ਬੁੱਧਵਾਰ, ਅਪ੍ਰੈਲ 17, 2024
ਬੁੱਧਵਾਰ, ਅਪ੍ਰੈਲ 17, 2024

HomeUncategorized @paਰੂਸ ਰਾਸ਼ਟਰਪਤੀ ਨਹੀਂ ਹੋਣਗੇ ਜਲੀਕੱਟੂ ਫੈਸਟੀਵਲ ਵਿਚ ਸ਼ਾਮਲ , ਵਾਇਰਲ ਦਾਅਵਾ ਫ਼ਰਜ਼ੀ 

ਰੂਸ ਰਾਸ਼ਟਰਪਤੀ ਨਹੀਂ ਹੋਣਗੇ ਜਲੀਕੱਟੂ ਫੈਸਟੀਵਲ ਵਿਚ ਸ਼ਾਮਲ , ਵਾਇਰਲ ਦਾਅਵਾ ਫ਼ਰਜ਼ੀ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ – 

ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੀਕੱਟੂ ਫੈਸਟੀਵਲ ਵਿਚ ਸ਼ਾਮਲ ਹੋਣਗੇ।

ਵੇਰੀਫਿਕੇਸ਼ਨ – 

ਪਿਛਲੇ ਕੁਝ ਦਿਨਾਂ ਤੋਂ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਜਲਿਕੱਟੂ ਫੈਸਟੀਵਲ ਵਿੱਚ ਸ਼ਿਰਕਤ ਕਰਨਗੇ। ਇਸ ਵਾਇਰਲ ਦਾਅਵੇ ਨੂੰ ਮੀਡੀਆ ਸੰਗਠਨਾਂ ਦੇ ਨਾਲ ਨਾਲ  ਫੇਸਬੁੱਕ, ਟਵਿੱਟਰ ਤੇ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।

ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਿਆ ਤਾਂ ਸਾਨੂੰ ਵੱਖਰੇ ਵੱਖਰੇ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਸਾਲ ਜਲਿਕੱਟੂ ਫੈਸਟੀਵਲ ਵਿੱਚ ਵਲਾਦਮੀਰ ਪੁਤਿਨ ਅਤੇ ਨਰਿੰਦਰ ਮੋਦੀ ਸ਼ਿਰਕਤ ਕਰਨਗੇ।

ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ ਇਸ ਖ਼ਬਰ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਸਾਨੂੰ ਪ੍ਰੈਸ ਇਨਫਰਮੇਸ਼ਨ ਆਫ Bureauਰੋ (ਪੀ.ਆਈ.ਬੀ.) ਦੇ ਨਾਲ ਨਾਲ ਏ.ਐੱਨ.ਆਈ ਦਾ ਟਵੀਟ ਮਿਲਿਆ। ਟਵੀਟ ਦੇ ਮੁਤਾਬਕ ਜਲਿਕੱਟੂ ਫੈਸਟੀਵਲ ਵਿੱਚ ਵਲਾਦਮੀਰ ਪੁਤਿਨ ਅਤੇ ਨਰਿੰਦਰ ਮੋਦੀ ਦੇ ਸ਼ਿਰਕਤ ਕਰਨ ਦਾ ਦਾਅਵਾ ਝੂਠਾ ਹੈ।  

ਇਸ ਦੇ ਨਾਲ ਹੀ ਸਾਨੂੰ ਹਿੰਦੁਸਤਾਨ ਟਾਈਮਜ਼ ਦਾ ਇਕ ਲੇਖ ਮਿਲਿਆ ਜਿਸ ਵਿੱਚ ਵੀ ਇਸ ਦਾਅਵੇ ਨੂੰ ਗੁੰਮਰਾਹਕਰਨ ਦਸਿਆ ਹੈ। ਲੇਖ ਦੇ ਮੁਤਾਬਕ ਸੋਸ਼ਲ ਮੀਡੀਆ ਅਤੇ ਕੁਝ ਨਿ  ਨਿਊਜ਼ ਏਜੰਸੀਆਂ ਦੁਆਰਾ ਕੀਤਾ ਗਿਆ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।

ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਦਾਅਵਾ ਝੂਠਾ ਹੈ। ਅਗਲੇ ਸਾਲ ਹੋ ਰਹੇ ਜਲਿਕੱਟੂ ਫੈਸਟੀਵਲ ਵਿੱਚ ਵਲਾਦਮੀਰ ਪੁਤਿਨ ਅਤੇ ਨਰਿੰਦਰ ਮੋਦੀ ਸ਼ਿਰਕਤ ਨਹੀਂ ਕਰਨਗੇ।

ਟੂਲਜ਼ ਵਰਤੇ –

*ਗੂਗਲ ਸਰਚ

 *ਫੇਸਬੁੱਕ  ਸਰਚ

ਰਿਜ਼ਲਟ – ਗ਼ਲਤ ਦਾਅਵਾ

(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular