ਕਲੇਮ :
ਚੀਨ ਵਿਚ ਕੋਰੋਣਾਵਾਇਰਸ ਤੋਂ ਪੀੜਤ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ।
जिंदगी की भीख मांगते चीन के वूहान शहर के ये लोग अपने घरों से चीखकर गिड़गिड़ा रहे हैं. इलाज, मदद की बजाय इन्हें घरों में बंद कर दिया गया है. चीन के लोगों की ये चीखें सदियों तक विश्व समुदाय का पीछा करेंगी. कोरोना वायरस चरम की तरफ बढ़ रहा है.भारत को तत्काल तैयारी में जुटना होगा. pic.twitter.com/hZDcxpgpWX
— Brajesh Misra (@brajeshlive) February 7, 2020
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ਤੇ ਕੋਰੋਣਾਵਾਇਰਸ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਲਗਾਤਾਰ ਕਈ ਦਾਅਵੇ ਵਾਇਰਲ ਹੋ ਰਹੇ ਹਨ। ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ ਹੁਣ ਤਕ 900 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ । ਭਾਰਤ ਵਿਚ ਵੀ, ਹਾਲੇ ਤਕ ਕੋਰੋਨਾਵਾਇਰਸ ਦੇ ਤਿੰਨ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ । ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ।
ਸੋਸ਼ਲ ਮੀਡਿਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਵਿਚ ਕੋਰੋਣਾਵਾਇਰਸ ਤੋਂ ਪੀੜਤ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ।
ਵੀਡੀਓ ਦੇ ਵਿਚ ਕੁਝ ਲੋਕ ਉੱਚੀ ਆਵਾਜ਼ ਦੇ ਵਿਚ ਬੋਲਦੇ ਸੁਣਾਈ ਦੇ ਰਹੇ ਹਨ। ਅਸੀਂ ਪਾਇਆ ਕਿ ਭਾਰਤ ਸਮਾਚਾਰ ਦੇ ਸੰਪਾਦਕ ਬ੍ਰਜੇਸ਼ ਮਿਸ਼ਰਾ ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਅਪਲੋਡ ਕੀਤਾ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਦੇ ਉੱਤੇ ਇਸ ਵੀਡੀਓ ਨੂੰ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਗੂਗਲ ਕੀ ਵਰਡਸ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਇਕ ਮੀਡਿਆ ਏਜੇਂਸੀ ਦੇ ਅਧਿਕਾਰਿਕ “YouTube” ਚੈਨਲ ਤੇ ਵਾਇਰਲ ਹੋ ਰਹੀ ਪੂਰੀ ਵੀਡੀਓ ਮਿਲੀ। ਅਸੀਂ South China Morning Post ਦੇ ਅਧਿਕਾਰਿਕ ਯੂ ਟਿਊਬ ਚੈਨਲ ਤੇ ਇਸ ਵੀਡੀਓ ਨੂੰ ਖੰਗਾਲਿਆ। ਸਰਚ ਦੌਰਾਨ ਅਸੀਂ ਪਾਇਆ ਕਿ ਇਸ ਵੀਡੀਓ ਨੂੰ January 28, 2020 ਨੂੰ ਅਪਲੋਡ ਕੀਤਾ ਗਿਆ ਸੀ।
ਵੀਡੀਓ ਵਿਚ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ ,“ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਣਾਵਾਇਰਸ ਕਾਰਨ ਲੋਕ ਆਪਣੇ ਘਰ ਦੇ ਵਿਚ ਬੰਦ ਹਨ ਤੇ ਘਰਾਂ ਵਿਚ ਬੰਦ ਲੋਕਾਂ ਨੇ ਆਪਣਾ ਮਨੋਬਲ ਵਧਾਉਣ ਦੇ ਲਈ ਅਨੋਖਾ ਤਰੀਕਾ ਕੱਢਿਆ ਤੇ ਵੀਡਿਓ ਵਿਚ ਲੋਕ ਆਪਣੇ ਅਪਾਰਟਮੈਂਟਾਂ ਦੀ ਖਿੜਕੀਆਂ ਵਿੱਚੋਂ ਬਾਹਰ ਨਿਕਲ ਕੇ ਦੇਸ਼ ਭਗਤੀ ਦੇ ਗਾਉਂਦੇ ਦਿਖਾਈ ਦੇ ਰਹੇ ਹਨ।
ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਜਿਸਨੂੰ ਭਾਰਤ ਸਮਾਚਾਰ ਦੇ ਸੰਪਾਦਕ ਬ੍ਰਜੇਸ਼ ਮਿਸ਼ਰਾ ਨੇ ਵੀ ਅਧਿਕਾਰਿਕ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਉਹ ਗੁੰਮਰਾਹਕਰਨ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਲੋਕ ਮਨੋਬਲ ਵਧਾਉਣ ਦੇ ਲਈ ਦੇਸ਼ ਭਗਤੀ ਦੇ ਗੀਤ ਗਏ ਰਹੇ ਹਨ. ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਗੁੰਮਰਾਹਕਰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)