Friday, March 14, 2025
ਪੰਜਾਬੀ

Uncategorized @pa

ਕਸ਼ਮੀਰੀ ਨੌਜਵਾਨ ਦੀ ਹੱਤਿਆ ਨੂੰ ਫਿਰਕਾਪ੍ਰਸਤੀ ਰੰਗ ਦੇਕੇ ਸੋਸ਼ਲ ਮੀਡੀਆ ਤੇ ਕੀਤਾ ਸ਼ੇਅਰ

Written By Shaminder Singh
Feb 8, 2020
banner_image
ਦਾਅਵਾ:
 
ਕਸ਼ਮੀਰ ਦੇ ਰਹਿਣ ਵਾਲੇ 19 ਸਾਲਾ ਬਾਸੀਤ ਖਾਨ ਦੀ ਰਾਜਸਥਾਨ ਵਿਚ ਆਪਣੇ ਸਹਿਕਰਮੀਆਂ ਦੁਆਰਾ ਹੱਤਿਆ (ਲਿੰਚਿੰਗ) ਕਰ ਦਿੱਤੀ। ਬਾਸੀਤ ਦੇ ਪਿਤਾ ਫੌਜ ਵਿਚ ਸਿਪਾਹੀ ਸਨ ਜਿਹਨਾਂ ਦੀ  2 ਸਾਲ ਪਹਿਲਾਂ ਮੌਤ ਹੋ ਗਈ ਸੀ। ਇਹ ਹੱਤਿਆ ਦੇਸ਼ ਵਿਚ ਭਾਜਪਾ ਵੱਲੋਂ ਮੁਸਲਮਾਨਾਂ ਖਾਸ ਤੌਰ ਤੇ  ਕਸ਼ਮੀਰੀਆਂ ਖਿਲਾਫ  ਫੈਲਾਈ ਜਾ ਰਹੀ ਨਫ਼ਰਤ ਦਾ ਨਤੀਜਾ ਹੈ।
 
 
 

[removed][removed]

 
 
ਵੇਰੀਫੀਕੇਸ਼ਨ : 
 
 
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਸਲਮਾਨ ਨਿਜ਼ਾਮੀ ਨਾਂ ਦੇ ਇਕ ਯੂਜ਼ਰ ਨੇ ਆਪਣੇ ਅਧਿਕਾਰਕ ਹੈਂਡਲ ਤੋਂ ਇਕ ਲੜਕੇ ਦੀ ਤਸਵੀਰ ਸ਼ੇਅਰ ਕੀਤੀ ਹੈ। ਵਾਇਰਲ ਹੋ ਰਹੀ  ਤਸਵੀਰ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਨੌਜਵਾਨ ਕਸ਼ਮੀਰ ਦਾ ਰਹਿਣ ਵਾਲਾ19 ਸਾਲਾ ਬਾਸੀਤ ਖਾਨ ਹੈ ਜਿਸਦੀ ਰਾਜਸਥਾਨ ਵਿੱਚ ਆਪਣੇ ਹੀ ਸਾਥੀਆਂ ਦੀ ਦੁਆਰਾ ਹੱਤਿਆ (ਲਿੰਚਿੰਗ)  ਕਰ ਦਿੱਤੀ । ਬਾਸੀਤ ਦੇ ਪਿਤਾ ਫੌਜ ਵਿਚ ਸਿਪਾਹੀ ਸਨ ਜਿਹਨਾਂ ਦੀ  2 ਸਾਲ ਪਹਿਲਾਂ ਮੌਤ ਹੋ ਗਈ ਸੀ। ਇਹ ਹੱਤਿਆ ਦੇਸ਼ ਵਿਚ ਭਾਜਪਾ ਵੱਲੋਂ ਮੁਸਲਮਾਨਾਂ ਖਾਸ ਤੌਰ ਤੇ  ਕਸ਼ਮੀਰੀਆਂ ਖਿਲਾਫ  ਫੈਲਾਈ ਜਾ ਰਹੀ ਨਫ਼ਰਤ ਦਾ ਨਤੀਜਾ ਹੈ।
 
 

[removed][removed]

 
 
ਵਾਇਰਲ ਤਸਵੀਰ ਨੂੰ ਟਵਿੱਟਰ ‘ਤੇ 1000 ਤੋਂ ਵੱਧ ਉਪਭੋਗਤਾਵਾਂ ਨੇ ਰੀਟਵੀਟ ਕੀਤਾ ਹੈ ਅਤੇ 1900 ਲੋਕਾਂ ਨੇ ਇਸ ਤਸਵੀਰ ਨੂੰ ਲਾਈਕ ਕੀਤਾ । ਵੇਖਿਆ ਜਾ ਸਕਦਾ ਹੈ ਕਿ ਵਾਇਰਲ ਤਸਵੀਰ ਨੂੰ ਕਈ ਯੂਜ਼ਰਸ ਨੇ ਟਵਿੱਟਰ ‘ਤੇ ਸ਼ੇਅਰ ਵੀ ਕੀਤਾ   
 
 

[removed][removed]

 
 
 

[removed][removed]

 
 
 
ਕੁਝ ਸਾਧਨਾਂ ਅਤੇ ਕੀਵਰਡਸ ਦੀ ਮਦਦ ਨਾਲ, ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਕੀਤੀ ।  ਜਾਂਚ ਦੇ ਦੌਰਾਨ, ਸਾਨੂੰ Aaj Tak , Dainik Bhaskar ਅਤੇ The Free Press Journal ਦੇ ਲੇਖ ਮਿਲੇ। 
 
 

17 साल के कश्मीरी युवक की जयपुर में पिटाई, अस्पताल में हुई मौत

आपसी लड़ाई में घायल हुआ युवक अस्पताल में ऑपरेशन के बाद मौत राजस्थान के जयपुर में कश्मीरी युवक की हत्या कर दी गई है. पुलिस के मुताबिक, हरमाड़ा थाना इलाके में 5 फरवरी को झगड़ा हुआ था. इस दौरान हो गया बासित गंभीर रूप से घायल हुआ था.

[removed][removed]

 
 
 
ਲੇਖ ਨੂੰ ਪੜ੍ਹਨ ਤੋਂ ਬਾਅਦ, ਸਾਨੂੰ ਪਤਾ ਲੱਗਾ ਕਿ ਕਸ਼ਮੀਰੀ ਨੌਜਵਾਨ ਬਾਸਿਤ ਖਾਨ ਦੀ ਰਾਜਸਥਾਨ ਦੇ ਜੈਪੁਰ ਵਿੱਚ ਹੱਤਿਆ ਕੀਤੀ ਗਈ ਸੀ। ਦਰਅਸਲ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਵਸਨੀਕ ਬਾਸੀਤ ਦੀ ਆਪਸੀ ਲੜਾਈ ਹੋ ਗਈ ਸੀ। ਕਸ਼ਮੀਰੀ ਨੌਜਵਾਨ ਕੈਟਰਿੰਗ ਦਾ ਕੰਮ ਕਰਦੇ ਸੀ  ਅਤੇ ਉਸ ਦਾ ਅਪਨੈ ਸਹਿ ਕਰਮੀਆਂ ਨਾਲ ਝਗੜਾ ਹੋ ਗਿਆ ਸੀ  ਜਿਹਨਾਂ ਨਾਲ ਉਹ ਕੰਮ ਕਰਦਾ ਸੀ ।ਜ਼ਖਮੀ ਹਾਲਾਤ ਵਿਚ ਬਾਸੀਤ ਨੂੰ ਉਸਦੇ ਦੋਸਤ ਨੇ ਹਸਪਤਾਲ ਲਿਜਾਇਆ ਗਿਆ । ਡਾਕਟਰਾਂ ਨੇ ਫੂਡ ਪੋਈਸੋਨਿੰਗ ਦਾ ਖਦਸ਼ਾ ਜਤਾਇਆ ਅਤੇ ਬਸਿਤ ਦਾ ਆਪ੍ਰੇਸ਼ਨ ਅਗਲੇ ਦਿਨ ਕੀਤਾ ਗਿਆ। ਆਪ੍ਰੇਸ਼ਨ ਦੌਰਾਨ, ਡਾਕਟਰ ਨੂੰ ਪਤਾ ਲੱਗਿਆ ਕਿ ਨੌਜਵਾਨ ਨੂੰ ਸਿਰ ਵਿਚ ਸੱਟ ਲੱਗੀ ਹੈ ਅਤੇ ਬਸਿਤ ਦੀ 24 ਘੰਟਿਆਂ ਵਿਚ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਵੀਰਵਾਰ ਨੂੰ ਇਸ ਕੇਸ ਵਿੱਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਹੈ ਅਤੇ ਇਸ ਪੂਰੇ ਮਾਮਲੇ ਵਿੱਚ 3 ਮੁਲਜ਼ਮ ਹਨ। 1 ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਮੁਲਜ਼ਮਾਂ ਦੀ ਪਛਾਣ ਅਜੇ ਬਾਕੀ ਹੈ।
 
 
 
 

कैटरिंग का काम करने आए कश्मीरी युवक की साथी के साथ झगड़े में मौत, कुपवाड़ा में हुआ विरोध प्रदर्शन

कश्मीर के कुपवाड़ा का निवासी था मृतक, साथी ने केस दर्ज करवाया, आरोपी गिरफ्तार शुक्रवार को युवक की मौत के खिलाफ कश्मीर के कुपवाड़ा के कुछ हिस्सों में विरोध प्रदर्शन हुआ | Kashmiri Youth Dies In Jaipur After Fight With His Friend

[removed][removed]

 
 
 

Rajasthan: Thrashed Kashmiri youth succumbs to his injuries

A 17-year-old Kashmiri youth died in the SMS Hospital, Jaipur after sustaining injuries due to thrashing from his co-workers. The altercation took place on February 5 and the victim succumbed to his injuries the next evening. The victim Basit aka Gulam Mohidin Khan and his friend Sufiyan worked as waiters with a catering firm.

[removed][removed]

 
 
 
 
ਸਰਚ ਦੌਰਾਨ ਸਾਨੂੰ ਟਵਿੱਟਰ ‘ਤੇ ਡੇਕਨ ਹੇਰਲਡ ਦੀ ਪੱਤਰਕਾਰ ਤਬੀਨਾਹ ਅੰਜੁਮ ਦੁਆਰਾ ਇੱਕ ਟਵੀਟ ਮਿਲਿਆ ਜਿਸ ਵਿਚ ਰਾਜਸਥਾਨ ਪੁਲਿਸ ਵਲੋਂ ਕਸ਼ਮੀਰੀ ਨੌਜਵਾਨ ਬਾਸਿਤ ਦੇ ਕਤਲ ‘ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।
 
 
 

[removed][removed]

 
 
 
ਸਾਡੀ ਜਾਂਚ ਵਿਚ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਵਾਇਰਲ ਹੋ ਰਹੀ ਪੋਸਟ ਨੂੰ ਗੁੰਮਰਾਹਕਰਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ । ਲੋਕਾਂ ਨੂੰ ਭਰਮਾਉਣ ਲਈ ਕਸ਼ਮੀਰੀ ਨੌਜਵਾਨ ਦੀ ਹੱਤਿਆ ਨੂੰ ਭੀੜ ਦੀ ਲੀਚਿੰਗ ਦੇ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਬਾਸੀਤ ਦੀ ਮੌਤ ਆਪਸੀ ਝਗੜੇ ਦੌਰਾਨ ਹੋਈ ਸੀ । 
 
 
 
ਟੂਲਜ਼ ਵਰਤੇ: 
 
 
*ਗੂਗਲ ਕੀ ਵਰਡਸ ਸਰਚ  
 
 
 
ਰਿਜ਼ਲਟ – ਗੁੰਮਰਾਹਕਰਨ ਦਾਅਵਾ    
 
 
 
 (ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
 
 
 
image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,430

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।