ਵੀਰਵਾਰ, ਮਾਰਚ 28, 2024
ਵੀਰਵਾਰ, ਮਾਰਚ 28, 2024

HomeUncategorized @paRBI ਨੇ ਨਹੀਂ ਬੰਦ ਕੀਤੇ 2000 ਦੇ ਨੋਟ , ਆਜਤੱਕ ਦੇ ਸਕਰੀਨ...

RBI ਨੇ ਨਹੀਂ ਬੰਦ ਕੀਤੇ 2000 ਦੇ ਨੋਟ , ਆਜਤੱਕ ਦੇ ਸਕਰੀਨ ਸ਼ੋਟ ਨੂੰ ਗ਼ਲਤ ਤਰੀਕੇ ਨਾਲ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

RBI ਬੰਦ ਕਰਨ ਜਾ ਰਿਹਾ ਹੈ 2000 ਰੁਪਏ ਦੇ ਨੋਟ 

ਵੇਰੀਫੀਕੇਸ਼ਨ –
 
ਸੋਸ਼ਲ ਮੀਡੀਆ ਤੇ ਆਜਤੱਕ ਚੈਨਲ ਦੇ ਕੁਝ ਸਕਰੀਨਸ਼ੋਟ ਵਾਇਰਲ ਕੀਤੇ ਜਾ ਰਹੇ ਹਨ। ਵਾਇਰਲ ਹੋ ਰਹੇ ਸਕਰੀਨਸ਼ੋਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ RBI 2000 ਰੁਪਏ ਦੇ ਨੋਟ ਬੰਦ ਕਰਨ ਜਾ ਰਹੀ ਹੈ। 31 ਦਸੰਬਰ ਤੱਕ 2000 ਰੁਪਏ ਦੇ ਸਾਰੇ ਨੋਟਾਂ ਨੂੰ ਵਾਪਿਸ ਲੈ ਲਿਆ ਜਾਵੇਗਾ। ਹਾਲਾਂਕਿ ਅਗਰ ਅਸੀਂ ਇਹਨਾਂ ਸਕਰੀਨਸ਼ੋਟ ਨੂੰ ਧਿਆਨ ਨਾਲ ਦੇਖੀਏ ਤਾਂ ਹੈਡਲਾਈਨ ਦੇ ਵਿੱਚ ਸਾਨੂੰ ‘?’ ਯਾ  ‘!’ ਲੱਗਿਆ ਦਿਖਾਈ ਦੇ ਰਿਹਾ ਹੈ ਜਿਸਦਾ ਮਤਲਬ ਚੈਨਲ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।  

ਆਜਤੱਕ Viral Test ਦੇ ਨਾਮ ਤੋਂ ਇਕ ਪ੍ਰੋਗਰਾਮ ਚਲਾਉਂਦਾ ਹੈ ਜਿਸ ਵਿੱਚ ਸੋਸ਼ਲ ਮੀਡਿਆ ‘ਤੇ ਵਾਇਰਲ 
ਹੋ ਰਹੀ ਫੇਂਕ ਨਿਊਜ਼ ਦੀ ਪੜਤਾਲ ਕੀਤੀ ਜਾਂਦੀ ਹੈ ‘ਤੇ ਹੋ ਸਕਦਾ ਹੈ ਕਿ ਇਹ ਸਕਰੀਨ ਸ਼ੋਟ ਉਸੀ ਪ੍ਰੋਗਰਾਮ ਦੇ ਹੋਣ। ‘ਇੰਡੀਆ ਟੁਡੇ’ ਦੇ ਹੀ ਚੈਨਲ ‘ਤੇਜ਼’ ਚੈਨਲ ਦੇ ਫੇਸਬੁੱਕ ਪੇਜ਼ ਤੇ ਸਾਨੂੰ ਉਹ ਵੀਡੀਓ ਮਿਲਿਆ ਜਿਸ ਵਿੱਚੋਂ ਇਹ ਸਕਰੀਨ ਸ਼ੋਟ ਲਏ ਗਏ ਹਨ।  
ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡਿਆ ‘ਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੋਇਆਂ ਸਨ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਨੇ 1000 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਹੈ। ਇਸਦੇ ਨਾਲ ਹੀ  1 ਜਨਵਰੀ 2020 ਤੋਂ RBI 2000 ਰੁਪਏ ਦੇ ਨੋਟ ਵਾਪਿਸ ਲੈ ਲਵੇਗੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ 10 ਅਕਤੂਬਰ 2019 ਤੋਂ 2000 ਰੁਪਏ ਦੇ ਨੋਟ ਨਹੀਂ ਬਦਲੇ ਜਾ ਸਕਣਗੇ।  
 
ਵਾਇਰਲ ਖ਼ਬਰ ਦੀ ਸਚਾਈ ਜਾਨਣ ਦੇ ਲਈ ਅਸੀਂ RBI ਦੀ ਅਧਿਕਾਰਿਕ ਵੈਬਸਾਈਟ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ RBI ਦੀ ਵੈਬਸਾਈਟ ਉੱਤੇ ਇਸ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਨਹੀਂ ਸੀ । RBI ਇਸ ਤਰ੍ਹਾਂ ਦੀ ਅਧਿਕਾਰਿਕ ਸੂਚਨਾ ਆਪਣੀ  ਵੈਬਸਾਈਟ ਤੇ ਜ਼ਰੂਰ ਅਪਲੋਡ ਕਰ ਦਿੰਦੀ ਹੈ। ਇਸਦੇ ਨਾਲ ਹੀ ਤੁਸੀ ਦੇਖ ਸਕਦੇ ਹੋ ਕਿ RBI ਨੇ 4 ਅਕਤੂਬਰ 2019 ਨੂੰ ਇਕ ਪ੍ਰੈਸ ਕਾਨਫਰੰਸ ਕੀਤੀ ਸੀ।ਪ੍ਰੈਸ ਕਾਨਫਰੰਸ ਦੇ ਵਿੱਚ ਵੀ 1000 ਰੁਪਏ ਦੇ ਨੋਟ ਨੂੰ ਲੈਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ।
 
ਹਾਲਾਂਕਿ , ਇਸ ਤੋਂ ਪਹਿਲਾਂ ਵੀ 2000 ਰੁਪਏ ਦੇ ਨੋਟ ਬੰਦ ਹੋਣ ਦੀ ਖ਼ਬਰ ਵਾਇਰਲ ਹੋ ਚੁੱਕੀ ਹੈ।  

ਪੜਤਾਲ ਦੇ ਦੌਰਾਨ ਸਾਨੂੰ ‘Times of India’ ਦਾ ਇੱਕ ਲੇਖ ਮਿਲਿਆ , ਜਨਵਰੀ 2019 ਵਿੱਚ ਛਪੇ ਇਸ ਲੇਖ ਦੇ ਮੁਤਾਬਿਕ ਰਿਜ਼ਰਵ ਬੈਂਕ ਆਫ਼ ਇੰਡੀਆ ਨੇ 2000 ਰੁਪਏ ਦੇ ਨੋਟ ਦੀ ਛਪਾਈ ਘੱਟ ਕਰ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਹੀ 2000 ਰੁਪਏ ਦੇ ਨੋਟ ਬੰਦ ਹੋਣ ਵਾਲੀ ਖ਼ਬਰ ਚਰਚਾ ਵਿੱਚ ਆਈ।

ਹਾਲਾਂਕਿ RBI ਦੇ ਵਲੋਂ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ਨੂੰ ਲੈਕੇ ਕਿਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਫੈਲਾਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ।  

ਟੂਲਜ਼ ਵਰਤੇ –

 * ਗੂਗਲ ਕੀ ਵਰਡਸ ਸਰਚ

 ਰਿਜ਼ਲਟ – ਗ਼ਲਤ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular