Friday, March 14, 2025
ਪੰਜਾਬੀ

Uncategorized @pa

ਪ੍ਰਮੁੱਖ ਮੀਡਿਆ ਏਜੇਂਸੀਆਂ ਨੇ 2015 ਦੀਆਂ ਤਸਵੀਰਾਂ ਨੂੰ ਹੈਦਰਾਬਾਦ ਰੇਪ ਕੇਸ ਐਨਕਾਊਂਟਰ ਨਾਲ ਜੋੜਕੇ ਕੀਤਾ ਸ਼ੇਅਰ

Written By Shaminder Singh
Dec 6, 2019
banner_image

ਕਲੇਮ :

ਆਖ਼ਿਰ ! ਨਿਆ ਮਿਲਿਆ

ਵੇਰੀਫੀਕੇਸ਼ਨ : 

ਹੈਦਰਾਬਾਦ ਗੈਂਗਰੇਪ ਦੇ ਆਰੋਪੀਆਂ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਐਨਕਾਊਂਟਰ ਦੀ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪੁਲਿਸਵਾਲੇ ਕੁਝ ਲਾਸ਼ਾਂ ਦੇ ਕੋਲ ਖੜੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹੈਦਰਾਬਾਦ ਰੇਪ ਅਤੇ ਹੱਥਿਆਕਾਂਡ ਦੇ ਆਰੋਪੀਆਂ ਦੀ ਹੈ। ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਤੇਜ਼ੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਅਸੀਂ ਇਸ ਦਾਅਵੇ ਦੀ ਸਚਾਈ ਨੂੰ ਜਾਨਣ ਲਈ ਆਪਣੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਅਸੀਂ ਇਸ ਦਾਅਵੇ ਦੀ ਸਚਾਈ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਕਾਫੀ ਪ੍ਰਮੁੱਖ ਸ਼ਖਸੀਤਾਂ ਅਤੇ ਮੀਡਿਆ ਏਜੇਂਸੀਆਂ ਨੇ ਵੀ ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡਿਆ ਹੈਂਡਲ ਤੇ ਸਾਂਝਾ ਕੀਤਾ ਹੋਇਆ ਹੈ।

ਗੈਂਗਰੇਪ ਦੇ ਚਾਰੇ ਮੁਲਜ਼ਮ ਪਲਿਸ ਮੁਕਾਬਲੇ ‘ਚ ਢੇਰ, ਦੇਸ਼ ਭਰ ‘ਚ ਪੁਲਿਸ ਦੀ ਵਾਹ-ਵਾਹ

ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪਲਿਸ ਮੁਕਾਬਲੇ ਵਿੱਚ ਮਾਰੇ ਗਏ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਉਸ ਥਾਂ ‘ਤੇ ਲਿਜਾਇਆ ਗਿਆ ਸੀ ਜਿੱਥੇ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸ ਨੂੰ ਸਾੜਿਆ ਗਿਆ ਸੀ। ਇੱਥੇ ਪੜਤਾਲ ਦੌਰਾਨ ਮੁਲਜ਼ਮ ਪੁਲਿਸ ਦੇ ਹਥਿਆਰ ਖੋਹ ਕੇ ਭੱਜਣ ਲੱਗੇ। ਉਨ੍ਹਾਂ ਨੇ ਪੁਲਿਸ ਵਾਲਿਆਂ ‘ਤੇ ਫਾਇਰਿੰਗ ਕੀਤੀ। ਦੂਜੇ ਪਾਸਿਓਂ ਪੁਲਿਸ ਫਾਇਰਿੰਗ ਵਿੱਚ ਚਾਰੇ ਮੁਲਜ਼ਮ ਮਾਰੇ ਗਏ।

Hyderabad encounter second after 2008

Hyderabad, Dec 6 (UNI) The Hyderabad encounter, in which four accused involved in the gang rape and murder of young veterinarian Disha was killed would be the second encounter in respect of women’s modesty after similar one held in Warangal in 2008 in United Andhra Pradesh.


ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਵਾਇਰਲ ਤਸਵੀਰ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਨੂੰ ‘The Hindu’ ਵੈਬਸਾਈਟ ਤੇ ਇੱਕ ਲੇਖ ਮਿਲਿਆ ਜਿਸ ਵਿੱਚ ਇਹ ਵਾਇਰਲ ਤਸਵੀਰ ਸੀ। ਲੇਖ ਦੇ ਮੁਤਾਬਕ ਇਹ ਤਸਵੀਰ ਆਂਧਰਾ ਪ੍ਰਦੇਸ਼ ਵਿੱਚ ਹੋਏ ਇੱਕ ਐਨਕਾਊਂਟਰ ਦੀ ਹੈ ਜਿਥੇ ਪੁਲਿਸ ਨੇ ਤਿਰੂਮਲਾ ਪਹਾੜੀ ਇਲਾਕੇ ਵਿੱਚ ਲਾਲ ਚੰਦਨ ਦੇ ਪੇੜ ਕੱਟਣ ਵਾਲਿਆਂ ਨੂੰ ਝੜਪ ਦੇ ਦੌਰਾਨ ਮਾਰ ਗਿਰਾਇਆ ਸੀ ਜੋ ਤਮਿਲ ਨਾਡੂ ਦੇ ਰਹਿਣ ਵਾਲੇ ਸਨ।

20 woodcutters from TN gunned by A.P. police

Twenty woodcutters from Tamil Nadu, found felling red sanders, were killed in an alleged encounter in the Seshachalam forest at the foot of the Tirumala hills on Tuesday. The newly formed Red-sanders Anti-Smuggling Taskforce was on a combing operation near Srinivasa Mangapuram, Srivarimettu and Eethagunta on the Seshachalam hill ranges on Monday when they spotted footprints.

 

ਜਾਂਚ ਦੌਰਾਨ ਸਾਨੂੰ ਇਕ ਹੋਰ ਮੀਡਿਆ ਏਜੇਂਸੀ ‘ANI’ ਦਾ ਟਵੀਟ ਮਿਲਿਆ ਜਿਸ ਵਿੱਚ ਹੈਦਰਾਬਾਦ ਬਲਾਤਕਾਰ ਦੇ ਆਰੋਪੀਆਂ ਦੇ ਮੁਠਭੇੜ ਦੀਆਂ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਨੂੰ “Cyberabad Police’ ਦਾ ਟਵੀਟ ਮਿਲਿਆ ਜਿਸ ਵਿੱਚ ਉਹਨਾਂ ਨੇ ‘DCP Shamshabad Prakash Reddy’ ਦਾ ਘਟਨਾਕ੍ਰਮ ਨੂੰ ਲੈਕੇ ਬਿਆਨ ਦਿੱਤਾ ਹੋਇਆ ਹੈ।

ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਹੈਦਰਾਬਾਦ ਬਲਾਤਕਾਰ ਅਤੇ ਹੱਥਿਆਕਾਂਡ ਦੇ ਆਰੋਪੀਆਂ ਦੇ ਐਨਕਾਊਂਟਰ ਦੇ ਨਾਮ ਤੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਗੁੰਮਰਾਹਕਰਨ ਹੈ ਜਿਸਨੂੰ ਪ੍ਰਮੁੱਖ ਸ਼ਖਸੀਤਾਂ ਅਤੇ ਮੀਡਿਆ ਏਜੇਂਸੀਆਂ ਨੇ ਵੀ ਗੁੰਮਰਾਹਕਰਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸਾਂਝਾ ਕੀਤਾ। ਇਹ ਤਸਵੀਰ ਆਂਧਰਾ ਪ੍ਰਦੇਸ਼ ਦੀ ਹੈ ਜਿਥੇ ਪੁਲਿਸ ਨੇ ਤਿਰੂਮਲਾ ਪਹਾੜੀ ਇਲਾਕੇ ਵਿੱਚ ਲਾਲ ਚੰਦਨ ਦੇ ਪੇੜ ਕੱਟਣ ਵਾਲੇ ਤਕਰੀਬਨ 20 ਲੋਕਾਂ ਜੋ ਤਮਿਲ ਨਾਡੂ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਝੜਪ ਦੇ ਦੌਰਾਨ ਮਾਰ ਗਿਰਾਇਆ ਸੀ।

ਟੂਲਜ਼ ਵਰਤੇ

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,430

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।