ਕਲੇਮ :
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ‘ਤੇ ਕੀਤਾ ਅਭਿਵਾਦਨ।
ਵੇਰੀਫੀਕੇਸ਼ਨ :
ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਦੇ ਮੌਕੇ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮਰਾਠੀ ਭਾਸ਼ਾ ਦੇ ਵਿੱਚ ਟਵੀਟ ਕਰ ਅਭਿਵਾਦਨ ਕੀਤਾ। ਟਵੀਟ ਦੇ ਵਿੱਚ ਸਮ੍ਰਿਤੀ ਇਰਾਨੀ ਨੇ ਇਕ ਬੁੱਤ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ,”ਧਰਮ ਅਤੇ ਮਨੁੱਖੀ ਮੁੱਲਾਂ ਦੀ ਰੱਖਿਆ ਕਰਨ ਵਾਲੇ ਵੀਰ ਯੋਧਾ ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤਿ ਤੇ ਉਹਨਾਂ ਨੂੰ ਸ਼ਤ – ਸ਼ਤ ਨਮਨ।” ਸਮ੍ਰਿਤੀ ਇਰਾਨੀ ਵਲੋਂ ਕੀਤੇ ਗਏ ਟਵੀਟ ਦੀ ਤਸਵੀਰ ਸਾਨੂੰ ਇੱਕ ਪਾਠਕ ਨੇ ਪੜਤਾਲ ਲਈ ਭੇਜੀ।
ਅਸੀਂ ਇਸ ਤਸਵੀਰ ਦੀ ਪੜਤਾਲ ਸ਼ੁਰੂ ਕੀਤੀ ਤਾਂ ਸਾਨੂੰ Shutterstock ਤੇ ਸਾਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਦੀ ਤਸਵੀਰ ਮਿਲੀ ਜਿਸ ਵਿੱਚ ਉਹ ਘੋੜੇ ਤੇ ਸਵਾਰ ਹਨ।
ਇਸ ਤੋਂ ਇਲਾਵਾ ਸਾਨੂੰ ਸਾਵਿਤਰੀਬਾਈ ਫੂਲੇ ਯੂਨੀਵਰਸਿਟੀ , ਪੁਣੇ ਸਥਿਤ ਸ਼ਿਵਾਜੀ ਮਹਾਰਾਜ ਦੇ ਬੁੱਤ ਦੀ ਤਸਵੀਰ ਵੇਖਣ ਨੂੰ ਮਿਲੀ ਜਿਸ ਵਿੱਚ ਸ਼ਿਵਾਜੀ ਮਹਾਰਾਜ ਘੋੜੇ ‘ਤੇ ਸਵਾਰ ਹਨ।
ਇਸ ਬੁੱਤ ਦੀ ਤਸਵੀਰ ਸਮ੍ਰਿਤੀ ਇਰਾਨੀ ਵਲੋਂ ਸ਼ੇਅਰ ਕੀਤੀ ਗਈ ਤਸਵੀਰ ਨਾਲ ਕਾਫ਼ੀ ਮਿਲਦੀ ਜੁਲਦੀ ਹੈ ਪਰ ਇਸ ਬੁੱਤ ਦੇ ਵਿਚ ਸ਼ਿਵਾਜੀ ਮਹਾਰਾਜ ਘੋੜੇ ‘ਤੇ ਸਵਾਰ ਹਨ ਜਦਕਿ ਟਵੀਟ ਦੇ ਵਿੱਚ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਸ਼ਿਵਾਜੀ ਮਹਾਰਾਜ ਸ਼ੇਰ ਦੀ ਗਰਦਨ ਤੇ ਪੈਰ ਰੱਖਕੇ ਖੜੇ ਹਨ। ਹੁਣ ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੋਜਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ Scoopwhoop.com ਤੇ ਸ਼ੰਭਾਜੀ ਮਹਾਰਾਜ ਨੂੰ ਲੈ ਕੇ ਇਸ ਲੇਖ ਮਿਲਿਆ ਜਿਸ ਵਿੱਚ ਦੱਸਿਆ ਗਿਆ ਸੀ ਕਿ ਸ਼ੰਭਾਜੀ ਮਹਾਰਾਜ ਸ਼ਿਵਾਜੀ ਮਹਾਰਾਜ ਦੇ ਵੱਡੇ ਪੁੱਤਰ ਸਨ। ਇਸ ਆਰਟੀਕਲ ਦੇ ਵਿੱਚ ਸਾਨੂੰ ਵਾਇਰਲ ਤਸਵੀਰ ਵੀ ਵੇਖਣ ਨੂੰ ਮਿਲੀ।
ਵਿਕੀਪੀਡੀਆ ‘ਤੇ ਸਾਨੂੰ ਸ਼ੰਭਾਜੀ ਮਹਾਰਾਜ ਦੀ ਇਹ ਤਸਵੀਰ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ ਸ਼ੰਭਾਜੀ ਮਹਾਰਾਜ ਦੇ ਨਾਮ ਤੋਂ ਸ਼ੰਭਾਜੀ ਬ੍ਰਿਗੇਡ ਨਾਮ ਦਾ ਸੰਗਠਨ ਹੈ। ਇਸ ਸੰਗਠਨ ਦੇ ਲੋਗੋ ਵਿੱਚ ਵੀ ਸ਼ੰਭਾਜੀ ਮਹਾਰਾਜ ਦੀ ਇਹ ਤਸਵੀਰ ਵੇਖਣ ਨੂੰ ਮਿਲੀ।
ਹਾਲਾਂਕਿ, ਇਹ ਬੁੱਤ ਕਿਥੇ ਸਥਿਤ ਹੈ ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਮਿਲੀ। ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਤੇ ਇੱਕ ਵੀਡੀਓ ਮਿਲੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਬੁੱਤ ਪੁਣੇ ਜਿਲ੍ਹੇ ਵਿੱਚ ਸਥਿਤ ਵਢੂ ਪਿੰਡ ਵਿੱਚ ਹੈ। ਇਸ ਜਗ੍ਹਾ ਤੇ ਸ਼ੰਭਾਜੀ ਮਹਾਰਾਜ ਤੇ ਕਵੀ ਕਲਸ਼ ਦੀ ਸਮਾਧੀ ਹੈ।
ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਅਸੀਂ ਵਢੂ ਪਿੰਡ ਦੇ ਵਸਨੀਕਾਂ ਦੇ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਸ਼ੰਭਾਜੀ ਮਹਾਰਾਜ ਦੇ ਬੁੱਤ ਦੀ ਤਸਵੀਰ ਸਾਨੂੰ ਭੇਜੀਆਂ। ਗੌਰਤਲਬ ਹੈ ਕਿ ਔਰੰਗਜ਼ੇਬ ਨੇ ਇਸ ਪਿੰਡ ਦੇ ਵਿੱਚ ਸ਼ੰਭਾਜੀ ਮਹਾਰਾਜ ਦੀ ਹੱਥਿਆ ਕਰ ਦਿੱਤੀ ਸੀ। ਬਾਅਦ ਦੇ ਵਿੱਚ ਪਿੰਡ ਵਾਲਿਆਂ ਨੇ ਸ਼ੰਭਾਜੀ ਮਹਾਰਾਜ ਦਾ ਸੰਸਕਾਰ ਕੀਤਾ ਸੀ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਦੇ ਮੌਕੇ ਤੇ ਸ਼ੰਭਾਜੀ ਮਹਾਰਾਜ ਦੀ ਤਸਵੀਰ ਨੂੰ ਸ਼ੇਅਰ ਕੀਤਾ।
ਟੂਲਜ਼ ਵਰਤੇ:
*ਗੂਗਲ ਸਰਚ
*ਮੀਡਿਆ ਰਿਪੋਰਟ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)