ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਓਡੀਸ਼ਾ ਵਿੱਚ ਦੀਵਾਲੀ ਮਨਾ ਰਹੇ ਨੌਜਵਾਨ ਦੀ ਹੱਥਿਆ ਨੂੰ ਸੋਸ਼ਲ ਮੀਡਿਆ ਤੇ...

ਓਡੀਸ਼ਾ ਵਿੱਚ ਦੀਵਾਲੀ ਮਨਾ ਰਹੇ ਨੌਜਵਾਨ ਦੀ ਹੱਥਿਆ ਨੂੰ ਸੋਸ਼ਲ ਮੀਡਿਆ ਤੇ ਫਿਰਕਾਪ੍ਰਸਤੀ ਰੰਗ ਦੇਕੇ ਕੀਤਾ ਸ਼ੇਅਰ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ – 

 
ਓਡੀਸ਼ਾ ਦੇ ਭੁਵਨੇਸ਼ਵਰ ਦੀ ਘਟਨਾ, ਕੁਝ ਲੋਕਾਂ ਦੇ ਵਲੋਂ ਅਮਰੇਸ਼ ਨਾਇਕ ਦੀ ਦੀਵਾਲੀ ਵਾਲੇ ਦਿਨ ਪਟਾਖੇ ਚਲਾਉਣ ਨੂੰ ਹੱਥਿਆ ਕਰ ਦਿੱਤੀ ਗਈ ਅਤੇ ਅਜੇ ਤਕ ਕਿਸੀ ਵੀ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ।  
 
 
 
 
ਵੇਰੀਫਿਕੇਸ਼ਨ – 
 
 
ਸੋਸ਼ਲ ਮੀਡਿਆ ਤੇ  ਇੱਕ ਸੰਦੇਸ਼  ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੇ ਸੰਦੇਸ਼ ਦੜੇ ਮੁਤਾਬਕ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਹੋਈ ਇੱਕ ਘਟਨਾ ਦਾ ਜਿਕਰ ਹੈ। ਘਟਨਾ ਵਿੱਚ ਦੀਵਾਲੀ ਵਾਲੇ ਦਿਨ ਇੱਕ ਨੌਜਵਾਨ ਦੀ ਹੱਥਿਆ ਬਾਰੇ ਦੱਸਿਆ ਗਿਆ ਹੈ। 
 
 
ਸੰਦੇਸ਼ ਸ਼ੇਅਰ ਕਰਨ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਨੌਜਵਾਨ ਦਾ ਨਾਮ ਅਮਰੇਸ਼ ਨਾਇਕ ਹੈ ਜਿਸਦੀ ਦੀਵਾਲੀ ਵਾਲੇ ਦਿਨ ਪਟਾਖੇ ਚਲਾਉਣ ਨੂੰ ਲੈਕੇ ਹੱਥਿਆ ਕਰ ਦਿੱਤੀ ਅਤੇ ਅਜੇ ਤਕ ਕਿਸੀ ਵੀ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਇਸ ਦਾਅਵਾ ਦਾ ਸੱਚ ਜਾਨਣ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ।ਪੜਤਾਲ ਦੇ ਦੌਰਾਨ ਸਾਨੂੰ ਆਜਤਕ ਵੈਬਸਾਈਟ ਤੇ ਇੱਕ ਲੇਖ ਮਿਲਿਆ।
 
 
 
ਲੇਖ ਦੇ ਮੁਤਾਬਕ ਇਹ ਘਟਨਾ ਭੁਵਨੇਸ਼ਵਰ ਦੇ ਸੁੰਦਰਪੋੜਾ  ਇਲਾਕੇ ਦੀ ਹੈ ਜਿਥੇ ਦੀਵਾਲੀ ਦੀ ਰਾਤ ਨੂੰ ਅਮਰੇਸ਼ ਨਾਇਕ ਪਟਾਖ਼ੇ ਚਲਾ ਰਿਹਾ ਸੀ ਜਿਸਦਾ ਕੁਝ ਨੌਜਵਾਨਾਂ ਨੇ ਵਿਰੋਧ ਕੀਤਾ ਅਤੇ ਦੋਨਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਨੌਜਵਾਨਾਂ ਨੇ ਅਮਰੇਸ਼ ਨਾਇਕ ਦੀ ਤਲਵਾਰ ਨਾਲ ਹੱਥਿਆ ਕਰ ਦਿੱਤੀ।  
 
 
ਲੇਖ ਨੂੰ ਪੜ੍ਹ ਕੇ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਤਾਂ ਮਿਲੀ ਪਰ ਕਿਤੇ ਵੀ ਦੋਸ਼ੀਆਂ ਦੇ ਨਾਮ ਦਾ ਜ਼ਿਕਰ ਨਹੀਂ ਸੀ।ਮਾਮਲੇ ਦੀ ਠੋਸ ਜਾਣਕਾਰੀ ਦੇ ਲਈ ਅਸੀਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਸਾਨੂੰ kalinga.tv ਵੈਬਸਾਈਟ ਤੇ ਘਟਨਾ ਦੇ ਸੰਬੰਧ ਵਿੱਚ ਇੱਕ ਲੇਖ ਮਿਲਿਆ।  
 
 
 
 
 
ਲੇਖ ਮੁਤਾਬਕ ਸ਼ੁਕਰਵਾਰ ਨੂੰ ਪੁਲਿਸ ਨੇ ਅਮਰੇਸ਼ ਨਾਇਕ ਹੱਥਿਆ ਮਾਮਲੇ ਵਿੱਚ ਦੋ ਦੋਸ਼ੀਆਂ (ਰਾਘਵ ਅਤੇ ਜਗਦੀਸ਼ ) ਨੂੰ ਗਿਰਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਸਾਨੂੰ odishaTV.com ਨਾਮਕ ਵੈਬਸਾਈਟ ਤੇ ਇੱਕ ਲੇਖ ਵਿੱਚ ਇਸ ਮਾਮਲੇ ਦੀ ਸਟੀਕ ਜਾਣਕਾਰੀ ਮਿਲੀ। 
 
 

ਲੇਖ ਦੇ ਵਿੱਚ ਡੀਐਸਪੀ ਅਨੂਪ ਸਾਹੂ ਦਾ ਬਿਆਨ ਸੀ।  ਬਿਆਨ ਮੁਤਾਬਕ ਅਮਰੇਸ਼ ਨਾਇਕ ਦੀ ਹੱਥਿਆ ਪਟਾਖ਼ੇ ਫੋੜਨ ਕਰਕੇ ਨਹੀਂ ਸਗੋਂ ਆਪਸੀ ਨਿਜ਼ੀ ਰੰਜਿਸ਼ ਕਰਕੇ ਹੋਈ ਸੀ। ਇਸਦੇ ਨਾਲ ਹੀ ਸਾਨੂੰ omcom.news ਦੇ ਯੂ ਟਿਊਬ ਚੈਨਲ ਤੇ ਡੀਐਸਪੀ ਅਨੂਪ ਸਾਹੂ ਦਾ ਬਾਈਟ ਵੀ ਮਿਲਿਆ ਜਿਸ ਵਿੱਚ ਉਹ ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਹਨ।  

 
 

Anup Kumar Sahoo, DCP, Bhubaneswar

The dispute reportedly arose at about 12 am between Amaresh’s group and another youth over location of bursting of crackers. The discussion became a heated argument and the youth brought his group of about 12-15 people who then attacked Amaresh and co. They repeatedly thrashed Amaresh and left him in a bloodied state, said Police report.

 
 
ਸਾਡੀ ਪੜਤਾਲ ਦੇ ਵਿੱਚ ਇਹ ਸਾਬਿਤ ਹੋਇਆ ਕਿ ਅਮਰੇਸ਼ ਨਾਇਕ ਦੀ ਹੱਥਿਆ ਪਟਾਖ਼ੇ ਜਲਾਉਣ ਕਰਕੇ ਨਹੀਂ ਸਗੋਂ ਆਪਸੀ ਨਿਜ਼ੀ ਰੰਜਿਸ਼ ਕਰਕੇ ਕੀਤੀ ਗਈ। Newschecker.in ਦੀ ਪੜਤਾਲ ਦੇ ਦੌਰਾਨ ਇਹ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।  
 
 

ਟੂਲਜ਼ ਵਰਤੇ –

* ਗੂਗਲ ਸਰਚ
* ਯੂ ਟਿਊਬ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular