Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਆਮ ਆਦਮੀ ਪਾਰਟੀ ਦੇ ’62’ ਚੋਂ ’40’ ਵਿਧਾਇਕ ਰੇਪ ਦੇ ਆਰੋਪੀ ਹਨ ਤੇ ਉਹਨਾਂ ਦੇ ਸਮਰਥਨ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਾਈ ਹੈ। ਦਿੱਲੀ ਨੂੰ ਰੇਪ ਕੈਪੀਟਲ ਕਹਿਣ ਵਾਲੇ ਲੋਕਾਂ ਨੇ ‘RJD’ ਨੂੰ ਵੀ ਪਿੱਛਾ ਛੱਡ ਦਿੱਤਾ।
62 में 40 रेप के आरोपी , उनके समर्थन से @ArvindKejriwal जी मुख्यमंत्री , वाक़ई नई राजनीति की शुरुआत हुई हैं , दिल्ली को रेप कैपिटल कहने वाले आप लोगों ने तो RJD को पीछे कर दिया , @laluprasadrjd ख़ुश होंगे आज की कोई तो आगे निकला , समझ आता हैं की निर्भया कांड क्यों होता हैं जनता ??
— Dr Ajay Alok (@alok_ajay) February 13, 2020
[removed][removed]
ਵੇਰੀਫੀਕੇਸ਼ਨ :
8 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ (ਆਪ ) ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ। 70 ਸੀਟਾਂ ਵਾਲੀ ਦਿੱਲੀ ਵਿਧਾਨਸਭਾ ਦੇ ਵਿਚ ਆਮ ਆਦਮੀ ਪਾਰਟੀ ਨੇ 62 ਸੀਟਾਂ ਤੇ ਪ੍ਰਾਪਤ ਕੀਤੀ , ਬੀਜੇਪੀ ਨੇ 8 ਸੀਟਾਂ ਤੇ ਜਿੱਤ ਪ੍ਰਾਪਤ ਅਤੇ ਕਾਂਗਰਸ ਕੋਈ ਵੀ ਸੀਟ ਨਹੀਂ ਜਿੱਤ ਸਕੀ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਤੋਂ ਬਾਅਦ ਜਨਤਾ ਦਲ (ਯੂਨਾਇਟੇਡ) JD(U ) ਦੇ ਲੀਡਰ ਡਾ. ਅਜੇ ਆਲੋਕ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਟਵੀਟ ਕਰਦਿਆਂ ਦਾਅਵਾ ਕੀਤਾ ਕਿ , “ਆਮ ਆਦਮੀ ਪਾਰਟੀ ਦੇ ’62’ ਚੋਂ ’40’ ਵਿਧਾਇਕ ਰੇਪ ਦੇ ਆਰੋਪੀ ਹਨ।” ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ‘ਆਮ ਆਦਮੀ ਪਾਰਟੀ’ ਨੇ ‘ਰਾਸ਼ਟਰੀ ਜਨਤਾ ਦਲ’ (RJD) ਨੂੰ ਵੀ ਪਿੱਛਾ ਛੱਡ ਦਿੱਤਾ।
ਅਸੀਂ ਪਾਇਆ ਕਿ 24,000 ਤੋਂ ਵੱਧ ਲੋਕਾਂ ਨੇ ਇਸ ਟਵੀਟ ਨੂੰ ਲਾਈਕ ਕੀਤਾ ਜਦਕਿ ਤਕਰੀਬਨ 7,500 ਤੋਂ ਵੱਧ ਲੋਕਾਂ ਨੇ ਇਸ ਟਵੀਟ ਨੂੰ ਰੀ ਟਵੀਟ ਕੀਤਾ।
ਅਸੀਂ ਜਨਤਾ ਦਲ (ਯੂਨਾਇਟੇਡ) ਦੇ ਲੀਡਰ ਵਲੋਂ ਕੀਤੇ ਗਏ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ “Association for Democratic Reforms” (ADR) ਦੀ ਵੈਬਸਾਈਟ ‘ਤੇ ਆਂਕੜਿਆਂ ਨੂੰ ਖੰਗਾਲਿਆ।ਰਿਪੋਰਟ ਦੇ ਮੁਤਾਬਕ , ਆਮ ਆਦਮੀ ਪਾਰਟੀ ਦੇ 62 ਚੋਂ 38 ਵਿਧਾਇਕਾਂ ਦੇ ਖਿਲਾਫ ਕ੍ਰਿਮਿਨਲ ਕੇਸ ਦਰਜ਼ ਹਨ। ਇਹਨਾਂ ਵਿਧਾਇਕਾਂ ਨੇ 2020 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੇ ਖਿਲਾਫ ਦਰਜ ਹੋਏ ਅਪਰਾਧਿਕ ਮਾਮਲਿਆਂ ਦਾ ਐਲਾਨ ਸ਼ਪਥ ਪੱਤਰ ਵਿੱਚ ਕੀਤਾ ਸੀ।
Delhi Assembly Election 2020 Analysis of Criminal Background, Financial, Education, Gender and other details of MLAs | Association for Democratic Reforms
English Report
[removed][removed]
ADR ਵਲੋਂ ਜਾਰੀ ਕੀਤੇ ਗਏ ਅੰਕੜੇ ਦੇ ਮੁਤਾਬਕ , 13 ਵਿਧਾਇਕਾਂ ‘ਤੇ ਮਹਿਲਾਵਾਂ ਖਿਲਾਫ ਅਪਰਾਧ ਦੇ ਕੇਸ ਦਰਜ ਹਨ। 13 ਵਿਧਾਇਕਾਂ ਚੋਂ ਇੱਕ ਵਿਧਾਇਕ ਦੇ ਖਿਲਾਫ ਰੇਪ ਦੇ ਆਰੋਪ ਹਨ। ਰਿਠਾਲਾ ਤੋਂ ਆਮ ਆਦਮੀ ਦੇ ਵਿਧਾਇਕ ਮੋਹਿੰਦਰ ਗੋਇਲ ਦੇ ਖਿਲਾਫ਼ ਇੰਡੀਅਨ ਪੀਨਲ ਕੋਡ ਦੀ ਧਾਰਾ- 376 ਤਹਿਤ ਕੇਸ ਦਰਜ਼ ਹੈ।
ਜਨਤਾ ਦਲ (ਯੂਨਾਇਟੇਡ) ਦੇ ਲੀਡਰ ਡਾ. ਅਜੇ ਆਲੋਕ ਵਲੋਂ ਕੀਤਾ ਗਿਆ ਦਾਅਵਾ ਸਾਡੀ ਜਾਂਚ ਦੇ ਵਿੱਚ ਗ਼ਲਤ ਸਾਬਿਤ ਹੋਇਆ। ਆਮ ਆਦਮੀ ਪਾਰਟੀ ਦੇ 62 ਚੋਂ ਸਿਰਫ ਇੱਕ ਵਿਧਾਇਕ ਦੇ ਖਿਲਾਫ਼ ਰੇਪ ਦਾ ਕੇਸ ਦਰਜ਼ ਹੈ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024