ਬੁੱਧਵਾਰ, ਜਨਵਰੀ 15, 2025
ਬੁੱਧਵਾਰ, ਜਨਵਰੀ 15, 2025

HomeUncategorized @paਕੀ ਵਾਇਰਲ ਹੋ ਰਹੀ ਤਸਵੀਰ ਜਾਮੀਆ ਇਸਲਾਮਿਆ ਯੂਨੀਵਰਸਿਟੀ ਦੀ ਮਹਿਲਾ ਪ੍ਰਦਰਸ਼ਨਕਾਰੀ...

ਕੀ ਵਾਇਰਲ ਹੋ ਰਹੀ ਤਸਵੀਰ ਜਾਮੀਆ ਇਸਲਾਮਿਆ ਯੂਨੀਵਰਸਿਟੀ ਦੀ ਮਹਿਲਾ ਪ੍ਰਦਰਸ਼ਨਕਾਰੀ ਦੀ ਹੈ ? ਪੜ੍ਹੋ ਸਾਡੀ ਪੜਤਾਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :
 
ਜਾਮੀਆ ਮਿਲੀਆ ਦੀ ਇਕ ਮਹਿਲਾ ਪ੍ਰਦਰਸ਼ਨਕਾਰੀ ਨੂੰ ਅੱਗ ਲਗਾਉਂਦੇ ਅਤੇ ਪੱਥਰਬਾਜੀ ਕਰਦੇ ਕਾਬੂ ਕੀਤਾ ਗਿਆ। ਜਦੋਂ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਹ ਪ੍ਰਦਰਸ਼ਨਕਾਰੀ ਮਰਦ ਨਿਕਲਿਆ।
 
 
 
 
 
ਵੇਰੀਫੀਕੇਸ਼ਨ : 
 
 
ਨਵੀਂ ਦਿੱਲੀ ਦੀ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਤੋਂ ਬਾਅਦ ਵਿਵਾਦਾਂ ਦਾ ਕੇਂਦਰ ਬਣੀ ਹੋਈ ਹੈ। ਇਸ ਘਟਨਾ ਨਾਲ ਜੁੜੀਆਂ ਕਾਫੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। 
 
 
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਮੀਆ ਇਸਲਾਮਿਆ ਦੀ ਇੱਕ ਮਹਿਲਾ ਪ੍ਰਦਰਸ਼ਨਕਾਰੀ ਅੱਗਜ਼ਨੀ ਅਤੇ ਪੱਥਰਬਾਜ਼ੀ ਕਰਦੇ ਹੋਏ ਫੜੀ ਗਈ ਅਤੇ ਜਦੋਂ ਪੁਲਿਸ ਨੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਮਹਿਲਾ ਪ੍ਰਦਰਸ਼ਨਕਾਰੀ ਮਰਦ ਨਿਕਲਿਆ।  
 
 
 
 
 
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ  ਪਲੇਟਫਾਰਮਾਂ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
 
 
 
 
 
 
 
 
 
 
 
 
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ।  ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਇਸ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਰੀਵਰਸ ਇਮੇਜ਼ ਸਰਚ ਦੀ ਮਦਦ ਨਾਲ ਸਾਨੂੰ ਇੱਕ ਅਰਬੀ ਮੀਡਿਆ ਵੈਬਸਾਈਟ ਦਾ ਇੱਕ ਲੇਖ ਮਿਲਿਆ। ਵੈਬਸਾਈਟ ਦੇ ਮੁਤਾਬਕ , ” ਵਾਇਰਲ ਤਸਵੀਰ ਵਿੱਚ ਮੌਜੂਦ ਵਿਅਕਤੀ ਨੂੰ  ਕੈਰੋ , ਇਜ਼ਿਪਟ ਦੇ ਇੱਕ ਮਾਲ ਤੋਂ ਗਿਰਫ਼ਤਾਰ ਕੀਤਾ ਗਿਆ ਸੀ। ਇਸ ਵਿਅਕਤੀ ਨੂੰ ਮਾਲ ਤੋਂ ਬੱਚਿਆਂ ਨੂੰ ਕਿਡਨੈਪ ਕਰਨ ਦੇ ਆਰੋਪ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਇਹ ਵਿਅਕਤੀ ਮਹਿਲਾ ਦੇ ਭੇਸ  ਵਿੱਚ ਬੱਚਿਆਂ ਨੂੰ ਗੁੰਮਰਾਹ ਕਰਕੇ ਅਗਵਾ ਕਰਦਾ ਸੀ। 
 
 

ضبط شاب يرتدي حمالات صدر في مصر… ما السبب؟

وقال نبيل سيف، رئيس تحرير موقع “حصري بوست” الإخباري المصري، الذي شارك الصور على صفحة الموقع، وعلى مجموعة “يحدث في مصر الآن” إن “الواقعة مؤكدة، وأن الشاب تم ضبطه أمام البوابة رقم 8 ” بـ”كايرو فستيفال سيتي مول”، خلال محاولته سرقة طفل، وقام أمن المركز التجاري والأهالي بضبطه، وتم تسليمه للشرطة صباح اليوم.

 
 
 

ضبط لص بلباس امرأة يثير جدلا واسعا

أقدم لص يرتدي ملابس نسائية على محاولة سرقة طفل صغير بشارع التسعين الشمالي أمام بوابة 8 كايرو فاستيفال سيتي بالقاهرة المصرية. وحسب تقارير مصرية، فإن المعني بالأمر تم إلقاء القبض عليه وهو متخفي في زي النساء من قِبل بعض المواطنين بعدما شكوا في أمره.

 
 
 
ਰਿਪੋਰਟ ਦੇ ਮੁਤਾਬਕ ਇਸ ਨੌਜਵਾਨ ਨੂੰ ਕੈਰੋ ਫੈਸਟੀਵਲ ਸਿਟੀ ਮਾਲ ਦੇ ਗੇਟ ਨੰਬਰ 8 ਦੇ ਸਾਹਮਣੇ ਫੜਿਆ ਗਿਆ ਸੀ। ਲੇਖ ਦੇ ਮੁਤਾਬਕ ਇਹ ਵਿਅਕਤੀ ਇੱਕ ਬੱਚੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ  ਅਤੇ ਜਦੋਂ ਬੱਚੇ ਦੇ ਮਾਂ – ਪਿਓ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਇਸ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਵਿਅਕਤੀ ਔਰਤਾਂ ਦੇ ਭੇਸ ਵਿੱਚ ਬੱਚਿਆਂ ਨੂੰ ਅਗਵਾ ਕਰਦਾ ਸੀ।
 
ਜਾਂਚ ਦੇ ਦੌਰਾਨ ਅਸੀਂ ਇਹ ਵੀ ਪਾਇਆ ਕਿ ਇਹ ਤਸਵੀਰ ਸਾਲ 2017 ਤੋਂ  ਵਾਇਰਲ ਹੋ ਰਹੀ ਹੈ। ਜ਼ਿਆਦਾਤਰ , ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਵਿਅਕਤੀ ਨੂੰ ਲੇਬਨਾਨ ਤੋਂ ਗਿਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਲੇਬਨਾਨ ਪੁਲਿਸ ਨੇ ਇਸ ਰਿਪੋਰਟ ਤੋਂ ਇਨਕਾਰ ਕੀਤਾ। 
 
 
 

قوى الأمن تكشف حقيقة قصة “مستدرج الأطفال وخطفهم”

أعلنت المديرية العامة لقوى الأمن الداخلي – شعبة العلاقات العامة، أن لا صحة لما يتم تداوله على بعض وسائل التواصل الإجتماعي حول توقيف رجل في لبنان يرتدي لباس امرأة ويقوم باستدراج أطفال وخطفهم . وأوضحت، أنّ الشاب تم توقيفه في احدى الدول منذ حوالي السنتي

 
 
 
ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਫ਼ਰਜ਼ੀ ਹੈ। ਇਸ ਤਸਵੀਰ ਦਾ ਜਾਮੀਆ ਇਸਲਾਮਿਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਨਾਗਰਿਕਤਾ ਸ਼ੋਧ ਬਿੱਲ ਦੇ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਸਵੀਰ ਕੈਰੋ , ਇਜ਼ਿਪਟ ਵਿੱਚ ਇੱਕ ਬੱਚਾ ਅਗਵਾਕਾਰ ਦੀ ਹੈ ਜੋ 2 ਸਾਲ ਪੁਰਾਣੀ ਹੈ।  

ਟੂਲਜ਼ ਵਰਤੇ

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular