ਕਲੇਮ
ਲਾਂਬਾ ਮੈਡਮ ਜਾਣਦੀ ਹਨ ਕਿ ਕੋਈ EVM ਮਸ਼ੀਨ ਤੇ ਪੰਜਾ ਦਬਾਉਣ ਦੀ ਕੋਸ਼ਿਸ਼ ਨਹੀਂ ਕਰੇਗਾ
ਇਸ ਤਰਾਂ ਦੇ ਅਸ਼ਲੀਲ ਪ੍ਰਚਾਰ ਤੇ ਚੋਣਾਂ ਵੇਲੇ ਪਾਬੰਦੀ ਲੱਗਣੀ ਚਾਹੀਦੀ ਹੈ
ਚੋਣ ਕਮੀਸ਼ਨ ਤੁਰੰਤ ਸੰਗਿਆਨ ਲਵੇ
लाम्बा मैडम जानती है कि कोई EVM पर पंजा दबाने की कोशिश न करेगा
ऐसा अश्लील प्रचार चुनाव के वक्त प्रतिबन्धित हो।
चुनाव आयोग तुरन्त संज्ञान ले। pic.twitter.com/sHtqAWcbWI
— ॐ Squirrel of RAM (@Krantikari108) November 4, 2019
ਵੇਰੀਫੀਕੇਸ਼ਨ
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਪੋਸਟ ਵਿੱਚ ਕਾਂਗਰਸੀ ਲੀਡਰ ਅਲਕਾ ਲਾਂਬਾ ਦੀ ਤਸਵੀਰ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਲਕਾ ਲਾਂਬਾ ਆਪਣੀ ਟੀ ਸ਼ਰਟ ਦੇ ਉੱਤੇ ਕਾਂਗਰਸ ਦੇ ਚੋਣ ਨਿਸ਼ਾਨ ਦਾ ਪ੍ਰਚਾਰ ਕਰ ਰਹੀ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਉੱਤੇ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੁਝ ਇਸ ਤਰਾਂ ਦੇ ਦਾਅਵਾ ਵਾਲਾ ਪੋਸਟ ਸਾਨੂੰ ਇੱਕ ਹੋਰ ਟਵਿੱਟਰ ਹੈਂਡਲ ਤੇ ਮਿਲਿਆ।
लाम्बा मैडम जानती है कि कोई EVM पर पंजा दबाने की कोशिश न करेगा
ऐसा अश्लील प्रचार चुनाव के वक्त प्रतिबन्धित हो।
चुनाव आयोग तुरन्त संज्ञान ले। @thebobbydeoll @krishnacomedian @AnandGSharma @PakauTweet @R_Collector1981 @Bhakt_Namo_Kaa @TheNyLahBaloch @thebobbydeoll pic.twitter.com/0DKHkSWKpD
— LOKESH GAUTAM (@lokeshgautam007) November 4, 2019
ਇਸ ਤਸਵੀਰ ਦੀ ਜਾਂਚ ਦੇ ਲਈ ਅਸੀਂ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਵਾਇਰਲ ਪੋਸਟ ਨੂੰ ਖੰਗਾਲਿਆ। ਜਾਂਚ ਦੌਰਾਨ ਸਾਨੂੰ ਕਾਂਗਰਸੀ ਲੀਡਰ ਅਲਕਾ ਲੰਬਾ ਦਾ ਟਵੀਟ ਮਿਲਿਆ। ਟਵੀਟ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਫੋਟੋਸ਼ਾਪਡ ਤਸਵੀਰ ਨੂੰ ਕੁਝ ਲੋਕਾਂ ਦੇ ਵਲੋਂ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਇਸ ਤਸਵੀਰ ਨੂੰ ਵਾਇਰਲ ਕਰਕੇ ਅਸ਼ਲੀਲਤਾ ਫੈਲਾ ਰਹੇ ਹਨ।
ए वतन मेरे वतन आज़ाद रहे तू .#IndependenceDayIndia #India #RakshaBandhan #JaiHind #Rakhi #RakshaBandhan2019 pic.twitter.com/fXjOcoVXer
— Alka Lamba – अलका लाम्बा (@LambaAlka) August 15, 2019
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਾਨੂੰ ਅਲਕਾ ਲਾਂਬਾ ਵਲੋਂ ਸ਼ੇਅਰ ਕੀਤੀ ਵਾਇਰਲ ਤਸਵੀਰ ਮਿਲੀ। ਅਲਕਾ ਲਾਂਬਾ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਸੀ ਅਤੇ ਟੀ ਸ਼ਰਟ ਦੇ ਉੱਤੇ ਭਾਰਤ ਦੇ ਝੰਡੇ ਦਾ ਨਿਸ਼ਾਨ ਸੀ ਜਿਸਨੂੰ ਕੁਝ ਲੋਕਾਂ ਦੇ ਵਲੋਂ ਫੋਟੋਸ਼ਾਪ ਕਰਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਗਿਆ।
आज़ादी की 73वीं वर्षगांठ की बधाई..
सभी भारतियों को शुभकामनाएं .रक्षाबंधन का त्योहार भी इस बार बहनों के लिये सुरक्षा की गरंटी लेकर आये.. ऐसी कामना और दुआ है मेरी .
जय हिंद .#IndependenceDayIndia#RakshaBandhan2019 pic.twitter.com/d8FmrFse9o— Alka Lamba – अलका लाम्बा (@LambaAlka) August 15, 2019
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਕਾਂਗਰਸੀ ਲੀਡਰ ਅਲਕਾ ਲਾਂਬਾ ਦੀ ਫੋਟੋਸ਼ਾਪਡ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।ਵਾਇਰਲ ਤਸਵੀਰ ਵਿੱਚ ਕੀਤਾ ਗਿਆ ਦਾਅਵਾ ਗੁੰਮਰਾਹਕਰਨ ਅਤੇ ਫ਼ਰਜ਼ੀ ਹੈ।
ਟੂਲਜ਼ ਵਰਤੇ
*ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)