ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਵਿਧਾਇਕ ਸਿਮਰਜੀਤ ਬੈਂਸ ਨੇ ਫੜਿਆ ਰਿਸ਼ਵਤਖੋਰ ਅਫ਼ਸਰ? ਸੋਸ਼ਲ ਮੀਡਿਆ ਤੇ ਵਾਇਰਲ ਹੋਇਆ...

ਵਿਧਾਇਕ ਸਿਮਰਜੀਤ ਬੈਂਸ ਨੇ ਫੜਿਆ ਰਿਸ਼ਵਤਖੋਰ ਅਫ਼ਸਰ? ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਦਾਅਵਾ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :
 
ਡੀ ਸੀ ਚੁਕਿਆ ਗਿਆ ਜਿਓੰਦੇ ਰਹੋ ਬੈਂਸ ਸਾਬ  | ਦੇਖੋ ਕਿਵੇਂ ਲੁਧਿਆਣੇ ਦਾ ਡੀ ਸੀ ਕਿਵੇਂ ਲੇਲੜੀਆਂ ਕੱਢਦਾ ਬੈਂਸ ਅੱਗੇ ।
 
 
 
 
 
ਵੇਰੀਫੀਕੇਸ਼ਨ :
 
 
ਸੋਸ਼ਲ ਮੀਡਿਆ ਤੇ ਰਿਸ਼ਵਤ ਲੈਂਦਿਆਂ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।  ਇਸ ਵੀਡੀਓ ਵਿੱਚ  ਲੁਧਿਆਣਾ ਦੇ ਆਤਮ ਨਗਰ ਤੋਂ ਲੋਕ ਇਨਸਾਫ ਪਾਰਟੀ ਦੇ  ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਵੇਖਿਆ ਜਾ ਸਕਦਾ ਹੈ  ਜਿਹਨਾਂ ਨੇ ਰਿਸ਼ਵਤਖੋਰ ਅਫਸਰ ਨੂੰ ਫੜਿਆ ਹੋਇਆ ਹੈ। ਵੀਡੀਓ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਸ਼ਵਤ ਲੈਂਦਾ ਦਿਖ ਰਿਹਾ ਵਿਅਕਤੀ ਲੁਧਿਆਣਾ ਦਾ ਡਿਪਟੀ ਕਮਿਸ਼ਨਰ ਹੈ। 
 
 
 
ਸੋਸ਼ਲ ਮੀਡਿਆ ਤੇ ਇੱਕ ਪੇਜ “Punjab To Pardes” ਨੇ ਇਸ ਵੀਡੀਓ ਨੂੰ ਆਪਣੇ ਪੇਜ਼ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ ,”ਡੀ ਸੀ ਚੁਕਿਆ ਗਿਆ ਜਿਓੰਦੇ ਰਹੋ ਬੈਂਸ ਸਾਬ |ਦੇਖੋ ਕਿਵੇਂ ਲੁਧਿਆਣੇ ਦਾ ਡੀ ਸੀ ਕਿਵੇਂ ਲੇਲੜੀਆਂ ਕੱਢਦਾ ਬੈਂਸ ਅੱਗੇ।” ਅਸੀਂ ਪਾਇਆ ਕਿ ਇਸ ਪੋਸਟ ਨੂੰ ਅਜੇ ਤਕ 200 ਤੋਂ ਵੱਧ ਬਾਰ ਸ਼ੇਅਰ ਕੀਤਾ ਕਾ ਚੁਕਿਆ ਹੈ।  
 
 
 
 
 
 
ਅਸੀਂ ਪਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 
 
 
 
 
 
 
 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਦੌਰਾਨ ਅਸੀਂ ਸਕਰੀਨਸ਼ੋਟ ਲੈ ਕੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਇੱਕ ਮੀਡਿਆ ਵੈਬਸਾਈਟ ਰੋਜ਼ਾਨਾ ਸਪੋਕਸਮੈਨ ਦੇ ਯੂ ਟਿਊਬ ਚੈੱਨਲ ਦਾ ਲਿੰਕ ਮਿਲਿਆ। ਇਸ ਵੀਡੀਓ ਨੂੰ 24 ਅਪ੍ਰੈਲ , 2019 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ : Simarjeet Bains ਨੇ  Additional Director Labor ਨੂੰ ਰਿਸ਼ਵਤ ਲੈਂਦੇ ਦਬੋਚਿਆ। ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਕਿ ਅਡੀਸ਼ਨਲ ਡਾਇਰੈਕਟਰ ਐਮ ਪੀ ਬੇਰੀ ਨੂੰ ਵਿਧਾਇਕ ਸਿਮਰਜੀਤ ਬੈਂਸ ਨੇ 25, 000 ਦੀ ਰਿਸ਼ਵਤ ਲੈਂਦਿਆਂ ਫੜਿਆ ਸੀ। 
 
 
 
 
 
ਅਸੀਂ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਘਟਨਾ ਦੇ ਬਾਰੇ ਵਿੱਚ ਖਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਾਨੂੰ ਮੀਡਿਆ ਏਜੇਂਸੀ “Times of India” ਦੀ ਖ਼ਬਰ ਮਿਲੀ ਜਿਸਨੂੰ  25 ਅਪ੍ਰੈਲ , 2019 ਨੂੰ ਅਪਲੋਡ ਕੀਤਾ ਗਿਆ ਸੀ। Times of India ਦੀ ਇਸ ਰਿਪੋਰਟ ਦੇ ਮੁਤਾਬਕ, ਵਿਧਾਇਕ ਅਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਬੈਂਸ ਨੇ ਅਡੀਸ਼ਨਲ ਡਾਇਰੈਕਟਰ ਐਮ ਪੀ ਬੇਰੀ ਨੂੰ 25,000 ਦੀ ਰਿਸ਼ਵਤ ਲੈਂਦਿਆਂ ਫੇਸਬੁੱਕ ਤੇ ਲਾਈਵ ਸਟਰੀਮ ਕਰਦਿਆਂ ਫੜਿਆ ਸੀ। 
 
 
 
 

Bains ‘livestreams’ official accepting bribe in hotel to sanction factory | Ludhiana News – Times of India

Ludhiana: Punjab Democratic Alliance (PDA) Ludhiana candidate Simarjit Bains on Wednesday said he caught additional director of Factories (Punjab) MP Beri for allegedly taking bribe from a person for approving a map of his factory. Bains livestreamed the incident from a city hotel, where Beri was allegedly accepting the bribe.

 
ਸਾਡੀ  ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਹੈ। ਸੋਸ਼ਲ ਮੀਡਿਆ ਤੇ  ਵਾਇਰਲ  ਹੋ ਰਹੀ ਵੀਡੀਓ  ਦੇ ਵਿਚ ਰਿਸ਼ਵਤ ਲੈਂਦਿਆਂ ਫੜਿਆ ਗਿਆ ਵਿਅਕਤੀ ਅਡੀਸ਼ਨਲ ਡਾਇਰੈਕਟਰ ਐਮ ਪੀ ਬੇਰੀ ਹਨ ਨਾ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ।  
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular