ਹਰ ਸਾਲ ਲੱਖਾਂ ਹੀ ਲੋਕ ਵਿਦੇਸ਼ਾਂ ਵਿੱਚ ਛੁੱਟੀਆਂ ਮਨਾਉਣ ਜਾਂਦੇ ਹਨ। ਏਅਰਪੋਰਟ ਤੇ ਪਹਿਚਾਣ ਪੱਤਰ ਦੇ ਨਾਮ ਤੇ ਸਭ ਤੋਂ ਜ਼ਰੂਰੀ ਦਸਤਾਵੇਜ ਹੁੰਦਾ ਹੈ ਤੁਹਾਡਾ ਪਾਸਪੋਰਟ। ਪਾਸਪੋਰਟ ਵਿਦੇਸ਼ ਦੀ ਧਰਤੀ ‘ਤੇ ਤੁਹਾਡੀ ਪਛਾਣ ਹੁੰਦਾ ਹੈ ਪਰ ਜੇਕਰ ਜੇ ਇਸ ਪਛਾਣ ਪੱਤਰ ਵਿੱਚ ਕੋਈ ਨੁਕਸ ਆ ਜਾਵੇਜਾਂ ਤੁਹਾਡਾ ਪਾਸਪੋਰਟ ਫਟ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪੈ ਸਕਦਾ ਹੈ ਅਤੇ ਤੁਹਾਡੀਆਂ ਛੁੱਟੀਆਂ ਦਾ ਸੁਆਦ ਖ਼ਰਾਬ ਕਰ ਸਕਦਾ ਹੈ।
ਪਾਸਪੋਰਟ ਲਈ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ :
ਖ਼ਰਾਬ ਪਾਸਪੋਰਟ ਵਿਦੇਸ਼ ਦੀ ਧਰਤੀ ‘ਤੇ ਪਛਾਣ ਪੱਤਰ ਵਜੋਂ ਸਵੀਕਾਰ ਨਹੀਂ ਕੀਤੇ ਜਾਣ ਦੀ ਹਾਲਤ ਵਿੱਚ ਨਹੀਂ ਹੁੰਦਾ। ਜਿਹੜੇ ਲੋਕ ਬਹੁਤ ਜ਼ਿਆਦਾ ਵਿਦੇਸ਼ ਫੇਰੀਆਂ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਪਾਸਪੋਰਟ ‘ਤੇ ਬਹੁਤ ਸਾਰੀਆਂ ਮੋਹਰਾਂ ਹੁੰਦੀਆਂ ਹਨ ਤੇ ਸਮੇਂ ਨਾਲ ਉਸਦੀ ਹਾਲਤ ਖਸਤਾ ਹੋਣਾ ਲਾਜ਼ਮੀ ਹੈ। ਹਾਲਾਂਕਿ ਪਾਸਪੋਰਟ ਇੱਕ ਵਰਤਣ ਵਾਲੀ ਸ਼ੈਅ ਹੈ ਜਿਸ ਵਿੱਚ ਮਾੜੀ ਮੋਟੀ ਟੁੱਟ-ਭੱਜ ਹੋ ਜਾਣਾ ਸੁਭਾਵਿਕ ਵੀ ਹੈ ਤੇ ਇਸ ਗੱਲੋਂ ਕੋਈ ਡਰਨ ਵਾਲੀ ਗੱਲ ਵੀ ਨਹੀਂ।
ਖਰਾਬ ਪਾਸਪੋਰਟ ਨਾਲ ਮੁੱਖ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਵੇਂ ਕਿ ਵੇਰਵੇ ਪੜ੍ਹੇ ਨਹੀਂ ਜਾ ਰਹੇ , ਵੇਰਵਿਆਂ ਵਾਲੇ ਪੰਨੇ ਦੀ ਲੈਮੀਨੇਸ਼ਨ ਉੱਖੜ ਗਈ ਹੈ ਜਿਸ ਕਾਰਨ ਉਸ ਉੱਪਰ ਲੱਗੀ ਫੋਟੋ ਦੀ ਪਛਾਣ ਸਾਬਤ ਨਹੀਂ ਕੀਤੀ ਜਾ ਸਕਦੀ , ਬਾਇਓ-ਡਾਟਾ ਵਾਲੇ ਪੰਨੇ ਦਾ ਰੰਗ ਉੱਡ ਗਿਆ ਹੈ , ਕਿਸੇ ਪੰਨੇ ‘ਤੇ ਕੋਈ ਸਿਆਹੀ ਡੁੱਲ੍ਹ ਗਈ ਹੈ ਜਾਂ ਕਿਸੇ ਰਸਾਇਣ ਦੇ ਡਿੱਗ ਜਾਣ ਕਾਰਨ ਖ਼ਰਾਬ ਹੋ ਗਿਆ ਹੈ ,ਪੰਨੇ ਗਾਇਬ ਹੋਣਾ ਜਾਂ ਉਸ ਵਿੱਚ ਲੱਗੇ ਸੁਰੱਖਿਆ ਫੀਚਰ ਖ਼ਰਾਬ ਹੋ ਗਏ ਹਨ।
ਪਾਸਪੋਰਟ ਖ਼ਰਾਬ ਹੋਣਾ ਵੱਡੀ ਗੱਲ ਹੈ?
ਮਾਹਰਾਂ ਦੀ ਮੰਨੀਏ ਤਾਂ ਬਾਹਰਲੇ ਮੁਲਕਾਂ ਵਿੱਚ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਸਭ ਤੋਂ ਮੁੱਖ ਸਮੱਸਿਆ ਹੁੰਦੀ ਹੈ ਪਾਸਪੋਰਟ ਦੇ ਤਸਵੀਰ ਵਾਲੇ ਪੰਨੇ ਦਾ ਖ਼ਰਾਬ ਹੋਣਾ। ਜੇ ਲੈਮੀਨੇਸ਼ਨ ਵਿੱਚ ਕੋਈ ਸਪਸ਼ਟ ਨੁਕਸ ਹੋਵੇ ਤਾਂ ਇਹ ਤੁਹਾਨੂੰ ਉਸ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕਾਫ਼ੀ ਹੈ। ਕਈ ਵਾਰ ਪਾਸਪੋਰਟ ਵਿੱਚੋਂ ਗਾਇਬ ਪੰਨਿਆਂ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਤੇ ਕਈ ਵਾਰ ਇਸ ਮਸਲੇ ਨੂੰ ਅਣਗੌਲਿਆਂ ਵੀ ਕਰ ਦਿੱਤੇ ਜਾਂਦੇ ਹੈ। ਦਰਅਸਲ ਲੰਘੇ ਸਮਿਆਂ ‘ਚ ਧੋਖੇਬਾਜ਼ਾਂ ਲਈ ਪਾਸਪੋਰਟ ਨਾਲ ਛੇੜ-ਛਾੜ ਕਰਕੇ ਉਸ ਦੇ ਵੇਰੇਵੇ ਤੇ ਤਸਵੀਰ ਬਦਲ ਦੇਣਾ ਬਹੁਤ ਸੌਖਾ ਸੀ ਅਤੇ ਧੋਖੇਬਾਜ਼ ਪਾਸਪੋਰਟ ਦਾ ਗ਼ਲਤ ਇਸਤੇਮਾਲ ਵੀ ਕਰਦੇ ਸਨ ਜਿਵੇਂ ਕਿ ਜਾਅਲੀ ਦਸਤਾਵੇਜ਼ ਤਿਆਰ ਕਰਨਾ , ਅਸਲੀ ਦਸਤਾਵੇਜ਼ਾਂ ਦੇ ਕੁਝ ਹਿੱਸਿਆਂ ਦੀ ਵਰਤੋਂ ਕਰਨਾ , ਔਬਜ਼ਰਵੇਸ਼ਨ ਵਾਲੇ ਸਫ਼ਿਆਂ ਵਿੱਚੋਂ ਇੰਦਰਾਜ ਮਿਟਾ ਦੇਣਾ ਜਾਂ ਵੀਜ਼ੇ ਵਾਲੇ ਸਾਰੇ ਦੇ ਸਾਰੇ ਪੰਨਿਆਂ ਜਾਂ ਕੁਝ ਪੰਨਿਆਂ ਨੂੰ ਪਾਸਪੋਰਟ ਵਿੱਚੋਂ ਹਟਾ ਦੇਣਾ।
ਹਵਾਈ ਜਹਾਜ਼ ਕੰਪਨੀਆਂ ਰੱਖਦਿਆਂ ਨੇ ਖਾਸ ਖਿਆਲ :
ਜਿਆਦਾਤਰ ਹਵਾਈ ਜਹਾਜ਼ ਕੰਪਨੀਆਂ ਖ਼ਰਾਬ ਪਾਸਪੋਰਟਾਂ ਦਾ ਖਾਸ ਖਿਆਲ ਰੱਖਦਿਆਂ ਹਨ ਅਤੇ ਇਹਨਾਂ ਖ਼ਰਾਬ ਪਾਸਪੋਰਟ ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ ਹਨ ਕਿਉਂਕਿ ਜੇ ਉਹ ਅਜਿਹੇ ਪਾਸਪੋਰਟ ਧਾਰਕਾਂ ਨੂੰ ਸਫ਼ਰ ਕਰਾਉਂਦੇ ਹਨ ਤਾਂ ਹਵਾਈ ਜਹਾਜ਼ ਕੰਪਨੀਆਂ ‘ਤੇ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ।
ਪਾਸਪੋਰਟ ਚੋਰੀ ਜਾਂ ਗੁੰਮ ਹੋਣ ਤੇ ਕੀ ਕਰੋ?
ਜੇਕਰ ਤੁਹਾਡਾ ਪਾਸਪੋਰਟ ਚੋਰੀ ਹੋ ਜਾਂਦਾ ਹੈ ਜਾਂ ਫ਼ਿਰ ਗੁੰਮ ਜਾਂਦਾ ਹੈ ਤਾਂ ਤੁਸੀਂ ਤੁਰੰਤ ਆਪਣੇ ਪਾਸਪੋਰਟ ਨੂੰ ਰੱਦ ਕਰਨ ਲਈ ਰਿਪੋਰਟ ਕਰ ਸਕਦੇ ਹੋ।ਰੱਦ ਕਰਨ ਤੋਂ ਬਾਅਦ ਤੁਸੀਂ ਪਾਸਪੋਰਟ ਰਿਪਲੇਸਮੈਂਟ ਲਈ ਅਪਲਾਈ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਇੰਟਰਵਿਊ ਲਈ ਵੀ ਜਾਣਾ ਪੈ ਸਕਦਾ ਹੈ।
ਪਾਸਪੋਰਟ ਦੀ ਕੀ ਹੈ ਵੈਧ ਤਾਰੀਖ਼?
ਕੁਝ ਮੁਲਕਾਂ ਲਈ ਪਾਸਪੋਰਟ ਦੀ ਵੈਧਤਾ ਤੁਹਾਡੀ ਯਾਤਰਾ ਦੀ ਤਾਰੀਖ਼ ਤੋਂ ਬਾਅਦ ਘੱਟੋ-ਘੱਟ 6 ਮਹੀਨੇ ਲਈ ਹੋਣੀ ਚਾਹੀਦੀ ਹੈ ਹਾਲਾਂਕਿ ਹਰ ਮੁਲਕ ਦੇ ਇੱਕੋਂ ਤਰ੍ਹਾਂ ਦੇ ਨਿਯਮ ਨਹੀਂ ਹੁੰਦ। ਹਰ ਮੁਲਕ ਦੇ ਅਧਿਕਾਰਿਤ ਮਹਿਕਮੇ ਦੀ ਵੈੱਬਸਾਈਟ ਤੋਂ ਇਹ ਜਾਣਕਾਰੀ ਲਈ ਜਾ ਸਕਦੀ ਹੈ।
ਖਰਾਬ ਪਾਸਪੋਰਟ ਕਾਰਨ ਇਸ ਅਦਾਕਾਰਾ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਮ੍ਹਣਾ :
ਬ੍ਰਿਟੇਨ ਦੀ ਟੀਵੀ ਅਦਾਕਾਰਾ ਜੌਰਜੀਆ ਟੌਫ਼ਲੋ ਨੂੰ ਮਾਲੇ ਦੇ ਹਵਾਈ ਅੱਡੇ ‘ਤੇ ਜਾਂਚ ਅਧਿਕਾਰੀਆਂ ਨੇ ਰੋਕ ਲਿਆ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਵਿੱਚੋਂ ਕੁਝ ਪੰਨੇ ਗਾਇਬ ਸਨ।
ਜੌਰਜੀਆ ਟੌਫ਼ਲੋ ਨੇ ਇਸ ਤਜਰਬਾ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਅਤੇ ਆਪਣੇ ਪ੍ਰਸ਼ੰਸ਼ਕਾਂ ਤੋਂ ਮਦਦ ਮੰਗ ਕਿਉਂਕਿ ਉਨ੍ਹਾਂ ਨੂੰ ਡਰ ਸੀ ਕੀ ਉਨ੍ਹਾਂ ਨੂੰ ਚਾਰ ਦਿਨਾਂ ਤੱਕ ਰੋਕ ਲਿਆ ਜਾਵੇਗਾ ਤੇ ਉਹ ਦੇਸ਼ ਵਾਪਸ ਨਹੀਂ ਆ ਸਕਣਗੇ ਹਾਲਾਂਕਿ ਬ੍ਰਿਟੇਨ ਦਾ ਵਿਦੇਸ਼ ਤੇ ਰਾਸ਼ਟਰਮੰਡਲ ਦਫ਼ਤਰ ਨੇ ਉਨ੍ਹਾਂ ਦੀ ਇਸ ਮਾਮਲੇ ਵਿੱਚ ਮਦਦ ਕੀਤੀ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)