Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ :
ਬਾਦਸ਼ਾਹ ਸਲਾਮਤ ਦਾ ਰੁਤਬਾ ਅੱਜ ਵੀ ਕਾਇਮ ਹੈ। ਤਾਜਮਹਿਲ ਧੁਲਵਾਣ ਲਈ ਮੋਦੀ ਨੂੰ ਰੱਖਿਆ ਹੋਇਆ ਹੈ।
बादशाह सलामत का रुतबा आज भी है ताजमहल धुलवाने के लिए मोदी को रखा हुआ है। pic.twitter.com/uzxtuS64I5
— Jagmohan Kaushal (@JagmohanKausha2) February 23, 2020
ਵੇਰੀਫੀਕੇਸ਼ਨ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਤਨੀ ਮਿਲਾਨੀਆ ਟਰੰਪ ਸਣੇ 24 ਫਰਵਰੀ ਤੋਂ ਦੋ ਰੋਜ਼ਾ ਭਾਰਤ ਦੌਰੇ ਉੱਤੇ ਪਹੁੰਚੇ ਹੋਏ ਹਨ। ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵੱਖ – ਵੱਖ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ, “ਬਾਦਸ਼ਾਹ ਸਲਾਮਤ ਦਾ ਰੁਤਬਾ ਅੱਜ ਵੀ ਕਾਇਮ ਹੈ। ਤਾਜਮਹਿਲ ਧੁਲਵਾਣ ਲਈ ਮੋਦੀ ਨੂੰ ਰੱਖਿਆ ਹੋਇਆ ਹੈ।” ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਫਾਇਰ ਟੈਂਡਰ ਦਿਖਾਈ ਦੇ ਰਹੇ ਹਨ ਜੋ ਤਾਜ ਮਹਲ ਵਰਗੀ ਪ੍ਰਤੀਕ੍ਰਿਤੀ ਉੱਤੇ ਪਾਣੀ ਮਾਰ ਰਹੇ ਹਨ।
बादशाह सलामत का रुतबा आज भी है ताजमहल धुलवाने के लिए मोदी को रखा हुआ है। pic.twitter.com/uzxtuS64I5
— Jagmohan Kaushal (@JagmohanKausha2) February 23, 2020
ਅਸੀਂ ਪਾਇਆ ਕਿ ਸੋਸ਼ਲ ਮੀਡਿਆ ‘ਤੇ ਇਸ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ Invid ਸਰਚ ਦੀ ਮਦਦ ਦੇ ਨਾਲ ਅਸੀਂ ਵਾਇਰਲ ਵੀਡੀਓ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ “YouTube” ਤੇ ਇੱਕ ਵੀਡੀਓ ਮਿਲੀ। ਸਰਚ ਦੌਰਾਨ ਅਸੀਂ ਪਾਇਆ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਭੋਪਾਲ ਦੀ ਹੈ ਜਿਥੇ ਹੁਬੂਹੁ ਤਾਜ ਮਹਿਲ ਵਰਗੀ ਪ੍ਰਤੀਕ੍ਰਿਤੀ ‘ਪੀਪਲ ਮਾਲ’ ਵਿੱਚ ਬਣਾਈ ਗਈ ਹੈ। ਗੌਰਤਲਬ ਹੈ ਕਿ ਤਾਜ ਮਹਿਲ ਦੇ ਅੰਦਰ ਗੱਡੀ ਜਾਂ ਫੇਰ ਕੋਈ ਹੋਰ ਵਹੀਕਲ ਲੈ ਕੇ ਆਉਣ ਦੀ ਮਨਾਹੀ ਹੈ।
ਵਾਇਰਲ ਹੋ ਰਹੀ ਵੀਡੀਓ ਦੀ ਅਸੀਂ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਤੇ ਭੋਪਾਲ ਵਿੱਚ ਸਥਿਤ ਪੀਪਲ ਮਾਲ ਹੁਬੂਹੁ ਸਮਾਨਤਾਵਾਂ ਹਨ।
ਸਰਚ ਦੇ ਦੌਰਾਨ ਸਾਨੂੰ “Business Standard” ਦਾ ਲੇਖ ਮਿਲਿਆ। “Business Standard” ਦੇ ਲੇਖ ਦੇ ਮੁਤਾਬਕ ਡੋਨਾਲਡ ਟਰੰਪ ਦੀ ਫੇਰੀ ਤੋਂ ਪਹਿਲਾਂ ਤਾਜ ਮਹਿਲ ਦੀ ਸਫਾਈ ਅਤੇ ਨਵੀਨੀਕਰਨ ਉੱਤੇ ਕੰਮ ਕੀਤਾ ਗਿਆ।
Agra’s Taj Mahal goes for speed cleaning ahead of Donald Trump’s visit
The billboards of ‘ Panchhi Petha’ are competing fiercely with hundreds of sundry hoardings welcoming Donald Trump to Agra and the Taj Mahal. But the most famous brand of the sweetmeat made from ash gourd won’t get to showcase its products to the United States president, a disappointed branch owner in Tajganj told Business Standard.
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਮੱਧ ਪ੍ਰਦੇਸ਼ ਦੇ ਭੋਪਾਲ ਦੀ ਹੈ ਜਿਥੇ ਹੁਬੂਹੁ ‘ਤਾਜ ਮਹਿਲ’ ਵਰਗੀ ਪ੍ਰਤੀਕ੍ਰਿਤੀ ‘ਪੀਪਲ ਮਾਲ’ ਵਿੱਚ ਬਣੀ ਹੋਈ ਹੈ।ਵਾਇਰਲ ਹੋ ਰਹੀ ਵੀਡੀਓ ਆਗਰਾ ਵਿੱਚ ਸਥਿਤ ਤਾਜ ਮਹਿਲ ਦੀ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਫਰਜ਼ੀ ਦੇ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*Invid
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.