Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ :
‘ਅੱਜ ਹੋਲੀ ਦੇ ਮੌਕੇ ਤੇ ਅਸੀਂ ਨਵਾਂ ਕੁੱਤਾ ਖਰੀਦਿਆ’
On this auspicious occasion of holi, we just bought a new dog.#JyotiradityaScindia #MPPoliticalCrisishttps://t.co/sS2ZBHpWj0
— BJP Karnatakaa (@BJP4Karnatakaa) March 10, 2020
[removed][removed]
ਵੇਰੀਫੀਕੇਸ਼ਨ:
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਾਂਗਰਸ ਦੇ ਜਨਰਲ ਸੱਕਤਰ ਜੋਤੀਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਆਪਣੀ ਰਿਹਾਇਸ਼ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ। ਚਰਚਾ ਹੈ ਕਿ ਜੋਯੋਰਾਦਿਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।ਦੱਸ ਦਈਏ ਕਿ ਸਿੰਧੀਆ ਨੇ ਆਪਣਾ ਅਸਤੀਫਾ 9 ਮਾਰਚ ਨੂੰ ਹੀ ਪਾਰਟੀ ਹਾਈ ਕਮਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ ਜਿਸ ਨੂੰ ਸਿੰਧੀਆ ਨੇ ਖੁਦ ਆਪਣੇ ਅਸਤੀਫੇ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਹੈ।
ਸਿੰਧੀਆ ਦੇ ਕਾਂਗਰਸ ਪਾਰਟੀ ਤੋਂ ਇਸਤੀਫ਼ਾ ਦੇਣ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡਿਆ ‘ਤੇ ‘BJP4karnatakaa’ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੈ : ‘ਅੱਜ ਹੋਲੀ ਦੇ ਮੌਕੇ ਤੇ ਅਸੀਂ ਨਵਾਂ ਕੁੱਤਾ ਖਰੀਦਿਆ’। ਅਸੀਂ ਪਾਇਆ ਕਿ ਇਸ ਟਵੀਟ ਨੂੰ ਹੁਣ ਤਕ 2000 ਤੋਂ ਵੱਧ ਲੋਕ ਰੀ ਟਵੀਟ ਕਰ ਚੁੱਕੇ ਹਨ।
On this auspicious occasion of holi, we just bought a new dog.#JyotiradityaScindia #MPPoliticalCrisishttps://t.co/sS2ZBHpWj0
— BJP Karnatakaa (@BJP4Karnatakaa) March 10, 2020
[removed][removed]
ਅਸੀਂ ਪਾਇਆ ਕਿ ਇਸ ਟਵੀਟ ਨੂੰ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਸੋਸ਼ਲ ਮੀਡਿਆ ਸੈਲ ਦੇ ਕਾਰਕੁਨਾਂ ਨੇ ਵੀ ਸ਼ੇਅਰ ਕੀਤਾ।
Dear @JM_Scindia Before you go tho @Bjp they called you as a Dog.
See the prove.
Shamefull welcome .
Perhaps @INCIndia never offense you like this. pic.twitter.com/y59D7PF7JZ— @iambinay (@BinayJenaINC) March 10, 2020
[removed][removed]
This tweet is by BJP Karnataka Page where they mentioned they bought a dog on holi,
Is @JM_Scindia a Dog?Scindia pariwar ka Raja ab kutta hai B.J.P ka?#Har_Scindia_Madhavrao_Nahi_Hota pic.twitter.com/t82DpoMDvF
— Hussain Haji (@hussainhajinsui) March 10, 2020
[removed][removed]
ਇਸ ਦੇ ਨਾਲ ਹੀ ਕਈ ਹੋਰ ਟਵਿੱਟਰ ਯੂਜ਼ਰਾਂ ਨੇ ਵੀ ਇਸ ਟਵੀਟ ਨੂੰ ਸ਼ੇਅਰ ਕੀਤਾ।
BJP is calling @JM_Scindia a #Dog what a respect for you. This is you are treated before you joined BJP now think what will be your respect after joining BJP pic.twitter.com/nOox3vqz4J
— طاہر ریحان (@tahirehan) March 11, 2020
[removed][removed]
ਅਸੀਂ ਵਾਇਰਲ ਹੋ ਰਹੇ ਟਵੀਟ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕਈ ਟਵਿੱਟਰ ਯੂਜ਼ਰਾਂ ਨੇ ਇਸ ਟਵੀਟ ਨੂੰ ਫਰਜ਼ੀ ਦੱਸਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਅਣਅਧਿਕਾਰਿਕ ਹੈਂਡਲ ਤੋਂ ਕੀਤਾ ਗਿਆ ਹੈ ਜਦਕਿ ਭਾਰਤੀ ਜਨਤਾ ਪਾਰਟੀ (ਕਰਨਾਟਕ) ਦਾ ਅਸਲ ਟਵਿੱਟਰ ਹੈਂਡਲ ਅਧਿਕਾਰਿਕ ਹੈ ਤੇ ਇਸ ਅਕਾਊਂਟ ਦੇ ਤਿੰਨ ਲੱਖ ਤੋਂ ਵੱਧ ਸਮਰਥਕ ਹਨ। ਤੁਸੀਂ ਦੋਨਾਂ ਟਵਿੱਟਰ ਹੈਂਡਲ ਦੇ ਵਿੱਚ ਫ਼ਰਕ ਵੇਖ ਸਕਦੇ ਹੋ :
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਤੇ ਸੋਸ਼ਲ ਮੀਡਿਆ ਤੇ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.