Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਗਾਂਜਾ (Cannabis) ਪੀਣ ਦੇ ਨਾਲ ਕੋਰੋਣਾਵਾਇਰਸ ਦਾ ਇਲਾਜ਼ ਸੰਭਵ ਹੈ।
ਵੇਰੀਫੀਕੇਸ਼ਨ :
ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ ਹੁਣ ਤਕ 900 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ । ਭਾਰਤ ਵਿਚ ਵੀ, ਕੋਰੋਨਾਵਾਇਰਸ ਦੇ ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ । ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ।
ਸੋਸ਼ਲ ਮੀਡਿਆ ਤੇਕੋਰੋਣਾਵਾਇਰਸ ਨੂੰ ਲੈ ਕੇ ਵੱਖ – ਵੱਖ ਤਰਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡਿਆ ਤੇ ਫ਼ਿਲਮ ਨਿਰਮਾਤਾ “ਵਿਵੇਕ ਅਗਨੀਹੋਤਰੀ” ਦੇ ਦਾਅਵਾ ਕੀਤਾ ਕਿ ਗਾਂਜਾ (Cannabis) ਪੀਣ ਦੇ ਨਾਲ ਕੋਰੋਣਾਵਾਇਰਸ ਦਾ ਇਲਾਜ਼ ਸੰਭਵ ਹੈ। ਵਿਵੇਕ ਅਗਨੀਹੋਤਰੀ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇਕ ਤਸਵੀਰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਗਾਂਜਾ ਪੀਣ ਦੇ ਨਾਲ ਕੋਰੋਣਾਵਾਇਰਸ ਦਾ ਇਲਾਜ਼ ਸੰਭਵ ਹੈ। Newschecker ਦੀ ਟੀਮ ਨੇ ਇਸ ਤੋਂ ਪਹਿਲਾਂ ਵੀ ਕੋਰੋਣਾਵਾਇਰਸ ਨੂੰ ਲੈ ਕੇ ਵੱਖ – ਵੱਖ ਤਰਾਂ ਦੇ ਦਾਅਵੇ ਦੀ ਜਾਂਚ ਕਰ ਚੁੱਕੀ ਹੈ।
Solution to a lot of world’s problems lie in India. But you can’t find them as long as you ridicule our ancient wisdom.
Cannabis is a magic plant. Till mid-80s it was sold by Govt. Because of Rajiv Gandhi and western Pharma companies it got bad name.
Make cannabis legal. pic.twitter.com/qrwynpT6IW
— Vivek Ranjan Agnihotri (@vivekagnihotri) February 8, 2020
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ਵਟਸਐਪ , ਫੇਸਬੁੱਕ ਤੇ ਇਹ ਮੈਸਜ਼ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੁਝ ਇਸ ਤਰਾਂ ਦੇ ਦਾਅਵੇ
ਵਾਲੀ ਪੋਸਟ ਸਾਨੂੰ ਫੇਸਬੁੱਕ ਤੇ ਵੀ ਵੇਖਣ ਨੂੰ ਮਿਲੇ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਵੈਬਸਾਈਟ ਖੰਗਾਲੀ।ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਸਾਲ 2019-ਐਨ ਕੋਵ ਦਾ ਕੋਈ ਇਲਾਜ਼ ਉਪਲਬਧ ਨਹੀਂ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਤਾਬਕ , ਕੋਰੋਣਾਵਾਇਰਸ ਨੂੰ ਲੈ ਕੇ ਟਰਾਇਲ ਅਜੇ ਜਾਰੀ ਹਨ ਤੇ ਨਾਵਲ ਕੋਰੋਨਾਵਾਇਰਸ ਨੂੰ ਰੋਕਣ ਜਾਂ ਇਲਾਜ ਕਰਨ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਬਣੀ ਹੈ। ਡਬਲਯੂਐਚਓ ਦੀ ਵੈਬਸਾਈਟ ਤੇ ਮੁਤਾਬਕ ,ਹਰਬਲ ਟੀ , ਵਿਟਾਮਿਨ ਸੀ ਅਤੇ ਸਵੈ-ਦਵਾਈ ਲੈਣਾ ਵੀ ਅਸਰਦਾਰ ਨਹੀਂ ਹੈ।
Q&A on coronaviruses
Coronaviruses are a large family of viruses found in both animals and humans. Some infect people and are known to cause illness ranging from the common cold to more severe diseases such as Middle East Respiratory Syndrome (MERS) and Severe Acute Respiratory Syndrome (SARS).
ਜੇਕਰ ਅਸੀਂ ਮਾਹਰਾਂ ਦੀ ਮੰਨੀਏ ਤਾਂ ,ਕੈਨੀਬਿਸ ਤਣਾਅ ਅਤੇ ਦਰਦ ਲਈ ਲਾਭਦਾਇਕ ਹੈ ਪਰ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਦਾ ਇਸਤੇਮਾਲ ਐਂਟੀ – ਵਾਇਰਲ ਕੰਮਾਂ ਲਈ ਹੋ ਸਕਦਾ ਹੈ।
ਸਾਡੀ ਜਾਂਚ ਦੇ ਵਿਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਇਹ ਦਾਅਵਾ ਗੁੰਮਰਾਹਕਰਨ ਹੈ।ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕਰਨ ਤਰੀਕੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.