ਕਲੇਮ :
ਐਨਆਰਸੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵਿੱਚ ਜਖ਼ਮੀ ਹੋਈ ਕੁੜੀਆਂ ਨੂੰ ਉਸਦੇ ਦੋਸਤ ਹਸਾਉਂਦੇ ਹੋਏ। ਦੋਸਤੀ ਐਵੇਂ ਦੀ ਹੀ ਹੁੰਦੀ ਹੈ ਜੋ ਦਰਦ ਵਿੱਚ ਵੀ ਹਸਾ ਦਿੰਦੀ ਹੈ।
ਵੇਰੀਫੀਕੇਸ਼ਨ :
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਜਿਥੇ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ , ਉਥੇ ਹੀ ਸੋਸ਼ਲ ਮੀਡਿਆ ਤੇ ਵੱਖ – ਵੱਖ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਨਆਰਸੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵਿੱਚ ਜਖ਼ਮੀ ਹੋਈ ਕੁੜੀਆਂ ਨੂੰ ਉਸਦੇ ਦੋਸਤ ਹਸਾ ਰਹੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਵੱਖ – ਵੱਖ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਸਕਰੀਨਸ਼ੋਟ ਲੈ ਕੇ “ਗੂਗਲ ਰਿਵਰਸ ਇਮੇਜ਼” ਸਰਚ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਸੋਸ਼ਲ ਨੈਟਵਰਕਿੰਗ ਸਾਈਟ “ਟਿਕ ਟੋਕ” ਤੇ ਮਿਲੀ। ਇਸ ਵੀਡੀਓ ਨੂੰ ਇੱਕ ਟਿਕ ਟੋਕ ਹੈਂਡਲ @shivanisarkar4 ਨੇ ਆਪਣੇ ਅਕਾਊਂਟ ਤੇ ਸ਼ੇਅਰ ਕੀਤਾ ਹੋਇਆ ਸੀ।
ਜ਼ਾਰਾ ਖਾਨ ਨੇ ਇਸ ਵੀਡੀਓ ਨੂੰ ਆਪਣੇ ਟਿਕ ਟੋਕ ਅਕਾਊਂਟ ਤੇ 22 ਦਸੰਬਰ , 2019 ਨੂੰ ਅਪਲੋਡ ਕੀਤਾ ਸੀ ਅਤੇ ਇਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਉਹਨਾਂ ਦੇ ਕਈ ਸਮਰਥਕਾਂ ਨੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਜਿਸ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਕਾਰ ਹਾਦਸੇ ਵਿੱਚ ਜਖਮੀ ਹੋ ਗਏ ਸਨ। ਜ਼ਾਰਾ ਖਾਨ ਦੇ ਟਿਕ ਟੋਕ ਅਕਾਊਂਟ ਦੇ ਉੱਤੇ 55,000 ਤੋਂ ਵੱਧ ਸਮਰਥਕ ਹਨ ਅਤੇ ਵਾਇਰਲ ਹੋ ਰਹੀ ਵੀਡੀਓ ਨੂੰ 8 ਲੱਖ ਤੋਂ ਵੱਧ ਬਾਰ ਦੇਖਿਆ ਜਾ ਚੁਕਿਆ ਹੈ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਟਿਕ ਟੋਕ ਸਟਾਰ ਜ਼ਾਰਾ ਖਾਨ ਹਨ ਜੋ ਇੱਕ ਕਾਰ ਹਾਦਸੇ ਦੇ ਵਿੱਚ ਜਖ਼ਮੀ ਹੋ ਗਏ ਸਨ। ਵਾਇਰਲ ਹੋ ਰਹੀ ਵੀਡੀਓ ਦਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਨਆਰਸੀ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨਾਂ ਨਾਲ ਕੋਈ ਸੰਬੰਧ ਨਹੀਂ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ