ਕਲੇਮ :
ਕੋਰੋਣਾਵਾਇਰਸ ਦੀ ਬਿਮਾਰੀ ਆਸਟ੍ਰੇਲੀਆ ਵਿਚ ਫੈਲਣੀ ਸ਼ੁਰੂ ਹੋ ਗਈ ਹੈ। ਮੈਂ ਥੋਕ ਦੀਆਂ ਦੁਕਾਨਾਂ ਅਤੇ ਖਰੀਦਦਾਰਾਂ ਨੂੰ ਸੁਚੇਤ ਕਰਾਂਗੀ ਕਿ ਇਹਨਾਂ ਚੀਜ਼ਾਂ ਨੂੰ ਨਾ ਖਰੀਦੋ ਕਿਓਂਕਿ ਇਹ ਚੀਜ਼ਾਂ ਚੀਨ ਦੇ ਸ਼ਹਿਰ ਵੁਹਾਨ ਨੇੜੇ ਬਣਦੀਆਂ ਹਨ।
ਵੇਰੀਫੀਕੇਸ਼ਨ :
ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ 425 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ। ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ।
Newschecker ਦੀ ਟੀਮ ਨੇ ਇਸ ਤੋਂ ਪਹਿਲਾਂ ਵੀ ਕੋਰੋਣਾਵਾਇਰਸ ਨੂੰ ਲੈ ਕੇ ਵੱਖ – ਵੱਖ ਤਰਾਂ ਦੇ ਦਾਅਵੇ ਦੀ ਜਾਂਚ ਕਰ ਚੁੱਕੀ ਹੈ।
ਸੋਸ਼ਲ ਮੀਡਿਆ ਤੇ ਇੱਕ ਮੈਸਜ਼ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਦੇ ਨਾਲ ਨਾਲ ਸੁਚੇਤ ਕੀਤਾ ਜਾ ਰਿਹਾ ਹੈ ਕਿ ਕੋਰੋਣਾਵਾਇਰਸ ਦੀ ਬਿਮਾਰੀ ਆਸਟ੍ਰੇਲੀਆ ਵਿਚ ਫੈਲਣੀ ਸ਼ੁਰੂ ਹੋ ਗਈ ਹੈ ਤੇ ਉਹ ਥੋਕ ਦੀਆਂ ਦੁਕਾਨਾਂ ਅਤੇ ਖਰੀਦਦਾਰਾਂ ਨੂੰ ਸੁਚੇਤ ਕਰਣਗੇ ਕਿ ਹੇਠ ਦਿੱਤੀ ਲਿਸਟ ਵਾਲੀਆਂ ਚੀਜ਼ਾਂ ਨੂੰ ਨਾ ਖਰੀਦੋ ਕਿਓਂਕਿ ਇਹ ਚੀਜ਼ਾਂ ਚੀਨ ਦੇ ਸ਼ਹਿਰ ਵੁਹਾਨ ਨੇੜੇ ਬਣਦੀਆਂ ਹਨ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਉੱਤੇ ਇਹ ਮੈਸਜ਼ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਡਿਆ ਤੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਇੱਕ ਨਾਮੀ ਮੀਡਿਆ ਏਜੇਂਸੀ “The Sunday Morning Herald” ਦਾ ਲੇਖ ਮਿਲਿਆ। ਲੇਖ ਦੇ ਮੁਤਾਬਕ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਮੈਸਜ਼ ਫ਼ਰਜ਼ੀ ਹਨ। ਲੇਖ ਦੇ ਵਿੱਚ ਸਾਨੂੰ ਸੰਚਾਰ ਮੰਤਰੀ ਪੌਲ ਫਲੇਚਰ ਦਾ ਬਿਆਨ ਮਿਲਿਆ। ਫਲੇਚਰ ਦਾ ਬਿਆਨ ਐਨਐਸਡਬਲਯੂ ਹੈਲਥ ਦੁਆਰਾ ਇੱਕ ਝੂਠੀ ਪੋਸਟ ਜਨਤਕ ਕਰਨ ਤੋਂ ਬਾਅਦ ਆਇਆ। ਫਲੇਚਰ ਦੇ ਮੁਤਾਬਕ ਸੋਸ਼ਲ ਮੀਡਿਆ ਤੇ ਵਾਇਰਲ ਇਹ ਪੋਸਟ ਐਨਐਸਡਬਲਯੂ ਹੈਲਥ ਜਾਂ ਕਿਸੇ ਵੀ ਸਬੰਧਤ ਸੰਸਥਾ ਨੇ ਜਾਰੀ ਨਹੀਂ ਕੀਤੀ ਹੈ।
Minister urges scepticism as fake virus news spreads
Normal text size Larger text size Very large text size Communications Minister Paul Fletcher has urged Australians to be sceptical of what they read online as misinformation on the coronavirus outbreak spreads rapidly.
[removed][removed]
ਸਰਚ ਦੇ ਦੌਰਾਨ ਸਾਨੂੰ “NSW Health” ਦੇ ਟਵਿੱਟਰ ਹੈਂਡਲ ਤੇ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਮੈਸਜ਼ ਦੀ ਅਧਿਕਾਰਿਕ ਪੁਸ਼ਟੀ ਮਿਲੀ। “NSW Health” ਦੇ ਟਵੀਟ ਦੇ ਮੁਤਾਬਕ “ਇਹ ਪੋਸਟ ਐਨਐਸਡਬਲਯੂ ਹੈਲਥ ਜਾਂ ਕਿਸੇ ਵੀ ਸਬੰਧਤ ਸੰਸਥਾ ਨੇ ਜਾਰੀ ਨਹੀਂ ਕੀਤੀ ਹੈ।” ਉਹਨਾਂ ਨੇ ਇਹ ਵੀ ਭਰੋਸਾ ਪੋਸਟ ਵਿਚ ਦੱਸੇ ਗਏ ਸਥਾਨਾਂ ਨਾਲ ਸੈਲਾਨੀਆਂ ਨੂੰ ਕੋਈ ਖਤਰਾ ਨਹੀਂ ਹੈ।
2/2 Further, there is no such entity as the “Department of Diseasology Parramatta”.
NSW Health would like to assure the community that the locations mentioned in this post pose no risk to visitors, and there have been no “positive readings” at train stations.
— NSW Health (@NSWHealth) January 28, 2020
[removed][removed]
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਮੈਸਜ਼ ਗੁੰਮਰਾਹਕਰਨ ਦਾਅਵੇ ਦੇ ਨਾਲ ਵਾਇਰਲ ਕੀਤੇ ਜਾ ਰਹੇ ਹਨ ਜਦਕਿ ਸੋਸ਼ਲ ਮੀਡਿਆ ਤੇ ਵਾਇਰਲ ਮੈਸਜ਼ ਵਿਚ ਕੋਈ ਸਚਾਈ ਨਹੀਂ ਹੈ।