Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਬਸ ਇਸ ਲਈ ਭਾਰਤ ਦੀ ਜਨਤਾ ਨੂੰ ਤੁਸੀ ਪਸੰਦ ਨਹੀਂ ਹੋ @Rahul gandhi
बस इसलिए भारत की जनता को तुम पसंद नहीं हो @RahulGandhi pic.twitter.com/FrDzc22JiO
— Manjinder S Sirsa (@mssirsa) October 13, 2019
ਵੇਰੀਫਿਕੇਸ਼ਨ –
ਦਿੱਲੀ ਦੇ ਰਾਜੋਰੀ ਗਾਰਡਨ ਵਿਧਾਨਸਭਾ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਤੇ’ ਰਾਹੁਲ ਗਾਂਧੀ ਦੇ ਭਾਸ਼ਣ ਦੀ ਇਕ ਕਲਿਪ ਸ਼ੇਅਰ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਭਾਸ਼ਣਾਂ ਦੇ ਕਰਕੇ ਹੀ ਦੇਸ਼ ਦੀ ਜਨਤਾ ਰਾਹੁਲ ਗਾਂਧੀ ਨੂੰ ਪਸੰਦ ਨਹੀਂ ਕਰਦੀ।
ਵੀਡੀਓ ਵਿੱਚ ਰਾਹੁਲ ਗਾਂਧੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ , ” ਮੈਨੂੰ ਕੁਝ ਨਹੀਂ ਹੋਵੇਗਾ , ਮੇਰੇ ਕੋਲ ਹਜ਼ਾਰਾਂ ਕਰੋੜ ਰੁਪਏ ਹਨ ਅਤੇ ਮੇਰੇ ਬਚੇ ਲੰਡਨ ਉਨਿਵੇਰ੍ਸਿਤਉ ਵਿੱਚ ਪੜਨਗੇ ”
ਵੀਡੀਓ ਦੀ ਸਚਾਈ ਲਈ ਅਸੀਂ ਕੁਝ ਕੀ ਵਰਡਸ ਦੇ ਰਾਹੀਂ ਗੂਗਲ ਤੇ’ ਖੋਜ ਕੀਤੀ ਪਰ ਸਾਨੂੰ ਖੋਜ ਦੇ ਦੌਰਾਨ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ ਜਿਸ ਨਾਲ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।

ਪੜਤਾਲ ਦੌਰਾਨ ਅਸੀਂ ਕਈ ਨਾਮੀ ਅਖਬਾਰ ਅਤੇ ਮੀਡਿਆ ਏਜੇਂਸੀਆਂ ਰਾਹੀਂ ਖ਼ਬਰਾਂ ਨੂੰ ਲੱਭਿਆ ਪਰ ਸਾਨੂੰ ਕਿਤੇ ਵੀ ਰਾਹੁਲ ਗਾਂਧੀ ਦੁਆਰਾ ਦਿੱਤੇ ਗਏ ਵਾਇਰਲ ਬਿਆਨ ਨਜ਼ਰ ਨਹੀਂ ਆਇਆ।


ਵੀਡੀਓ ਦੀ ਸਟੀਕ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਕਾਂਗਰਸ ਪਾਰਟੀ ਦੇ ਅਧਿਕਾਰਿਕ ਯੂ ਟਿਊਬ ਚੈਨਲ ਦੀ ਪੜਤਾਲ ਕੀਤੀ।
ਵੀਡੀਓ ਵਿੱਚ ਰਾਹੁਲ ਗਾਂਧੀ ਇਕ ਸਭਾ ਨੂੰ ਸੰਬੋਧਿਤ ਕਰ ਰਹੇ ਹਨ। ਵੀਡੀਓ ਦੇ 15 ਮਿੰਟ 21 ਸਕਿੰਟ ਤੇ ਉਹ ਕਹਿੰਦੇ ਨਜ਼ਰ ਆ ਰਹੇ ਹਨ “ਕਿਸਾਨ ਕਰਜ਼ਾ ਨਾ ਚੁੱਕ ਪਾਉਣ ਕਾਰਨ ਬਹੁਤ ਪਰੇਸ਼ਾਨ ਹਨ ਪਰ ਨੀਰਵ ਮੋਦੀ , ਮੇਹੁਲ ਰਾਠੀ ਵਰਗੇ ਲੋਕ ਆਰਾਮ ਨਾਲ ਲੰਡਨ ਚਲੇ ਜਾਂਦੇ ਹਨ ਤੇ’ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਕਿਓਂਕਿ ਉਹਨਾਂ ਕੋਲ ਤਾਂ ਹਜ਼ਾਰਾਂ ਕਰੋੜ ਰੁਪਏ ਹਨ ਜਿਹਦੇ ਨਾਲ ਉਹਨਾਂ ਦੇ ਬੱਚੇ ਲੰਡਨ ਦੀ ਯੂਨੀਵਰਸਿਟੀ ਵਿੱਚ ਆਰਾਮ ਨਾਲ ਪੜ ਸਕਦੇ ਹਨ।
ਰਾਹੁਲ ਗਾਂਧੀ ਦੇ ਇਸੀ ਭਾਸ਼ਣ ਦੀ ਗੁਮਰਾਹਕਰਨ ਕਲਿਪ ਤੇਜ਼ੀ ਨਾਲ ਇਹਨਾਂ ਦਿਨੀ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ । ,
https://www.newschecker.in/ ਟੀਮ ਦੀ ਪੜਤਾਲ ਦੇ ਦੌਰਾਨ ਇਹ ਵਾਇਰਲ ਕਲਿਪ ਗੁਮਰਾਹਕਰਨ ਸਾਬਿਤ ਹੋਇਆ।
Tools used
Result- Misleading
Shaminder Singh
October 15, 2024
Shaminder Singh
September 23, 2024
Shaminder Singh
July 20, 2024