ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeUncategorized @pa1 ਦਸੰਬਰ ਤੋਂ ਸਾਰੀਆਂ ਗੱਡੀਆਂ ਲਈ FASTag ਹੋਵੇਗਾ ਜਰੂਰੀ , ਆਖਿਰ ਕਿ...

1 ਦਸੰਬਰ ਤੋਂ ਸਾਰੀਆਂ ਗੱਡੀਆਂ ਲਈ FASTag ਹੋਵੇਗਾ ਜਰੂਰੀ , ਆਖਿਰ ਕਿ ਹੈ FASTag ? ਪੜ੍ਹੋ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

One Nation, One Tag Scheme ਦੇ ਤਹਿਤ 1 ਦਸੰਬਰ ਤੋਂ ਦੇਸ਼ ਵਿੱਚ ਸਾਰੀਆਂ ਗੱਡੀਆਂ ਲਈ FASTag RFID ਟੈਗ ਜ਼ਰੂਰੀ ਹੋਵੇਗਾ। FASTAG ਸੁਨਿਸਚਿਤ ਕਰੇਗਾ ਕਿ  ਰਾਸ਼ਟਰੀ ਰਾਜਮਾਰਗ (National Highway) ਦੇ ਟੋਲ ਪਲਾਜ਼ਾ ਤੇ ਜਾਮ ਨਾ ਲੱਗੇ ਅਤੇ ਯਾਤਰੀ ਬਿਨਾਂ ਕਿਸੀ ਰੁਕਾਵਟ ਦੇ ਆਪਣੀ ਯਾਤਰਾ ਪੂਰੀ ਕਰ ਸਕਣ। NHAI ਦੇ ਸਾਰੇ ਨੈਸ਼ਨਲ ਹਾਈ-ਵੇਅ ਤੇ ਇਹ ਇਹ ਸੁਵਿਧਾ ਉਪਲਬਧ ਹੋਵੇਗੀ ਜਿਥੇ ਤੁਹਾਡੀ ਗੱਡੀ ਦੇ ਅੱਗੇ ਲੱਗੇ  ਸਟਿਕਰ ਜਾਂ ਟੈਗ ਦੀ ਮਦਦ ਨਾਲ ਤੁਹਾਡੇ ਅਕਾਊਂਟ ਵਿਚੋਂ ਟੋਲ ਦੇ ਪੈਸੇ ਕੱਟਲਏ ਜਾਣਗੇ।  

ਕੀ ਹੈ FASTag? ਕਿਸ ਤਰਾਂ ਕਰੇਗਾ ਕੰਮ?

FASTag, NHAI ਦੁਆਰਾ ਸ਼ੁਰੂ ਕੀਤਾ ਗਿਆ ਇੱਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਪ੍ਰੋਗਰਾਮ ਹੈ ਜੋ ਰੇਡੀਓ ਫ਼੍ਰੀਕੁਐਂਸੀ ਪਹਿਚਾਨ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇਸ ਟੈਗ ਨੂੰ ਗੱਡੀ ਦੇ ਅਗਲੇ ਸ਼ੀਸ਼ੇ (Windscreen) ਤੇ ਇਸ ਤਰਾਂ ਲਗਾਣਾ ਹੋਵੇਗਾ ਤਾਂ ਕਿ ਟੋਲ ਪਲਾਜ਼ਾ ਤੇ ਲੱਗੇ ਸੈਂਸਰ ਇਸ ਨੂੰ ਪੜ੍ਹ ਸਕਣ। ਟੈਗ ਲੱਗੀਆਂ ਗੱਡੀਆਂ FASTag ਲੇਨ ਤੋਂ ਗੁਜ਼ਰਦਿਆਂ ਹੀ ਟੋਲ ਟੈਕਸ ਤੁਹਾਡੇ ਪ੍ਰੀਪੇਡ ਅਕਾਊਂਟ ਵਿੱਚੋਂ ਆਪਣੇ ਆਪ ਕੱਟ ਹੋ ਜਾਣਗੇ। ਇਸ ਟੈਗ ਦੀ ਮਦਦ ਨਾਲ ਗੱਡੀਆਂ ਨੂੰ ਟੋਲ ਪਲਾਜ਼ਾ ਤੇ ਰੁੱਕ ਕੇ ਕੈਸ਼ ਨਹੀਂ ਦੇਣਾ ਪਵੇਗਾ ਜਿਸ ਨਾਲ ਗੱਡੀਆਂ ਦੀ ਅਵਾਜ਼ਾਹੀ ਬਿਨਾ ਕਿਸੀ ਰੁਕਾਵਟ ਦੇ ਹੋਵੇਗੀ। ਇਹ FASTag ਐਕਟੀਵੇਸ਼ਨ ਤੋਂ ਬਾਅਦ ਅਗਲੇ 5 ਸਾਲ ਤਕ ਵੈਧ ਹੋਵੇਗਾ।  ਤੁਹਾਨੂੰ ਸਿਰਫ ਆਪਣੇ ਪ੍ਰੀਪੇਡ ਅਕਾਊਂਟ ਨੂੰ  ਰਿਚਾਰਜ ਕਰਨਾ ਪਵੇਗਾ।

ਕਿਥੋਂ ਮਿਲੇਗਾ FASTag?

FASTag ਨੂੰ ਖਰੀਦਣਾ ਬੇਹੱਦ ਆਸਾਨ ਹੈ। FASTag ਨੂੰ NHAI ਟੋਲ ਪਲਾਜ਼ਾ ਤੇ ਬਣੇ ਬਿਕਰੀ ਕੇਂਦਰ ਤੋਂ ਲਿਆ ਜਾ ਸਕਦਾ ਹੈ।  ਇਹ ਟੈਗ ਸਰਕਾਰੀ ਅਤੇ ਗੈਰ – ਸਰਕਾਰੀ ਬੈਂਕਾਂ ਦੇ ਵਿੱਚ ਵੀ ਉਪਲਬਧ ਹੈ ਜਿਹਨਾ ਨੇ NHAI ਦੇ ਨਾਲ ਕਰਾਰ ਕੀਤਾ ਹੈ। ਇਸ ਵਿੱਚ Syndicate Bank, Axis Bank, IDFC Bank, HDFC Bank, State Bank of India ਅਤੇ ICICI Bank ਦਾ ਨਾਮ ਸ਼ਾਮਿਲ ਹੈ। Paytm ਦੁਆਰਾ ਵੀ ਇਸ ਟੈਗ  ਨੂੰ ਖਰੀਦਿਆ ਜਾ ਸਕਦਾ ਹੈ। ਓਥੇ ਹੀ ਨਵੀਂ ਗੱਡੀਆਂ ਦੇ ਨਾਲ ਡੀਲਰ ਇਸ ਟੈਗ ਨੂੰ ਮੁਹਈਆ ਕਰਵਾਣਗੇ। 

FASTag ਖਰੀਦਣ ਦੇ ਲਈ ਕਿਹੜੇ ਦਸਤਾਵੇਜ਼ ਦਿਖਾਉਣੇ ਪੈਣਗੇ?

1  ਵਾਹਨ ਦਾ ਪੰਜੀਕਰਨ ਪ੍ਰਮਾਣ ਪੱਤਰ (RC)

2  ਵਾਹਨ ਮਾਲਿਕ ਦੀ ਪਾਸਪੋਰਟ ਸਾਈਜ਼ ਤਸਵੀਰ

3  KYC ਦਸਤਾਵੇਜ਼ ( ਡ੍ਰਾਈਵਿੰਗ ਲਾਇਸੈਂਸ , PAN ਕਾਰਡ ,ਪਾਸਪੋਰਟ , Voter ID ਜਾਂ ਆਧਾਰ ਕਾਰਡ)

ਪ੍ਰਾਈਵੇਟ ਅਤੇ ਵਪਾਰਕ ਗੱਡੀਆਂ ਦੇ ਲਈ ਜ਼ਰੂਰੀ ਦਸਤਾਵੇਜ਼ ਵੱਖਰੇ – ਵੱਖਰੇ ਹੋ ਸਕਦੇ ਹਨ।  ਟੈਗ ਲੈਣ ਤੋਂ ਪਹਿਲਾਂ ਸੁਨਿਸ਼ਿਤ ਕਰ ਲਵੋ ਕਿ ਤੁਹਾਡੇ ਕੋਲ ਸਾਰੇ ਜਰੂਰੀ ਦਸਤਾਵੇਜ਼ ਮੌਜੂਦ ਹਨ।

ਕਿਸ ਤਰਾਂ ਕਰੋ FASTag ਦਾ ਇਸਤੇਮਾਲ?

ਇਸਤੇਮਾਲ ਦੇ ਲਈ FASTag ਨੂੰ ਗੱਡੀ ਦੇ ਅਗਲੇ ਸ਼ੀਸ਼ੇ (ਵਿੰਡ ਸਕਰੀਨ) ਤੇ ਚਿਪਕਾਨਾ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ  ਟੈਗ ਨੂੰ ਆਪਂਣੇ ਆਨ-ਲਾਈਨ ਵਾਲੇਟ ਦੇ ਨਾਲ ਜੋੜਨਾ ਹੋਵੇਗਾ ਜਿਸਦੇ ਨਾਲ ਤੁਹਾਨੂੰ ਆਪਣੇ ਬੈਂਕ ਦੀ ਵੈਬਸਾਈਟ ਤੇ ਜਾਣਾ ਹੋਵੇਗਾ ਜਿਥੋਂ ਤੁਸੀ ਟੈਗ ਖਰੀਦਿਆ ਹੈ। ਪ੍ਰੀਕ੍ਰਿਆ ਨੂੰ ਪੂਰਾ ਕਰਨ ਦੇ ਲਈ ਓਥੇ ਦਿੱਤੇ ਗਏ ਸਾਰੇ ਚਰਨਾਂ ਦਾ ਪਾਲਣ ਕਰੋ। ਜਿਸ ਤੋਂ ਬਾਅਦ ਤੁਹਾਡਾ FASTag ਇਸਤੇਮਾਲ ਦੇ ਲਈ ਤਿਆਰ ਹੋ ਜਾਵੇਗਾ। 

ਟੋਲ ਪਲਾਜ਼ਾ ਤੇ FASTag ਲੇਨ ਦਾ ਇਸਤੇਮਾਲ ਕਰੋ ਜਿਥੇ ਸਕੈਨਰ ਇਸ ਟੈਗ ਨੂੰ ਸਕੈਨ ਕਰੇਗਾ ਅਤੇ ਆਪਣੇ ਆਪ ਹੀ ਆਨ-ਲਾਈਨ ਵਾਲੇਟ ਤੋਂ ਟੈਕਸ ਕੱਟਿਆ ਜਾਵੇਗਾ।

ਕੀ ਹਨ FASTag ਦੇ ਫਾਇਦੇ?

FASTag ਦੇ ਇਸਤੇਮਾਲ ਦੇ ਨਾਲ ਲੰਬੇ ਜਾਮ ਤੋਂ ਰਾਹਤ ਮਿਲੇਗੀ ਕਿਓਂਕਿ ਟੈਕਸ ਕਟਾਉਣ ਦੇ ਲਈ ਤੁਹਾਨੂੰ ਪੈਸੇ ਦਾ ਲੈਣ ਦੇਣ ਨਹੀਂ ਕਰਨਾ ਪਵੇਗਾ। ਜ਼ਿਆਦਾ ਗੱਡੀਆਂ ਦੇ ਇੱਕ ਜਗਾ ਤੇ ਨਾ ਰੁਕਣ ਦੇ ਕਾਰਨ ਪ੍ਰਦੂਸ਼ਣ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀ FASTag  ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕੈਸ਼ ਬੈਕ ਅਤੇ ਡਿਸਕਾਊਂਟ ਦੀ ਸੁਵਿਧਾ ਵੀ ਮਿਲੇਗੀ।

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular