Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ :
ਦਿਲ ਨੂੰ ਛੂਹਣ ਵਾਲੀ ਤਸਵੀਰ #ਆਸਟਰੇਲੀਆ ਲਈ ਪ੍ਰਾਰਥਨਾ ਕਰੋ
ਵੇਰੀਫੀਕੇਸ਼ਨ :
ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ ਲੱਖਾਂ ਜਾਨਵਰਾ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਜੰਗਲ ‘ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਣ ਕਰ ਲਿਆ ਹੈ ਅਤੇ ਇਸ ਅੱਗ ਦੇ ਵਿੱਚ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।
ਕੁਝ ਇਸ ਤਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਫੇਸਬੁੱਕ ਤੇ ਇੱਕ ਯੂਜ਼ਰ ਦੇ ਵਲੋਂ ਤਸਵੀਰ ਅਪਲੋਡ ਕੀਤੀ ਗਈ ਹੈ ਜਿਸ ਵਿੱਚ ਕੰਗਾਰੂ ਇਕ ਔਰਤ ਨੂੰ ਜਫੀ ਪਾਉਂਦਾ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡਿਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੀ ਹੈ ਜਿਥੇ ਇਸ ਔਰਤ ਨੇ ਕੰਗਾਰੂ ਨੂੰ ਬਚਾਇਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਇਸ ਵਾਇਰਲ ਤਸਵੀਰ ਨੂੰ ਖੰਗਾਲਿਆ। ਸਰਚ ਦੌਰਾਨ ਸਾਨੂੰ ਇੱਕ ਵੈਬਸਾਈਟ “Boredpanda.com” ਦਾ ਲੇਖ ਮਿਲਿਆ। ਇਸ ਵੈਬਸਾਈਟ ਤੇ ਪ੍ਰਕਾਸ਼ਿਤ ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਤਸਵੀਰ ਮਿਲੀ। ਲੇਖ ਦੇ ਵਿੱਚ ਸਾਨੂੰ ਇਕ ਵੀਡੀਓ ਵੀ ਮਿਲੀ ਜਿਸ ਵਿੱਚੋਂ ਸਕਰੀਨ ਸ਼ੋਟ ਕੱਢ ਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਲੇਖ ਨੂੰ 3 ਸਾਲ ਪਹਿਲਾਂ ਪ੍ਰਕਾਸ਼ਿਤ ਕੀਤਾ ਗਿਆ ਸੀ।
Meet Abigail the hugging kangaroo who is probably the most affectionate rescued animal in the world. Everyday she lets her caretakers know how grateful she feels by giving them massive snuggles. When she arrived at the Kangaroo Sanctuary Alice Springs, she was just a 5-month-old baby.
ਜਾਂਚ ਨੂੰ ਅੱਗੇ ਵਧਾਉਂਦੇ ਸਾਨੂੰ ਫੇਸਬੁੱਕ ਤੇ ਇੱਕ ਪੇਜ਼ ” The Kangaroo Sanctuary Alice Springs” ਤੇ ਵਾਇਰਲ ਹੋ ਰਹੀ ਤਸਵੀਰ ਦੀ ਵੀਡੀਓ ਮਿਲੀ। ਇਸ ਵੀਡੀਓ ਨੂੰ ਵੀ 3 ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਵੈਬਸਾਈਟ “The Dodo” ਤੇ ਇੱਕ ਲੇਖ ਮਿਲਿਆ। ਇਸ ਲੇਖ ਦੇ ਮੁਤਾਬਕ ਇਸ ਕੰਗਾਰੂ ਨੂੰ ਆਸਟ੍ਰੇਲੀਆ ਦੇ ਕੰਗਾਰੂ ਸੈੰਕਚੂਰੀ ਐਲੀਸ ਸਪ੍ਰਿੰਗਜ਼ ਵਿਖੇ ਦੇਖਭਾਲ ਕਰਨ ਵਾਲੇ ਸਟਾਫ ਦੁਆਰਾ ਬਚਾਇਆ ਗਿਆ ਸੀ ਅਤੇ ਇਹ ਕੰਗਾਰੂ ਆਪਣੇ ਦਿਨ ਦੀ ਸ਼ੁਰੂਆਤ ਸਟਾਫ ਨੂੰ ਜਫੀ ਪਾ ਕੇ ਕਰਦਾ ਹੈ।
The affectionate 10 year old was only just a baby when she was rescued as an orphan and hand raised by the caring staff at Australia’s Kangaroo Sanctuary Alice Springs. Clearly though, in all the time that’s passed since then, she hasn’t lost her sense of gratitude.
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕਰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਕੰਗਾਰੂ ਨੂੰ ਆਸਟ੍ਰੇਲੀਆ ਦੇ ਸੈੰਕਚੂਰੀ ਐਲੀਸ ਸਪ੍ਰਿੰਗਜ਼ ਵਿਖੇ ਦੇਖਭਾਲ ਕਰਨ ਵਾਲੇ ਸਟਾਫ ਨੇ 3 ਸਾਲ ਪਹਿਲਾਂ ਬਚਾਇਆ ਸੀ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਫ਼ਰਜ਼ੀ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਫੇਸਬੁੱਕ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.