ਕਲੇਮ :
ਇਹ ਦੁਨੀਆਂ ਵਧੀਆ ਜਗ੍ਹਾ ਹੈ ਇਹਨਾਂ ਦੋਵਾਂ ਨੇਤਾਵਾਂ ਦੇ ਸੱਤਾ ਵਿੱਚ ਨਾ ਹੋਣ ਤੇ।
ਵੇਰੀਫੀਕੇਸ਼ਨ :
ਈਰਾਨ ਦੇ ਮੁੱਖ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਦੀ ਰਾਜਨੀਤੀ ਵਿੱਚ ਉਥਲ ਪੁਥਲ ਵੱਧ ਗਈ ਹੈ। ਅਰੀਜ਼ੋਨਾ ਤੋਂ ਰਿਪਬਲਿਕਨ ਸੰਸਦ ਮੈਂਬਰ ਪੌਲ ਦੋਸਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਹੱਥ ਮਿਲਾ ਰਹੇ ਹਨ। ਪੌਲ ਦੋਸਰ ਨੇ ਆਪਣੇ ਕੈਪਸ਼ਨ ਵਿੱਚ ਲਿਖਿਆ , “ਇਹ ਦੁਨੀਆਂ ਵਧੀਆ ਜਗ੍ਹਾ ਹੈ ਇਹਨਾਂ ਦੋਵਾਂ ਨੇਤਾਵਾਂ ਦੇ ਸੱਤਾ ਵਿੱਚ ਨਾ ਹੋਣ ਤੇ। ਪੌਲ ਦੋਸਰ ਵਲੋਂ ਕੀਤੇ ਗਏ ਇਸ ਟਵੀਟ ਨੂੰ 7,000 ਤੋਂ ਵੱਧ ਬਾਰ ਸ਼ੇਅਰ ਕੀਤਾ ਗਿਆ।
ਅਸੀਂ ਵਾਇਰਲ ਹੋ ਰਹੀ ਇਸ ਤਸਵੀਰ ਦੀ ਪੁਸ਼ਟੀ ਲਈ ਆਪਣੀ ਜਾਂਚ ਸ਼ੁਰੂ ਕੀਤੀ। ਵਾਇਰਲ ਹੋ ਰਹੀ ਤਸਵੀਰ ਦੀ ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੇ ਨਾਲ ਅਸੀਂ ਖੋਜ ਕੀਤੀ। ਸਰਚ ਦੌਰਾਨ ਸਾਨੂੰ Adobe Stock ਤੇ ਵਾਇਰਲ ਹੋ ਰਹੀ ਤਸਵੀਰ ਦੀ ਅਸਲ ਤਸਵੀਰ ਮਿਲੀ। ਤਸਵੀਰ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਗੌਰਤਲਬ ਹੈ ਕਿ ਬਰਾਕ ਓਬਾਮਾ ਅਤੇ ਮਨਮੋਹਨ ਸਿੰਘ ASEAN Summit ਦੇ ਦੌਰਾਨ ਬਾਲੀ ਵਿਖੇ ਇੱਕ ਦੂਜੇ ਨੂੰ ਮਿਲੇ ਸਨ।
ਅਸੀਂ ਇਹ ਵੀ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇਰਾਨ ਦਾ ਝੰਡਾ ਲੱਗਿਆ ਹੋਇਆ ਹੈ ਜਦਕਿ ਅਸਲ ਦੇ ਵਿੱਚ ਭਾਰਤ ਦੇ ਝੰਡੇ ਨੂੰ ਫੋਟੋਸ਼ੋਪ ਦੀ ਮਦਦ ਨਾਲ ਇਰਾਨ ਦਾ ਝੰਡਾ ਬਣਾ ਦਿੱਤਾ ਗਿਆ ਹੈ। ਅਸੀਂ ਇਹ ਵੀ ਪਾਇਆ ਕਿ ਬਰਾਕ ਓਬਾਮਾ ਅਤੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੀ ਤਸਵੀਰ 2014 ਤੋਂ ਵਾਇਰਲ ਹੋ ਰਹੀ ਹੈ ਜਦਕਿ ਅਸਲ ਦੇ ਵਿੱਚ ਬਰਾਕ ਓਬਾਮਾ ਅਤੇ ਹਸਨ ਰੂਹਾਨੀ ਦੀ ਆਪਸ ਵਿੱਚ ਮੁਲਾਕਾਤ ਦੇ ਬਾਰੇ ਵਿੱਚ ਸਾਨੂੰ ਕਿਸੀ ਵੀ ਅਧਿਕਾਰਿਕ ਵੈਬਸਾਈਟ ਤੇ ਜਾਣਕਾਰੀ ਨਹੀਂ ਹੈ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਗੁੰਮਰਾਹਕਰਨ ਅਤੇ ਫ਼ਰਜ਼ੀ ਹੈ। ਰਿਪਬਲਿਕਨ ਸੰਸਦ ਮੈਂਬਰ ਪੌਲ ਦੋਸਰ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਫੋਟੋ ਸ਼ੋਪਡ ਤਸਵੀਰ ਨੂੰ ਸ਼ੇਅਰ ਕੀਤਾ ਜਦਕਿ ਅਸਲ ਤਸਵੀਰ ਵਿੱਚ ਬਰਾਕ ਓਬਾਮਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੱਥ ਮਿਲਾ ਰਹੇ ਹਨ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ