Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ :
ਜਾਅਲੀ ਆਈਲੈਟਸ (IELTS) ਰਿਜ਼ਲਟ ਜਮ੍ਹਾਂ ਕਰਵਾਉਣ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਦੇਸ਼ ਚੋਂ ਕੱਢਿਆ।
This is in Pearson Intl today. A batch of indian student were deported back when their IELTS results were found to be fake.
Imagine Indians are sending students abroad on fake degrees.@MirMAKOfficial @MoeedNj @KlasraRauf @ZaidZamanHamid @abasitpak1 @imMAK02 @_IrshadBhatti pic.twitter.com/hbLwo0iwQV
— Lt Col Aamir (@aamir_lt) December 28, 2019
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ਤੇ ਇੱਕ ਦਾਅਵਾ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਇੰਟਰਨੈਸ਼ਨਲ ਇੰਗਲਿਸ਼ ਲੈਂਗਵੇਜ ਟੈਸਟਿੰਗ ਸਿਸਟਮ (ਆਈਲੈਟਸ) ਦੇ ਨਤੀਜਿਆਂ ਨੂੰ ਜਮ੍ਹਾ ਕਰਨ ਲਈ ਦੇਸ਼ ਚੋਂ ਕੱਢ ਦਿੱਤਾ। ਫੇਸਬੁੱਕ, ਟਵਿੱਟਰ ਅਤੇ ਵਟਸਐਪ ‘ਤੇ ਵੱਡੀ ਗਿਣਤੀ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।
Mass deportation of Indian students at Toronto airport, Canada. Apparently, they had submitted fake IELTS tests. But there is no media news, because, this is surely going to create a furore. pic.twitter.com/HKM0JvHfLV
— Basit Alvi (@bpk69) December 30, 2019
Mass deportation of Indian students at Toronto Airport. Apparently, they had submitted fake IELTS results. But there is no media news about such mass deportation.. pic.twitter.com/idgJeHPXga
— Umar Farooq (@umar_251) January 2, 2020
Massive Indian Students got deported from Canada for using Fake & Counterfeit IELTS pic.twitter.com/81lp9ESPnc
— Haya (@JadoonHaya) December 31, 2019
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਇਸ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸ਼ੇਅਰ ਕਰਨ ਵਾਲੇ ਜ਼ਿਆਦਾਤਰ ਯੂਜ਼ਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਹਨ। ਤੁਸੀ ਪੜ੍ਹ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿਟਰ ਤੇ ਇੱਕ ਯੂਜ਼ਰ ਨੇ ਟਵੀਟ ਕੀਤਾ ਕਿ “ਇਹ ਕੈਨੇਡਾ ਦਾ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਹੈ ਜਿਥੇ ਭਾਰਤੀ ਵਿਦਿਆਰਥੀਆਂ ਦੇ ਆਈਲੈਟਸ ਦੇ ਨਤੀਜੇ ਜਾਅਲੀ ਪਾਏ ਗਏ ਤਾਂ ਉਹਨਾਂ ਭਾਰਤੀ ਵਿਦਿਆਰਥੀ ਦੇ ਸਮੂਹ ਨੂੰ ਵਾਪਸ ਦੇਸ਼ ਭੇਜ ਦਿੱਤਾ ਗਿਆ। ਭਾਰਤੀ ਆਪਣੇ ਵਿਦਿਆਰਥੀਆਂ ਨੂੰ ਜਾਅਲੀ ਡਿਗਰੀਆਂ ‘ਤੇ ਵਿਦੇਸ਼ ਭੇਜ ਰਹੇ ਹਨ।
This is in Pearson Intl today. A batch of indian student were deported back when their IELTS results were found to be fake.
Imagine Indians are sending students abroad on fake degrees.@MirMAKOfficial @MoeedNj @KlasraRauf @ZaidZamanHamid @abasitpak1 @imMAK02 @_IrshadBhatti pic.twitter.com/hbLwo0iwQV
— Lt Col Aamir (@aamir_lt) December 28, 2019
ਅਸੀਂ ਇਸ ਵੀਡੀਓ ਦੇ ਪਿੱਛੇ ਅਸਲ ਸਚਾਈ ਲੱਭਣ ਲਈ ਆਪਣੀ ਜਾਂਚ ਸ਼ੁਰੂ ਕੀਤੀ।ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਵੀਡੀਓ ਪਿੱਛੇ ਅਸਲ ਸਚਾਈ ਜਾਨਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤ ਤੋਂ ਵਿਦਿਆਰਥੀ ਵਿਦੇਸ਼ਾ ਵਿੱਚ ਪੜ੍ਹਨ ਜਾਂਦੇ ਹਨ।
ਸਰਚ ਦੇ ਦੌਰਾਨ ਸਾਨੂ ਟਵਿੱਟਰ ਤੇ “ਕੈਨੇਡਾ ਬਾਰਡਰ ਸਰਵਿਸ ਏਜੇਂਸੀ” ਦੇ ਟਵੀਟਰ ਹੈਂਡਲ ਤੋਂ ਇਸ ਮਾਮਲੇ ਦੇ ਉੱਤੇ ਟਿਪਣੀ ਮਿਲੀ।ਕੈਨੇਡਾ ਬਾਰਡਰ ਸਰਵਿਸ ਏਜੇਂਸੀ ਨੇ ਸਪਸ਼ਟ ਸਪਸ਼ਟ ਕੀਤਾ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਅਤੇ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਅਤੇ ਫਰਜ਼ੀ ਹੈ। ਓਹਨਾ ਨੇ ਦੱਸਿਆ ਕਿ ਵੀਡੀਓ ਵਿੱਚ ਭਾਰਤ ਤੋਂ ਆਏ ਵਿਦੇਸ਼ੀ ਵਿਦਿਆਰਥੀ ਟੋਰੰਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਆਪਣੇ ਸਟੱਡੀ ਵੀਜ਼ੇ ਦੀ ਉਡੀਕ ਕਰ ਰਹੇ ਹਨ।
The #CBSA can confirm that the content and caption of a video circulating on social media are false. The video shows an overflow waiting area at @TorontoPearson where international students are awaiting study permit processing. The individuals are not waiting to be deported.
— Canada Border Services Agency (@CanBorder) December 30, 2019
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ।
ਟੂਲਜ਼ ਵਰਤੇ:
*ਗੂਗਲ ਰਿਵਰਸ ਇਮੇਜ਼ ਸਰਚ
*ਇੰਸਟਾਗ੍ਰਾਮ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.