Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਜਿਥੇ ਮੁਸਲਮਾਨ ਵੱਧ ਨੇ ਓਥੇ ਅਸੀਂ ਕਦੇ ਨਹੀਂ ਵੇਖਿਆ ਕਿ ਕਿਸੇ ਭੀੜ ਨੇ ਕਿਸੀ ਹਿੰਦੂ ਨੂੰ ਮਾਰਿਆ ਹੋਵੇ ਪਰ ਜਿਥੇ ਹਿੰਦੂ ਵੱਧ ਨੇ, ਓਥੇ ਹਰ ਰੋਜ਼ ਮੁਸਲਮਾਨਾਂ ਨੂੰ ਮਾਰਿਆ ਜਾਂਦਾ ਹੈ
– ਹਰਮੀਤ ਸਿੰਘ , SSP Patiala
ਵੇਰੀਫੀਕੇਸ਼ਨ –
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡਿਆ ਤੇ ਅੱਜ ਕਲ ਇਸ ਪੋਸਟ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟਿਆਲਾ ਦੇ SP ਹਰਮੀਤ ਸਿੰਘ ਨੇ ਬਿਆਨ ਦਿੱਤਾ ਹੈ ਕਿ “ਜਿਥੇ ਮੁਸਲਮਾਨ ਵੱਧ ਨੇ ਓਥੇ ਉਹਨਾਂ ਨਣੇ ਕਦੇ ਨਹੀਂ ਵੇਖਿਆ ਕਿ ਕਿਸੇ ਭੀੜ ਨੇ ਕਿਸੀ ਹਿੰਦੂ ਨੂੰ ਮਾਰਿਆ ਹੋਵੇ ਪਰ ਜਿਥੇ ਹਿੰਦੂ ਵੱਧ ਨੇ, ਓਥੇ ਹਰ ਰੋਜ਼ ਮੁਸਲਮਾਨਾਂ ਨੂੰ ਮਾਰਿਆ ਜਾਂਦਾ ਹੈ”।
ਫੇਸਬੁੱਕ ਤੇ ਇੱਕ ਪੇਜ਼ ‘Punjabi Network’ ਤੇ ਸਾਨੂੰ ਇਹ ਵਾਇਰਲ ਪੋਸਟ ਦੇਖਣ ਨੂੰ ਮਿਲੀ। ਵਾਇਰਲ ਪੋਸਟ ਨੂੰ ਹੁਣ ਤਕ 1500 ਤੋਂ ਵੱਧ ਬਾਰ ਸ਼ੇਅਰ ਕੀਤਾ ਚੁੱਕਾ ਹੈ। ਗੌਰਤਲਬ ਹੈ ਕਿ ਇਸ ਤਰਾਂ ਦੀ ਵਾਇਰਲ ਪੋਸਟ ਸਮਾਜ ਦੇ ਵਿੱਚ ਫਿਰਕਾਪ੍ਰਸਤੀ ਨੂੰ ਵਧਾਵਾ ਦਿੰਦਿਆਂ ਹਨ।

ਅਸੀਂ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਵਾਇਰਲ ਹੋ ਰਹੀ ਤਸਵੀਰ ਨੂੰ ਜਦੋਂ ਅਸੀਂ ਧਿਆਨ ਨਾਲ ਵੇਖਿਆ ਤਾਂ ਵਾਇਰਲ ਹੋ ਰਹੀ ਤਸਵੀਰ ਦੇ ਪਿੱਛੇ ‘ਜੰਮੂ ਅਤੇ ਕਸ਼ਮੀਰ’ ਪੁਲਿਸ ਦਾ ਲੋਗੋ ਲੱਗਿਆ ਹੈ।

ਅਸੀਂ ‘ਗੂਗਲ ਰਿਵਰਸ ਇਮੇਜ਼ ‘ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਏਜੇਂਸੀ ‘ANI’ ਦਾ ਇੱਕ ਟਵੀਟ ਮਿਲਿਆ। ANI ਨੇ ਇਹ ਟਵੀਟ 21 ਅਕਤੂਬਰ , 2017 ਨੂੰ ਕੀਤਾ ਸੀ। ਇਸ ਟਵੀਟ ਤੋਂ ਇਹ ਸਪਸ਼ਟ ਹੋ ਗਿਆ ਕੀ ਵਾਇਰਲ ਹੋ ਰਹੀ ਤਸਵੀਰ ਵਿੱਚ ਪਟਿਆਲਾ ਦੇ SP ਹਰਮੀਤ ਸਿੰਘ ਨਹੀਂ ਸਗੋਂ ਜੰਮੂ ਕਸ਼ਮੀਰ ਪੁਲਿਸ ਦੇ SSP Kishtwar ਹਰਮੀਤ ਸਿੰਘ ਹਨ ਜੋ ਇਸ ਤੋਂ ਪਹਿਲਾਂ SSP Sopore ਵਜੋਂ ਸੇਵਾ ਨਿਭਾ ਰਹੇ ਸਨ।
J&K: Police arrested 12 ppl, accused of allegedly thrashing a man suspecting him to be a braid chopper, yesterday in Sopore pic.twitter.com/GcwYSGOyjr
— ANI (@ANI) October 21, 2017
ਤੁਸੀ ਹੇਠਾਂ ਦਿੱਤੇ ਟਵੀਟ ਤੋਂ ‘SSP Kishtwar ਹਰਮੀਤ ਸਿੰਘ ਮਹਿਤਾ’ ਦੀ ਤਸਵੀਰ ਵੇਖ ਸਕਦੇ ਹੋ।
The exchange of fire is still underway, it started yesterday. The terrorists are unidentified so far & are inside a house now. Further details will be given after the encounter concludes: Harmeet Singh, SSP Kulgam on encounter in Kulgam’s Larro area. #JammuAndKashmir pic.twitter.com/DsHAJp9JuH
— ANI (@ANI) October 21, 2018
ਅਸੀਂ ਇਸ ਦਾਅਵੇ ਵਿੱਚ ਦਿੱਤੇ ਗਏ ਬਿਆਨ ਦੀ ਗੰਭੀਰਤਾ ਦੇ ਨਾਲ ਕੀਤੀ। ਗੂਗਲ ਤੇ ਵੱਖ ਵੱਖ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਖ਼ਬਰ ਦੀ ਸਚਾਈ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਕਿਤੇ ਵੀ ਕਿਸੀ ਪੁਲਿਸ ਅਫਸਰ ਵਲੋਂ ਇਸ ਤਰਾਂ ਦਾ ਬਿਆਨ ਮਿਲਿਆ। ਜੇਕਰ ਇਸ ਤਰਾਂ ਦਾ ਕੋਈ ਬਿਆਨ ਕਿਸੀ ਪੁਲਿਸ ਅਧਿਕਾਰੀ ਨੇ ਦਿੱਤਾ ਹੁੰਦਾ ਤਾਂ ਇਸ ਬਾਬਤ ਕਿਸੇ ਤਰਾਂ ਦੀ ਮੀਡਿਆ ਏਜੇਂਸੀ ਦੀ ਰਿਪੋਰਟ ਜ਼ਰੂਰ ਹੋਣੀ ਸੀ। ਅਸੀਂ ਇਹ ਵੀ ਪਾਇਆ ਕਿ ਇਸ ਤੋਂ ਪਹਿਲਾਂ ਵੀ ਇਹ ਪੋਸਟ ਵਾਇਰਲ ਹੋ ਚੁੱਕੀ ਹੈ।
ਸਾਡੀ ਜਾਂਚ ਦੇ ਵਿੱਚ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ SP Patiala ਦੇ ਨਾਮ ਤੋਂ ਵਾਇਰਲ ਹੋ ਰਹੀ ਪੋਸਟ ਗੁੰਮਰਾਹਕਰਨ ਹੈ। Newschecker.in ਦੀ ਟੀਮ ਦੀ ਜਾਂਚ ਪੜਤਾਲ ਦੇ ਵਿੱਚ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ।
ਟੂਲਜ਼ ਵਰਤੇ
*ਗੂਗਲ ਸਰਚ
*ਟਵਿੱਟਰ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024