ਕਲੇਮ:
ਆਪਣੇ ਸਿੱਖ ਭਰਾਵਾਂ ਲਈ ਦਿਲ ਤੋਂ ਸਲੂਟ।
अपने सिख भाइयों के लिए आज सिर्फ एक ही चीज है हमारे पास देने के लिए सैलूट और शेयर#JusticeForKafeelKhan #ShaheenBaghProtests #CAA_NRCProtests pic.twitter.com/IgdA2xD2uM
— Mohammad Sami (@Mohamma60366517) February 5, 2020
ਵੇਰੀਫੀਕੇਸ਼ਨ:
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਅਤੇ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਹੇ ਹਨ। ਪ੍ਰਦਰਸ਼ਨ ਨੂੰ ਲੈ ਕੇ ਕਈ ਤਰਾਂ ਦੀ ਅਫਵਾਹਾਂ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ “ਸ਼ਾਹੀਨ ਬਾਗ” ਦੀ ਹੈ।
अपने सिख भाइयों के लिए आज सिर्फ एक ही चीज है हमारे पास देने के लिए सैलूट और शेयर#JusticeForKafeelKhan #ShaheenBaghProtests #CAA_NRCProtests pic.twitter.com/IgdA2xD2uM
— Mohammad Sami (@Mohamma60366517) February 5, 2020
ਅਸੀਂ ਪਾਇਆ ਕਿ ਇਸ ਨੂੰ ਤਸਵੀਰ ਨੂੰ ਵੱਖ – ਵੱਖ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।ਸੋਸ਼ਲ ਮੀਡਿਆ ਤੇ ਇੱਕ ਟਵਿੱਟਰ ਹੈਂਡਲ “ABUZAR KHAN” ਨੇ ਇਸ ਤਸਵੀਰ ਨੂੰ ਆਪਣੇ ਹੈਂਡਲ ਤੇ ਸ਼ੇਅਰ ਕੀਤਾ।
अपने सिख भाइयों के लिए आज सिर्फ एक ही चीज है हमारे पास देने के लिए सैलूट और शेयर#JusticeForKafeelKhan #ShaheenBaghProtests #CAA_NRCProtests pic.twitter.com/nDBE5hWsQC
— ABUZAR KHAN (@ABUZARK77108828) February 5, 2020
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਸੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ ਵੱਖ – ਵੱਖ ਥਾਂ ‘ਤੇ ਅਪਲੋਡ ਮਿਲੀ।
ਸਰਚ ਦੇ ਦੌਰਾਨ ਸਾਨੂੰ ਇੱਕ ਫੇਸਬੁੱਕ ਯੂਜ਼ਰ ਦਾ ਪੋਸਟ ਮਿਲਿਆ। ਫੇਸਬੁੱਕ ਯੂਜ਼ਰ “ਗੁਰਸੇਵਕ ਸਿੰਘ ਭਾਣਾ” ਨੇ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਇਸ ਤਸਵੀਰ ਨੂੰ 20 ਮਈ , 2017 ਨੂੰ ਅਪਲੋਡ ਕੀਤਾ ਸੀ। ਗੁਰਸੇਵਕ ਸਿੰਘ ਭਾਣਾ” ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਸੀ :
ਇਸ ਦੇ ਨਾਲ ਹੀ ਸਾਨੂੰ ਗੁਰਸੇਵਕ ਸਿੰਘ ਭਾਣਾ ਵਲੋਂ ਇਸ ਤਸਵੀਰ ਦੇ ਉੱਤੇ ਦਿੱਤਾ ਸਪੱਸ਼ਟੀਕਰਨ ਵੀ ਮਿਲਿਆ। ਗੁਰਸੇਵਕ ਸਿੰਘ ਭਾਣਾ ਨੇ ਲਿਖਿਆ ,” 2017 ਦਸਤਾਰ ਮੁਕਾਬਲੇ ਦੀ ਫੋਟੋ ਕਿਸੇ ਨੇ ਲਿਖ ਪਾ ਦਿੱਤੀ ਕਿ ਸਿੱਖ ਭਰਾ ਸ਼ਾਹੀਨ ਬਾਗ ਵਿੱਚ ਇਕੱਠੇ ਹੋਏ ਨੇ ” ਅਤੇ ਕੱਲ੍ਹ ਦੇ ਫੋਨ ਆ ਰਹੇ ਨੇ ਕਿ ਸਰ ਤੁਸੀਂ ਇਹ ਫੋਟੋ ਸਭ ਤੋਂ ਪਹਿਲਾਂ ਪਬਲਿਸ਼ ਕੀਤੀ ਸੀ 2017 ਵਿੱਚ ਇਸ ਦਾ ਸੱਚ ਕੀ ਹੈ? ਦਰਅਸਲ , ਇਹ ਤਸਵੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ ਦੀ ਹੈ।
ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦਾ ਸੰਬੰਧ ‘ਸ਼ਾਹੀਨ ਬਾਗ’ ਵਿਖੇ ਚੱਲ ਰਹੇ ਪ੍ਰਦਰਸ਼ਨਾਂ ਨਾਲ ਨਹੀਂ ਹੈ। ਇਸ ਤਸਵੀਰ 2017 ਦੀ ਹੈ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ ਦੇ ਦੌਰਾਨ ਦੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)