Monday, December 22, 2025

Uncategorized @pa

12 ਸਾਲ ਪੁਰਾਣੀ ਤਸਵੀਰ ਨੂੰ ਅਸਮ ਦਾ ਦੱਸਕੇ ਸੋਸ਼ਲ ਮੀਡਿਆ ਤੇ ਕੀਤਾ ਸ਼ੇਅਰ , ਪੜ੍ਹੋ ਸਾਡੀ ਪੜਤਾਲ

Written By Shaminder Singh
Jan 4, 2020
banner_image

ਕਲੇਮ :

ਮਹਿਲਾਵਾਂ ਦੇ ਸਨਮਾਨ ਵਿੱਚ ਬੇਸ਼ਰਮ ਸਰਕਾਰ

[removed][removed]

ਵੇਰਿਫਿਕੇਸ਼ਨ :

ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਵਾਇਰਲ ਹੋ ਰਹੀ ਤਸਵੀਰ ਵਿੱਚ ਇਕ ਸੁਰੱਖਿਆ ਬਲ ਦਾ ਸਿਪਾਹੀ ਇਕ ਔਰਤ ਦੇ ਨਾਲ ਬਦਸਲੂਕੀ ਕਰਦਾ ਦਿਖਾਈ ਦੇ ਰਿਹਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਾਮ ਵਿਚ ਔਰਤਾਂ ਪ੍ਰਤੀ ਇਹ ਭਾਰਤੀ ਫੌਜ ਦਾ ਵਤੀਰਾ ਹੈ।

[removed][removed]

ਵਾਇਰਲ ਹੋ ਰਹੀ ਤਸਵੀਰ ਸਾਨੂੰ ਫੇਸਬੁੱਕ ਤੇ ਵੀ ਮਿਲੀ। ਫੇਸਬੁੱਕ ਤੇ ਇੱਕ ਯੂਜ਼ਰ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ ਅਤੇ ਕੈਪਸ਼ਨ ਵਿੱਚ ਲਿਖਿਆ-“ਅਸਾਮ ਵਿੱਚ ਭਾਰਤੀ ਫੌਜ ਔਰਤਾਂ ਦਾ ਸਨਮਾਨ ਕਰਦੇ ਹੋਏ ”। ਇਸ ਤਸਵੀਰ ਨੂੰ ਤਕਰੀਬਨ 900 ਵਾਰ ਸਾਂਝਾ ਕੀਤਾ ਗਿਆ ਸੀ। ਸਾਨੂੰ ਵਾਇਰਲ ਹੋ ਰਹੀ ਤਸਵੀਰ ਸਮਾਜਵਾਦੀ ਪਾਰਟੀ ਦੀ ਕਾਰਜਕਾਰੀ ਮੈਂਬਰ – ਪ੍ਰੀਤਿ ਚੋਬੇ ਦੇ ਟਵੀਟਰ ਹੈਂਡਲ ਤੇ ਵੀ ਮਿਲੀ।

ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਦੇ ਕੁਝ ਸਕਰੀਨ ਸ਼ੋਟ ਲੈਕੇ ‘Tin eye’ ਟੂਲ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ‘Tin eye’ ਟੂਲ ਉੱਤੇ ਵਾਇਰਲ ਤਸਵੀਰ ਦੀ ਖੋਜ ਤੋਂ ਬਾਅਦ, ਸਾਨੂੰ ਇਹ ਤਸਵੀਰ ਅਡੋਬ ਸਟਾਕ ਦੀ ਵੈਬਸਾਈਟ ਤੇ ਮਿਲੀ। ਅਡੋਬ ਸਟਾਕ ਦੇ ਅਨੁਸਾਰ, ਇਹ ਤਸਵੀਰ 24 ਮਾਰਚ, 2008 ਨੂੰ ਲਈ ਗਈ ਸੀ ਜਦੋਂ ਤਿੱਬਤੀ ਪ੍ਰਦਰਸ਼ਨਕਾਰੀ ਕਾਠਮੰਡੂ ਵਿੱਚ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਸਾਹਮਣੇ ਚੀਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਇਸ ਵਿਰੋਧ ਵਿਚ ਨੇਪਾਲ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਜਾਂਚ ਦੇ ਦੌਰਾਨ ਹੀ ਸਾਨੂੰ ਨਾਮੀ ਮੀਡਿਆ ਏਜੇਂਸੀ “ਰਾਇਟਰਜ਼” ‘ਤੇ ਇਸ ਪ੍ਰਦਰਸ਼ਨ ਨਾਲ ਜੁੜੀ ਇਕ ਖ਼ਬਰ ਮਿਲੀ ਜੋ 17 ਮਾਰਚ 2008 ਨੂੰ ਪ੍ਰਕਾਸ਼ਤ ਕੀਤੀ ਗਈ ਸੀ. ਇਸ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਨੇਪਾਲ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਅਤੇ ਲਾਠੀ ਚਾਰਜ਼ ਵੀ ਕੀਤਾ। ਤਿੱਬਤੀ ਲੋਕ ਤਿੱਬਤ ਦੇਸ਼ ਨੂੰ ਚੀਨ ਤੋਂ ਆਜ਼ਾਦ ਕਰਾਉਣ ਲਈ ਇਸ ਦਾ ਪ੍ਰਦਰਸ਼ਨ ਕਰ ਰਹੇ ਸਨ।

Nepal police fire tear gas at Tibetan protesters

KATHMANDU (Reuters) – Police fired tear gas on Monday at about 200 Tibetan exiles, including monks and nuns, who staged a brief protest in front of the United Nations office in Kathmandu, police said. Seven Tibetans and five police were injured. Police used batons to break up the protests and detained dozens of protesters.

[removed][removed]

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ 12 ਸਾਲ ਪੁਰਾਣੀ ਹੈ। ਵਾਇਰਲ ਹੋ ਰਹੀ ਤਸਵੀਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੀ ਹੈ। ਤਸਵੀਰ ਵਿੱਚ ਦਿਖ ਰਿਹਾ ਪੁਲਿਸ ਜਵਾਨ ਨੇਪਾਲ ਦਾ ਹੈ ਨਾ ਕਿ ਭਾਰਤ ਦਾ। ਵਾਇਰਲ ਹੋ ਰਹੀ ਤਸਵੀਰ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਹੈ।

ਟੂਲਜ਼ ਵਰਤੇ:

*ਗੂਗਲ ਰਿਵਰਸ ਇਮੇਜ਼ ਸਰਚ

*Tin eye

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

20,641

Fact checks done

FOLLOW US
imageimageimageimageimageimageimage