ਕਲੇਮ –
ਮਿਲੋ ਮੁਹੰਮਦ ਸਾਦਿਕ ਮੀਆਂ ਦੇ ਨਾਲ , ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਮੁਹੰਮਦ ਸਾਦਿਕ ਕਿਸੀ ਮਦਰਸੇ ਤੋਂ ਪੜ੍ਹਕੇ ਖ਼ਤਰਨਾਕ ਅੱਤਵਾਦੀ ਨਹੀਂ ਬਣੇ ਸਗੋਂ ਰਸਾਇਣ ਦੇ ਵਿੱਚ PhD ਕੀਤੀ। ਜਨਾਬ ਨੇ “ਫੇਟਾਨਾਈਲ ਹਾਈਡਰੋਕਲੋਰਾਈਡ” ਨਾਮਕ ਇਹੋ ਜੇਹਾ ਘਾਤਕ ਰਸਾਇਣਕ ਹਥਿਆਰ ਬਣਾਇਆ ਹੈ ਜਿਹਦੇ ਨਾਲ ਘੱਟੋਂ ਘੱਟ 50 ਲੱਖ ਲੋਕਾਂ ਦੀ ਹੱਥਿਆ ਕਰਨਾ ਚਾਹੁੰਦੇ ਹਨ।

ਸੋਸ਼ਲ ਮੀਡਿਆ ਤੇ’ ਇਕ ਤਸਵੀਰ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਇਕ ਦਾਅਵਾ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਸਟ ਸ਼ੇਅਰ ਕਰਨ ਵਾਲੇ ਉਜ਼ਰ ਨੇ ਦਾਅਵਾ ਕੀਤਾ ਹੈ ਕਿ ਤਸਵੀਰ ਦੇ ਵਿੱਚ ਦਿਖ ਰਹੇ ਵਿਅਕਤੀ ਦਾ ਨਾਮ ਮੁਹੰਮਦ ਸਾਦਿਕ ਹੈ ਜਿਹਨਾਂ ਨੇ ਰਸਾਇਣ ਦੇ ਵਿੱਚ ਪੀ ਐਚ ਡੀ ਕਰਕੇ ਇਹੋ ਜਿਹੇ ਰਸਾਇਣਕ ਹਥਿਆਰ ਦੀ ਖੋਜ ਕੀਤੀ ਹੈ ਜਿਸ ਨਾਲ ਇੱਕੋ ਵਕਤ ਉੱਤੇ 50 ਲੱਖ ਲੋਕ ਮਾਰੇ ਜਾ ਸਕਦੇ ਹਨ।
मोहम्मद सादिक
इसके पास ऐसा घातक रासायनिक हथियार था जिससे वो 50 लाख लोगों की हत्या कर सकता था
जो कुत्ते बोलते हैं कि शिक्षा और धन के अभाव से ही #मुसलमान आतंकवादी बनते हैं उनके मुँह पर ये आतंकी एक तमाचा है
क्योंकि यह आतंकी केमिस्ट्री में Ph.D है तथा सम्पन्न भी है#नैतिक_मूल्य pic.twitter.com/cJUZZXc7fc— Sunil श्रीराम का वंशज (@suniljha899) October 7, 2018
गिरफ्तार MP का डॉ मोहम्मद सिद्दीकी ऐसा खतरनाक रसायन बनाने में सफल हो चुका था जिसके सिर्फ १० किलो से ५० लाख लोगों को मारा जा सकताथा
तुम SC ST एक्ट में उलझे रहो #हिंदुओं वो तुम्हारी अर्थी की तैयारी कर रहे हैं
और रोहिंग्या उनके सैनिक हैं जिसे #कांग्रेस का समर्थन है।।#नैतिक_मूल्य pic.twitter.com/nzISFERSHH— Sunil श्रीराम का वंशज (@suniljha899) October 3, 2018

ਅਸੀਂ ਇਸ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਵਿਅਕਤੀ ਦੀ ਤਸਵੀਰ ਨੂੰ ਗੂਗਲ ਤੇ ਖੰਗਾਲਿਆ। ਖੋਜ ਦੇ ਦੌਰਾਨ ਸਾਨੂੰ ਇੱਕ ਪਾਕਿਸਤਾਨੀ ” THE Express Tribune” ਵੈਬਸਾਈਟ ਤੇ ਵਾਇਰਲ ਤਸਵੀਰਾਂ ਪ੍ਰਾਪਤ ਹੋਈਆਂ।

ਵੈਬਸਾਈਟ ਤੇ’ ਤਸਵੀਰ ਦੇ ਸੰਬੰਧ ਵਿੱਚ ਪ੍ਰਕਾਸ਼ਿਤ ਲੇਖ ਦੇ ਮੁਤਾਬਕ ਵਾਇਰਲ ਤਸਵੀਰ ਪਾਕਿਸਤਾਨ ਦੇ ਮਸ਼ਹੂਰ ਵਿਗਿਆਨਕ ਸਮੀਰ ਇਕ਼ਬਾਲ ਦੀ ਹੈ। ਉਹਨਾਂ ਨੇ ਕੈਂਸਰ ਦੇ ਛੇਤੀ ਇਲਾਜ਼ ਲਈ ਇੱਕ ਜਂਤਰ ਦੀ ਖੋਜ ਕੀਤੀ ਹੈ। ਅਸੀਂ ਸਮੀਰ ਇਕ਼ਬਾਲ ਦੇ ਬਾਰੇ ਵਿਚ ਬਾਰੀਕੀ ਦੇ ਨਾਲ ਖੋਜ ਕੀਤੀ। ਯੂ ਟਿਊਬ ਤੇ’ ਇਕ ਵੀਡੀਓ ਵਿੱਚ ਉਹ ਕੈਂਸਰ ਤੇ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਹਨ।

ਸਾਡੀ ਪੜਤਾਲ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਸੋਸ਼ਲ ਮੀਡਿਆ ਤੇ ਕੀਤਾ ਜਾ ਰਿਹਾ ਦਾਅਵਾ ਫੇਕ ਹੈ।
Tools Used
• Google Search
• Youtube Search
• Linkedin
Result- False