Friday, March 14, 2025
ਪੰਜਾਬੀ

Uncategorized @pa

ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿੰਨੀ ਵਾਰ ਟੁੱਟੀ?ਪੜ੍ਹੋ ਇਹ ਜਾਣਕਾਰੀ

Written By Shaminder Singh
Jan 31, 2020
banner_image
ਦੇਸ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ  ਨੇ14 ਦਸੰਬਰ 2019 ਨੂੰ ਆਪਣਾ 99ਵਾਂ ਸਥਾਪਨਾ ਦਿਵਸ ਮਨਾਇਆ।  ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਤਾਂ ਰਿਹਾ ਪਰ ਇਸ ਦੇ ਨਾਲ ਅਕਾਲੀ ਦਲ ਦੀ ਸਿਆਸਤ ਕਠਿਨਾਈਆਂ ਭਰੀ ਵੀ ਰਹੀ ਹੈ । ਇਸ ਦਾ ਮੁੱਖ ਕਾਰਨ ਸੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਲੀ ਸਿਆਸਤ ‘ਤੇ ਬਗਾਵਤ । ਹੁਣ ਪਾਰਟੀ ਦੇ ਪੁਰਾਣੇ ਸਿਰ ਕੱਢ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਸਪੁੱਤਰ ਤੇ ਪੰਜਾਬ ਦੇ ਸਾਬਕਾ ਵਿਤ ਮੰਡਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਗਾਵਤ ਦਾ ਝੰਡਾ ਚੁਕਿਆ ਹੈ। 
 
 
 
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ  ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਜੱਦੀ ਜਾਇਦਾਦ ਸਮਝ ਲਿਆ ਹੈ ਤੇ ਉਹ ਚਾਹੁੰਦੇ ਹਨ ਕਿ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਅਨੁਸਾਰ ਚੱਲੇ।14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਅਕਾਲੀ ਦਲ ਟਕਸਾਲੀ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਸਨ।
 
 
 
 
 
 
ਪੰਜਾਬ ਦੀ ਸਿਆਸਤ ਵਿਚ ਕਿਆਸ ਲਗਾ ਜਾ ਰਹੀ ਸੀ ਕਿ ਉਹਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਸ੍ਰੋਮਣੀ ਅਕਾਲੀ ਦਲ ਵਿਚ ਹੀ ਰਹਿਣਗੇ ਪਰ ਇਸ ਸਾਲ 3 ਜਨਵਰੀ ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਵਿਧਾਨਸਭਾ ਦੇ ਲੀਡਰ ਵਜੋਂ ਇਸਤੀਫ਼ਾ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਖੁਲ੍ਹ ਕੇ ਬੋਲੇ। ਹਾਲਾਂਕਿ , ਇਹ ਪਹਿਲੀ ਵਾਰ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਗਾਵਤ ਦਾ ਸਾਮ੍ਹਣਾ ਕਰਨਾ ਪਿਆ ਹੈ ਇਸ ਲੇਖ ਦੇ ਜਰੀਏ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੀ ਵਾਰ ਟੁਟਿਆ ਤੇ ਜੁੜਿਆ
 
 
ਸ਼੍ਰੋਮਣੀ ਅਕਾਲੀ ਦਲ ਕਦੋਂ ਤੇ ਕਿਉਂ ਹੋਂਦ ਵਿਚ ਆਇਆ ?
 
 
ਸ਼੍ਰੋਮਣੀ ਅਕਾਲੀ ਦਲ  (SAD) ਦੂਸਰੇ ਦਹਾਕੇ ਦੌਰਾਨ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਗੁਰੂਦੁਆਰਾ ਸੁਧਾਰ ਲਹਿਰ ਨੇ ਗੁਰੂਦੁਆਰਿਆ ਨੂੰ ਮਹੰਤਾਂ ਕੋਲੋ ਅਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ।
 
 
 
 
 
 
 ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ 1920 ਵਿੱਚ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।  ਪੰਥਕ ਲੀਡਰਾਂ ਨੇ ਕਾਫੀ ਸੋਚ ਵਿਚਾਰ ਉਪਰੰਤ 13 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸਰਮੁਖ ਸਿੰਘ ਝੱਬਲ ਨੂੰ ਬਣਾਇਆ ਗਿਆ। ਵੇਖਦੇ ਹੀ ਵੇਖਦੇ ਅਕਾਲੀ ਦਲ ਪੰਜਾਬ ਦੇ ਸਿਆਸਤੀ ਦ੍ਰਿਸ਼ ‘ਤੇ ਪ੍ਰਗਟ ਹੋਣ ਵਾਲੀ ਉਹ ਪ੍ਰਮੁੱਖ ਪਾਰਟੀ ਬਣ ਗਿਆ ਜਿਸ ਕੋਲ ਸਿੱਖ ਪੰਥ ਦੇ ਧਾਰਮਿਕ , ਰਾਜਸੀ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਸੀ।
 
 
ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪਾਰਟੀ ਪ੍ਰਧਾਨ ਕੌਣ ਸਨ?
 
 
ਸ਼੍ਰੋਮਣੀ ਅਕਾਲੀ ਦਲ ਦੇ ਸਭ  ਤੋਂ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੱਬਲ ਚੁਣੇ ਗਏ। ਓਹਨ ਤੋਂ ਇਲਾਵਾ ਬਾਬਾ ਖੜਕ ਸਿੰਘ , ਮਾਸਟਰ ਤਾਰਾ ਸਿੰਘ , ਗੋਪਾਲ ਸਿੰਘ ਕੌਮੀ , ਤਾਰਾ ਸਿੰਘ ਥੇਥਰ , ਤੇਜਾ ਸਿੰਘ ਅਕਾਰਪੁਰੀ , ਬਾਬੂ ਲਾਭ ਸਿੰਘ , ਉਧਮ ਸਿੰਘ ਜੀ ਨਾਗੋਕੇ , ਗਿਆਨੀ ਕਰਤਾਰ ਸਿੰਘ , ਪ੍ਰੀਤਮ ਸਿੰਘ ਗੋਧਰਾਂ , ਹੁਕਮ ਸਿੰਘ , ਸੰਤ ਫਤਿਹ ਸਿੰਘ , ਅੱਛਰ ਸਿੰਘ ਜਥੇਦਾਰ , ਭੁਪਿੰਦਰ ਸਿੰਘ , ਮੋਹਨ ਸਿੰਘ ਤੁੜ , ਜਥੇਦਾਰ ਜਗਦੇਵ ਸਿੰਘ ਤਲਵੰਡੀ , ਸੰਤ ਹਰਚੰਦ ਸਿੰਘ ਲੌਂਗੋਵਾਲ , ਸੁਰਜੀਤ ਸਿੰਘ ਬਰਨਾਲਾ  ਨੇ ਵੀ ਸ਼੍ਰੋਮਣੀ  ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਸੇਵਾ ਨਿਭਾਈ।  ਪੰਜ ਵਾਰ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਲੰਬਾ ਸਮਾਂ ਪਾਰਟੀ ਪ੍ਰਧਾਨ ਦੀ ਪੋਸਟ ਤੇ ਕਾਬਜ਼ ਰਹੇ। 31 ਜਨਵਰੀ 2008 ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਜੋ ਅਜੇ ਵੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।   
 
 
 
ਸ਼੍ਰੋਮਣੀ ਅਕਾਲੀ ਦਲ ਨੂੰ ਕਦੋਂ ਕਦੋਂ ਬਗ਼ਾਵਤ ਦਾ ਸਾਮ੍ਹਣਾ ਕਰਨਾ ਪਿਆ ?
 
 
ਸ਼੍ਰੋਮਣੀ ਅਕਾਲੀ ਦਲ  ਦਾ ਇਤਿਹਾਸ ਧੜੇਬੰਦੀ ਅਤੇ ਵੰਡਾਂ ਦੀ ਕਹਾਣੀ ਹੈ। ਅਕਾਲੀ ਦਲ ਵਿੱਚ ਧੜੇਬੰਦੀ ਦੀ ਮਹਿਕ 1980 ਦੇ ਦਹਾਕੇ ਤੋਂ ਹੀ ਆਉਣਾ ਸ਼ੁਰੂ ਹੋ ਗਈ ਸੀ  ਅਤੇ 1985 ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਮਗਰੋਂ ਇਹ ਧੜੇਬੰਦੀ ਜੱਗ ਜ਼ਾਹਰ ਹੋ ਗਈ ਜਿਸਨੇ ਅਕਾਲੀ ਦਲ (ਲੌਂਗੋਵਾਲ) ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ।  ਇਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਵਿਚ ਇਕ ਗੁੱਟ 1984 ਦੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਅਕਾਲੀ ਦਲ ਵਿਚੋਂ ਨਿਕਲ ਗਿਆ, ਜਿਸ ਨੂੰ ਬਾਅਦ ਵਿਚ ਅਕਾਲੀ ਦਲ (ਤਲਵੰਡੀ) ਦੇ ਨਾਂਅ ਨਾਲ ਜਾਣਿਆ ਜਾਂਦਾ ਰਿਹਾ।  1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਵਿਚੋਂ 73 ਸੀਟਾਂ ਜਿੱਤੀਆਂ ਅਤੇ ਪਾਰਟੀ ਦੇ ਨਵੇਂ ਲੀਡਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ। 1987 ਵਿਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ (ਮਾਨ) ਬਣਾਇਆ ਜਿਸਨੂੰ ਹੁਣ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।1990 ਵਿਚ ਜਸਬੀਰ ਸਿੰਘ ਰੋਡੇ ਨੇ ਅਕਾਲੀ ਦਲ (ਪੰਥਕ) ਬਣਾਇਆ ਪਰ 1992 ਵਿੱਚ ਅਕਾਲੀ ਦਲ (ਪੰਥਕ) ਪਾਰਟੀ ਸ਼੍ਰੋਮਣੀ ਅਕਾਲੀ ਦਲ (ਮਾਨ) ਵਿਚ ਮਰਜ਼ ਹੋ ਗਈ। 
 
 
 
 
 
 
1992 ਦੀਆਂ ਚੋਣਾਂ ਦੇ ਦੌਰਾਨ ਇਸ ਸਮੇਂ ਦੇ ਮੁੱਖ – ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਪੰਥਕ  ਬਣਾਇਆ ਪਰ 1999 ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਵਾਪਿਸ ਚਲੇ ਗਏ। 2003 ਵਿਚ ਸਾਬਕਾ ਵਿਧਾਨ ਸਭਾ ਸਪੀਕਰ ਰਵੀਇੰਦਰ ਸਿੰਘ ਨੇ ਅਕਾਲੀ ਦਲ (1920) ਬਣਾਇਆ। 2002 ਵਿੱਚ ਹੀ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ (SGPC ) ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ।  2004 ਵਿਚ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਹੋਂਦ ਵਿਚ ਆਇਆ।  ਸਾਲ 2004 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੂੰ ਮੁੜ ਸੁਰਜੀਤ ਕੀਤਾ ਅਤੇ ਕਈ ਪਾਰਟੀਆਂ ਦੇ ਨਾਲ ਗਠਜੋੜ ਕੀਤਾ ਪਰ ਅਸਫਲਤਾ ਹਾਸਿਲ ਹੋਈ। 2016 ਵਿੱਚ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਕਾਂਗਰਸ ਪਾਰਟੀ ਵਿੱਚ ਮਰਜ਼ ਹੋ ਗਿਆ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਅਤੇ ਬਰਨਾਲਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਸਾਲ 2014 ਵਿਚ ਭਾਈ ਮੋਹਕਮ ਸਿੰਘ ਨੇ ਯੂਨਾਇਟਡ ਅਕਾਲੀ ਦਲ ਨੂੰ ਹੋਂਦ ਚ ਲਿਆਂਦਾ।
 
 
 
 
 
 
ਸਾਲ 2018 ਵਿਚ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਕਸਾਲੀ ਅਕਾਲੀ ਆਗੂਆਂ ਨੇ ਇਕ ਹੋਰ ਨਵਾਂ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਰਖਿਆ ਗਿਆ ਹੈ। ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋਕੇ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਪਾਰਟੀ ਬਣਾਈ । 
 
 
 
 
 
 
 
ਹੁਣ ਪਾਰਟੀ ਦੇ ਪੁਰਾਣੇ ਸਿਰ ਕੱਢ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਸਪੁੱਤਰ ਤੇ ਪੰਜਾਬ ਦੇ ਸਾਬਕਾ ਵਿਤ ਮੰਡਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਗਾਵਤ ਦਾ ਝੰਡਾ ਚੁਕਿਆ ਹੈ। ਹਾਲਾੰਕਿ , ਦੋਵਾਂ ਪਿਓ – ਪੁੱਤ ਨੇ ਪਾਰਟੀ ਚੋਂ ਇਸਤੀਫ਼ਾ ਨਹੀਂ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । 
 
 
 
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
 
 
 
 
 
 
 
 
 
 
image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,430

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।