Thursday, March 13, 2025
ਪੰਜਾਬੀ

Uncategorized @pa

ਸੋਸ਼ਲ ਮੀਡਿਆ ਤੇ ਵਾਇਰਲ ਰਹੇ ਇਸ ਟੋਲ ਫ੍ਰੀ ਨੰਬਰ ਪਿੱਛੇ ਕੀ ਹੈ ਸਚਾਈ?ਪੜ੍ਹੋ ਸਾਡੀ ਜਾਂਚ ਪੜਤਾਲ

Written By Shaminder Singh
Dec 2, 2019
banner_image

Claim –

Send this Nirbhaya number 98333-12222 to your wife, daughters, sisters, mothers, friends, and all the ladies you know..ask them to save it.. all the men please share with all the ladies you know….
In case of emergency.Ladies can send blank msg or can give missed call..so that police will find your location and help u

ਪੰਜਾਬੀ ਅਨੁਵਾਦ – 

ਇਹ ਨਿਰਭਯਾ ਨੰਬਰ 98333-12222 ਨੂੰ ਆਪਣੀ ਘਰਵਾਲੀ , ਭੈਣ , ਮਾਂ , ਦੋਸਤਾਂ ਅਤੇ ਆਪਣੀ ਧੀ ਨੂੰ ਭੇਜੋ। ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੰਬਰ ਨੂੰ ਹਰ ਇੱਕ ਤਕ ਭੇਜੋ। ਆਪਾਤਕਾਲ ਦੀ ਸਥਿਤੀ ਵਿੱਚ ਇਸ ਨੰਬਰ ਤੇ ਮੈਸਜ ਜਾਂ ਮਿਸ – ਕਾਲ ਕਰੋ ਤਾਂ ਜੋ ਪੁਲਿਸ ਤੁਹਾਡੀ ਲੋਕੈਸ਼ਨ ਜਾਣ ਸਕੇ ਅਤੇ ਤੁਹਾਡੀ ਮਦਦ ਕਰ ਸਕੇ।

ਵੇਰੀਫੀਕੇਸ਼ਨ –

ਸੋਸ਼ਲ ਮੀਡਿਆ ਅਤੇ ਵਟਸਐਪ ਤੇ ਇੱਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਦਾਅਵੇ ਵਿੱਚ ਇੱਕ ਨੰਬਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਿਰਭਯਾ ਨੰਬਰ 98333-12222 ਹੈ ਜਿਸਨੂੰ ਤੁਸੀ ਆਪਣੀ ਘਰਵਾਲੀ , ਭੈਣ , ਮਾਂ , ਦੋਸਤਾਂ ਅਤੇ ਆਪਣੀ ਧੀ ਨੂੰ ਭੇਜੋ। ਆਪਾਤਕਾਲ ਦੀ ਸਥਿਤੀ ਵਿੱਚ ਇਸ ਨੰਬਰ ਤੇ ਮੈਸਜ ਜਾਂ ਮਿਸ – ਕਾਲ ਕਰੋ ਤਾਂ ਜੋ ਪੁਲਿਸ ਤੁਹਾਡੀ ਲੋਕੈਸ਼ਨ ਜਾਣ ਸਕੇ ਅਤੇ ਤੁਹਾਡੀ ਮਦਦ ਕਰ ਸਕੇ।

ਅਸੀਂ ਇਸ ਦਾਅਵੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਜਾਂਚ ਦੌਰਾਨ ਅਸੀਂ ਪਾਇਆ ਕਿ ਹੈਦਰਾਬਾਦ ਵਿੱਚ ਹੋਏ ਹੱਥਿਆ ਕਾਂਡ ਤੋਂ ਬਾਅਦ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਉੱਤੇ ਇਹ ਮੈਸਜ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਅਸੀਂ ਇਹ ਵੀ ਪਾਇਆ ਕਿ ਸੋਸ਼ਲ ਮੀਡਿਆ ਤੇ ਸਾਲ 2017 ਅਤੇ 2018 ਵਿੱਚ ਵੀ ਇਹ ਮੈਸਜ ਵਾਇਰਲ ਹੋ ਚੁੱਕਾ ਹੈ।

ਜਾਂਚ ਦੌਰਾਨ ਅਸੀਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਵਾਇਰਲ ਨੰਬਰ ਅਤੇ ਦਾਅਵੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਕੀ ਵਰਡਸ ਦੀ ਮਦਦ ਨਾਲ ਸਾਨੂੰ “Mumbai Mirror” ਨਾਮਕ ਵੈਬਸਾਈਟ ਤੇ ਇੱਕ ਲੇਖ ਮਿਲਿਆ। ਲੇਖ ਅਨੁਸਾਰ ਮੁੰਬਈ ਦੀ ਰੇਲਵੇ ਪੁਲਿਸ ਨੇ ਸੈੱਲ 2015 ਵਿੱਚ ਮਹਿਲਾਵਾਂ ਦੀ ਸੁਰੱਖਿਆ ਲਈ ਇਹ ਨੰਬਰ ਨੂੰ ਲਾਂਚ ਕੀਤਾ ਸੀ।ਲੇਖ ਦੇ ਮੁਤਾਬਕ 9833312222 ਨੰਬਰ ਨੂੰ ਮੁੰਬਈ ਰੇਲਵੇ ਪੁਲਿਸ ਨੇ ਸਿਟੀ ਟ੍ਰੇਨ ਵਿੱਚ ਯਾਤਰਾ ਕਰਨ ਵਾਲੀ ਮਹਿਲਾਵਾਂ ਦੇ ਲਈ ਸ਼ੁਰੂ ਕੀਤਾ ਕਿਉਂਕਿ ਜੇਕਰ ਉਹ ਮੁਸੀਬਤ ਵਿੱਚ ਹਨ ਤਾਂ ਇਸ ਨੰਬਰ ਤੇ ਕਾਲ ਕਰ ਸਕਦੀਆਂ ਹਨ।

Real-time railway helpline for women launched in city

The railway police on Monday launched the Nirbhaya helpline, an exclusive WhatsApp number where women commuters can send complaints, pictures and videos on women safety and related issues. The number [9833312222] has been linked to a network of computers at the police headquarters’ control room and will be manned 24×7.

ਜਾਂਚ ਦੌਰਾਨ ਸਾਨੂੰ ਇਸ ਨੰਬਰ ਤੇ ਇੱਕ ਹੋਰ ਜਾਣਕਾਰੀ ਮਿਲੀ। ਜਾਣਕਾਰੀ ਮੁਤਾਬਕ ਮੁੰਬਈ ਰੇਲਵੇ ਪੁਲਿਸ ਨੇ ਇਸ ਹੈਲਪਲਾਈਨ ਨੰਬਰ ਨੂੰ 2018 ਵਿੱਚ ਬੰਦ ਕਰ ਦਿੱਤਾ ਹੈ ਅਤੇ ਇਹ ਨੰਬਰ ਪੂਰੇ ਭਾਰਤ ਵਾਸੀਆਂ ਦੇ ਲਈ ਨਹੀਂ ਸਗੋਂ ਸਿਰਫ ਮੁੰਬਈ ਸਿਟੀ ਟ੍ਰੇਨ ਵਿੱਚ ਸਫਰ ਕਰਨ ਵਾਲਿਆਂ ਔਰਤਾਂ ਦੇ ਲਈ ਲਾਂਚ ਕੀਤਾ ਗਿਆ ਸੀ।

ਇਸ ਦੌਰਾਨ ਸਾਨੂੰ ਕਈ ਹੋਰ ਵੱਖ – ਵੱਖ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ। 

Dial 9833312222 for Nirbhaya Helpline in Mumbai – TechAccent

Government Railway Police of Mumbai has launched a new Nirbhaya helpline number 9833312222 for Woman Commuters who are traveling in train. Central and Western Government Railway Police has launched this Nirbhaya number 9833312222 in March 2015 for the women travellers of both Central and Western Railway in Mumbai.

Real-Time Railway Helpline for Women launched in Mumbai

Categories Posted on CR-Mumbai Division, Rail Nirbhaya, WR-Mumbai Central Division Mumbai: The railway police on Monday launched the Nirbhaya helpline, an exclusive WhatsApp Number where women commuters can send complaints, pictures and videos on women safety and related issues to make catching culprits easier.

ਹੈਦਰਾਬਾਦ ਵਿੱਚ ਡਾ: ਪ੍ਰਿਯੰਕਾ ਰੇਡੀ ਦੀ ਬੇਰਹਿਮੀ ਨਾਲ ਹੋਈ ਕਤਲੇਆਮ ਤੋਂ ਬਾਅਦ ਸੋਸ਼ਲ ਮੀਡਿਆ ਤੇ ਇਹ ਮੈਸਜ ਵਾਇਰਲ ਹੋ ਰਿਹਾ ਹੈ। ਅਸੀਂ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗ਼ਲਤ ਹੈ।

ਗੌਰਤਲਬ ਹੈ ਕਿ 2012 ਵਿੱਚ ਦਿੱਲੀ ਵਿੱਚ ਵਾਪਰੇ ਨਿਰਭਯਾ ਕਾਂਡ ਤੋਂ ਬਾਅਦ ਵੀ ਇੱਕ ਟੋਲ ਫ੍ਰੀ ਨੰਬਰ – 181 ਲਾਂਚ ਕੀਤਾ ਗਿਆ ਸੀ। ਹਾਲਾਂਕਿ ਭਾਰਤ ਵਿੱਚ ਆਪਾਤਕਾਲ ਸਥਿਤੀ ਵਿੱਚ ਇੱਕ ਹੋਰ ਟੋਲ ਫ੍ਰੀ ਨੰਬਰ – 1091 ਨੰਬਰ ਲਾਂਚ ਕੀਤਾ ਗਿਆ ਸੀ ਜਿਸਨੂੰ ਦੇਸ਼ ਦੇ ਵੱਖ – ਵੱਖ ਰਾਜਾਂ ਵਿੱਚ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਟੋਲ ਫ੍ਰੀ ਨੰਬਰ ਗੁੰਮਰਾਹਕਰਨ ਹੈ। ਵਾਇਰਲ ਹੋ ਰਿਹਾ ਟੋਲ ਫ੍ਰੀ ਮੁੰਬਈ ਰੇਲਵੇ ਪੁਲਿਸ ਨੇ ਸਾਲ 2015 ਵਿੱਚ ਲਾਂਚ ਕੀਤਾ ਸੀ ਜਿਸਨੂੰ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਨੰਬਰ ਸਿਰਫ ਮੁੰਬਈ ਤਕ ਹੀ ਸੀਮਿਤ ਸੀ।

ਸਾਡੀ ਜਾਂਚ ਦੇ ਵਿੱਚ ਵਾਇਰਲ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।

ਟੂਲਜ਼ ਵਰਤੇ 

*ਗੂਗਲ ਸਰਚ 

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

 

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,430

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।