ਕਲੇਮ:
ਵੇਖੋ ! ਕਿਸ ਤਰਾਂ ਬਿਕਰਮ ਮਜੀਠੀਆ ਦੇ ਕਾਰਨ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਸਿੰਘ ਜੋਹਲ ਨੂੰ ਟੱਪਣੀ ਪਈ ਦੀਵਾਰ।
ਵੇਰੀਫੀਕੇਸ਼ਨ:
ਸੋਸ਼ਲ ਮੀਡਿਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅਸੀਂ ਪਾਇਆ ਕਿ ਪੰਜਾਬ ਦੀ ਨਾਮੀ ਮੀਡਿਆ ਏਜੇਂਸੀ ‘Dainik Savera’ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ,” ਇਹ ਤਸਵੀਰਾਂ ਵਿਤ ਮੰਤਰੀ ਮਨਪ੍ਰੀਤ ਬਾਦਲ ਦੀ ਸਰਕਾਰੀ ਕੋਠੀ ਦੇ ਪਿਛਲੇ ਪਾਸੇ ਦੀਆਂ ਹਨ ਜਿਥੇ ਉਹਨਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੋਹਲ ਕੰਧ ਟੱਪਦੇ ਵਿਖਾਈ ਦੇ ਰਹੇ ਹਨ।”
ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਤੇ ਲੀਡਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਦੀ ਚੰਡੀਗੜ੍ਹ ਦੇ ਸੈਕਟਰ – 2 ਸਥਿਤ ਸਰਕਾਰੀ ਕੋਠੀ ਦਾ ਘਿਰਾਓ ਕੀਤਾ ਸੀ। ਅਕਾਲੀ ਦਲ ਦੇ ਵਲੋਂ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਕਾਰਨ ਮਨਪ੍ਰੀਤ ਬਾਦਲ ਵਿਧਾਨ ਸਭਾ ਲੇਟ ਪਹੁੰਚੇ ਸਨ।
ਅਸੀਂ ਪਾਇਆ ਕਿ ਹਨ ਤਸਵੀਰਾਂ ਨੂੰ ਹੋਰਨਾਂ ਮੀਡਿਆ ਏਜੇਂਸੀਆਂ ਦੇ ਵਲੋਂ ਵੀ ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤਾ।

ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਸਭ ਤੋਂ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰਾਂ ‘ਤੇ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੋਜੋ ਜੋਹਲ ਦੀ ਤਸਵੀਰਾਂ ਦਾ ਆਪਸ ਵਿੱਚ ਵਿਸ਼ਲੇਸ਼ਣ ਕੀਤਾ। ਅਸੀਂ ਪਾਇਆ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਜੈਜੀਤ ਜੋਹਲ ਦੀਆਂ ਤਸਵੀਰਾਂ ਵਿੱਚ ਕੋਈ ਸਮਾਨਤਾ ਨਹੀਂ ਹੈ। ਤੁਸੀਂ ਨਿੱਚੇ ਵਿਖਾਈ ਗਈ ਤਸਵੀਰਾਂ ਦੇ ਅੰਤਰ ਵੇਖ ਸਕਦੇ ਹੋ :

ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ।ਸਰਚ ਦੌਰਾਨ ਅਸੀਂ ਜੈਜੀਤ ਸਿੰਘ ਜੋਜੋ ਜੋਹਲ ਦੀ ਫੇਸਬੁੱਕ ਪ੍ਰੋਫਾਈਲ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਜੈਜੀਤ ਜੋਹਲ ਦਾ ਵਾਇਰਲ ਹੋ ਰਹੀਆਂ ਤਸਵੀਰਾਂ ਉੱਤੇ ਸਪਸ਼ਟੀਕਰਨ ਮਿਲਿਆ। ਜੈਜੀਤ ਜੋਹਲ ਨੇ ਲਿਖਿਆ ,”ਮੀਡਿਆ ਵਲੋਂ ਇਸ ਤਸਵੀਰ ਨੂੰ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਂ ਅਕਾਲੀ ਦਲ ਤੋਂ ਡਰਕੇ ਭੱਜ ਗਿਆ। ਪਹਿਲੀ ਗੱਲ ਤਾਂ ਮੀਡਿਆ ਵਾਲੇ ਇਹਨਾਂ ਤਸਵੀਰਾਂ ਨੂੰ ਗੰਤੇ ਭੀਰਤਾ ਨਾਲ ਵੇਖਣ ਤੇ ਦੂਜਾ ਇਹ ਕਿ ਮੈਂ ਨਸ਼ੇ ਦੇ ਤਸਕਰਾਂ ਤੋਂ ਘਬਰਾਉਂਦਾ ਨਹੀਂ ਹਾਂ। ਪੰਜਾਬ ਦੇ ਬੱਜਟ ਸੈਸ਼ਨ ਵਾਲੇ ਦਿਨ ਮੈਂ ਬਠਿੰਡਾ ਸੀ ਤੇ ਚੰਡੀਗੜ੍ਹ ਵਿੱਚ ਮੌਜੂਦ ਹੀ ਨਹੀਂ ਸੀ। ਇਸ ਦੇ ਨਾਲ ਹੀ ਜੈਜੀਤ ਜੋਹਲ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਬੱਜਟ ਸੈਸ਼ਨ ਦੇ ਦੌਰਾਨ ਉਹ ਬਠਿੰਡੇ ਮੌਜੂਦ ਸਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਤਸਵੀਰਾਂ ਤੇ ਵੱਖ – ਵੱਖ ਮੀਡਿਆ ਏਜੇਂਸੀਆਂ ਵਲੋਂ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੋਹਲ ਦੀਆਂ ਨਹੀਂ ਹਨ। ਹਾਲਾਂਕਿ , ਕੰਧ ਟੱਪ ਰਹੇ ਵਿਅਕਤੀ ਦੀ ਹਾਲੇ ਤਕ ਪਹਿਚਾਣ ਨਹੀਂ ਹੋ ਸਕੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਫੇਸਬੁੱਕ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)