਮਲੇ ਦੇ ਵਿੱਚ ਜੋਧਪੁਰ ਦੀ ਸੈਂਟਰਲ ਜੇਲ ਵਿੱਚ ਬੰਦ ਹੈ। ਅਸਦੁਦੀਨ ਓਵੈਸੀ ਦੇ ਬਿਆਨ ਅਤੇ Hindustan times ਦਾ ਲੇਖ ਪੜ੍ਹਨ ਤੋਂ ਇਹ ਸਾਫ ਹੋ ਗਿਆ ਕਿ ਉਸ ਨੇ ਇੱਕ ਮੁਸਲਿਮ ਦੀ ਹੱਥਿਆ ਕੀਤੀ ਸੀ। ਪਰ ਉਹ ਆਰ ਆਰ ਐੱਸ ਜਾਂ ਬਜਰੰਗ ਦਲ ਦਾ ਕਾਰਕੁੰਨ ਹੈ ਇਸ ਸੰਬੰਧ ਵਿੱਚ ਅਸੀਂ ਆਪਣੀ ਜਾਂਚ ਜਾਰੀ ਰੱਖੀ।

ਖੋਜ ਦੌਰਾਨ ਸਾਨੂੰ ਟਵਿੱਟਰ ਤੇ hindustan times ਅਤੇ CJ werleman ਨਾਮਕ ਨੌਜਵਾਨ ਦਾ ਆਪਣੇ ਟਵਿੱਟਰ ਹੈਂਡਲ ਤੋਂ ਇਸ ਸੰਬੰਧ ਵਿੱਚ ਕੁਝ ਟਵੀਟ ਮਿਲੇ।

ਬਾਰੀਕੀ ਦੇ ਨਾਲ ਖੋਜਣ ਤੇ ਸਾਨੂੰ ਲੱਲਨਟੋਪ ਦੇ ਯੂ ਟਿਊਬ ਚੈਨਲ ਤੇ ਅਪਲੋਡ ਇੱਕ ਵੀਡੀਓ ਦੇ ਵਿੱਚ ਸ਼ੰਭੂ ਲਾਲ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮਿਲੀ।

ਵੀਡੀਓ ਦੇ ਵਿੱਚ ਜਾਣਕਾਰੀ ਮੁਤਾਬਕ ਸ਼ੰਭੂ ਦੀ 12 ਸਾਲ ਦੀ ਇੱਕ ਕੁੜੀ ਹੈ ਜੋ ਮਾਨਸਿਕ ਰੂਪ ਤੋਂ ਵਿਕਲਾਂਗ ਹੈ। ਉਸ ਦੇ ਬਾਰੇ ਵਿੱਚ ਸ਼ੰਭੂ ਮੰਨਦਾ ਹੈ ਕਿ ਉਸ ਦਾ ਵਿਆਹ ਕਿਤੇ ਨਹੀਂ ਹੋ ਪਾਵੇਗਾ ਅਤੇ ਉਹ ਹਮੇਸ਼ਾ ਉਸ ਦੇ ਨਾਲ ਰਹੇਗੀ। ਉਸ ਨੇ ਆਪਣੀ ਛਾਤੀ ਉੱਤੇ ਹਥੇਲੀ ਦੇ ਬਰਾਬਰ ਦਾ ਟੈਟੂ ਵੀ ਬਣਾਇਆ ਹੈ।

ਸ਼ੰਭੂ ਦੇ ਪੜੋਸੀਆਂ ਨਾਲ ਗੱਲ ਕਰਨ ਤੇ ਪਤਾ ਚੱਲਿਆ ਕਿ ਸ਼ੰਭੂ ਮਾਰਬਲ ਦੇ ਧੰਧੇ ਨਾਲ ਜੁੜਿਆ ਹੋਇਆ ਸੀ ਪਰ ਦੋ ਸਾਲ ਤੋਂ ਕੰਮ ਨਾ ਮਿਲਣ ਕਾਰਨ ਬੇਰੋਜ਼ਗਾਰ ਚੱਲ ਰਿਹਾ ਸੀ। ਉਸਦੀ ਸਾਰੀਆਂ ਜਰੂਰਤ ਵੀ ਉਸ ਦੇ ਭਰਾ ਵਲੋਂ ਪੂਰੀਆਂ ਕੀਤੀ ਜਾਂਦੀਆਂ ਸਨ। ਇਸ ਤੋਂ ਬਾਅਦ ਇਸ ਵੀਡੀਓ ਵਿੱਚ ਦੱਸਿਆ ਗਿਆ ਕਿ ਸ਼ੰਭੂ ਇੱਕ ਕੁੜੀ ਅਨੀਤਾ (ਬਦਲਿਆ ਨਾਮ ) ਨੂੰ ਪਸ਼ਿਮ ਬੰਗਾਲ ਦੇ ਮਾਲਦਾ ਦੇ ਪਿੰਡ ਸਈਦਪੁਰ ਤੋਂ ਲਿਆਇਆ ਸੀ। ਅਫ਼ਜ਼ਰਜੁਲ ਸਈਦਪੁਰ ਦਾ ਹੀ ਰਹਿਣ ਵਾਲਾ ਸੀ। 2010 ਵਿੱਚ 13 ਸਾਲ ਦੀ ਅਨੀਤਾ ਇਸੀ ਪਿੰਡ ਦੇ ਮੁਹੰਮਦ ਬਬਲੂ ਸ਼ੇਖ ਨਾਲ ਸਈਦਪੁਰ ਭੱਜ ਗਈ ਸੀ। ਇਸ ਤੋਂ ਬਾਅਦ ਪੜੋਸੀਆਂ ਨਾਲ ਗੱਲ ਕਰਨ ਤੇ ਪਤਾ ਚੱਲਿਆ ਕਿ ਸਈਦਪੁਰ ਤੋਂ ਵਾਪਿਸ ਆਉਣ ਤੋਂ ਬਾਅਦ ਸਭ ਕੁਝ ਖਤਮ ਹੋ ਚੁਕਿਆ ਸੀ।

ਇਹਨਾਂ ਤੱਥਾਂ ਤੋਂ ਪਤਾ ਚੱਲਦਾ ਹੈ ਕਿ ਸ਼ੰਭੂਲਾਲ ਆਰ ਆਰ ਐਸ ਜਾਂ ਬਜਰੰਗ ਦਲ ਦਾ ਕਾਰਕੁੰਨ ਨਹੀਂ ਹੈ।

Newschecker.in ਟੀਮ ਦੀ ਜਾਂਚ ਦੇ ਵਿੱਚ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।

ਟੂਲਜ਼ ਵਰਤੇ

*ਗੂਗਲ ਸਰਚ

*ਯੂ ਟਿਊਬ ਸਰਚ 

*ਟਵਿੱਟਰ ਅਡਵਾਂਸ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular