ਕਲੇਮ :
देश के बाकी हिस्सों में शायद पता ही नहीं है कि आसाम में ये काम चालू है किस तरह से NRC में नाम नहीं होने पर घर से उठाया जाता है जरा खुद भी देख लीजिये . इनका NRC में नाम नहीं है इसलिए घर से उठाया जा रहा है ।आज आपका विरोध बंद हो जाए तो कल आपका हाल ऐसा ही होगा । North East में लोग विरोध क्यों कर रहे हैं इस वीडियो को देखकर ये पता चल गया होगा आप लोगों को।
ਪੰਜਾਬੀ ਅਨੁਵਾਦ :
ਇਹ ਵੀਡੀਓ ਅਤੇ ਤਸਵੀਰਾਂ ਅਸਾਮ ਦੀ ਹੈ, ਜਿਥੇ ਐਨਆਰਸੀ (ਨੈਸ਼ਨਲ ਰਜਿਸਟਰ ਆਫ ਸਿਟੀਜ਼ਨ) ਵਿੱਚ ਨਾਮ ਨਾ ਹੋਣ ਕਾਰਨ ਪੁਲਿਸ ਲੋਕਾਂ ਨੂੰ ਜਬਰਨ ਘਰ ਤੋਂ ਚੱਕ ਰਹੀ ਹੈ।
ਵੇਰੀਫੀਕੇਸ਼ਨ :
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਈ ਤਸਵੀਰਾਂ ਅਤੇ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਹੀਆਂ ਹਨ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ , ਜਿਸ ਵਿੱਚ ਪੁਲਿਸ ਮੁਲਾਜ਼ਮ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਸਾਮ ਦੀ ਹੈ, ਜਿਥੇ ਐਨਆਰਸੀ (ਨੈਸ਼ਨਲ ਰਜਿਸਟਰ ਆਫ ਸਿਟੀਜ਼ਨ) ਵਿੱਚ ਨਾਮ ਨਾ ਹੋਣ ਕਾਰਨ ਪੁਲਿਸ ਲੋਕਾਂ ਨੂੰ ਜਬਰਨ ਘਰ ਤੋਂ ਚੱਕ ਰਹੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਵੀਡੀਓ ਦੇ ਕੁਝ ਸਕਰੀਨਸ਼ੋਟ ਨੂੰ ‘ਗੂਗਲ ਰਿਵਰਸ ਇਮੇਜ਼’ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੌਰਾਨ ਅਸੀਂ ਪਾਇਆ ਕਿ ਵੀਡੀਓ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਮੋਢੇ ‘ਤੇ ਤੇਲੰਗਾਨਾ ਪੁਲਿਸ ਦਾ ਬੈਚ ਲੱਗਿਆ ਹੋਇਆ ਹੈ। ਵੀਡੀਓ ਦੇ ਵਿੱਚ ਅਸੀਂ ਇਹ ਵੀ ਪਾਇਆ ਕਿ ਪੁਲਿਸ ਮੁਲਾਜ਼ਮ ਤੇਲਗੂ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹਨ। ਗੌਰਤਲਬ ਹੈ ਕਿ ਤੇਲਗੂ , ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ।
ਵੀਡੀਓ ਦੇ ਇੱਕ ਫਰੇਮ ਦੇ ਵਿੱਚ ਸਾਨੂੰ ਇੱਕ ਬਜ਼ੁਰਗ ਨਾਗਰਿਕਤਾ ਸੰਸ਼ੋਧਨ ਕਾਨੂੰਨ (CAA) ਦੇ ਖਿਲਾਫ ਨਾਅਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਵੀ ਅਸੀਂ ਬਜ਼ੁਰਗ ਨੂੰ ਦੇਖਿਆ ਜਿਹਨਾਂ ਨੂੰ ਪੁਲਿਸ ਮੁਲਾਜ਼ਮ ਚੁੱਕ ਕੇ ਲੈ ਜਾ ਰਹੀ ਹੈ।
ਅਸੀਂ ਹੁਣ ਵਾਇਰਲ ਹੋ ਰਹੀ ਪੋਸਟ ਦੀ ਤੀਜੀ ਤਸਵੀਰ ਨੂੰ ਖੰਗਾਲਿਆ। ਵਾਇਰਲ ਹੋ ਰਹੀ ਤਸਵੀਰ ਦੀ ‘Newschecker.in’ ਟੀਮ ਨੇ ਪਹਿਲਾਂ ਦੀ ਫੈਕਟ – ਚੈਕ ਕੀਤਾ ਹੋਇਆ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਆਸਾਮ ਦੇ ਡਿਟੈਂਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ ਜਦਕਿ ਇਹ ਤਸਵੀਰ ਅਮਰੀਕਾ ਦੇ ਡਿਟੈਂਸ਼ਨ ਸੈਂਟਰ ਦੀ ਹੈ। ਤੁਸੀ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਇਸ ਖ਼ਬਰ ਨੂੰ ਪੜ੍ਹ ਸਕਦੇ ਹੋ :
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਆਸਾਮ ਪੁਲਿਸ ਦੇ ਵਲੋਂ ਐਨਆਰਸੀ ਵਿੱਚ ਨਾਮ ਨਾ ਹੋਣ ਕਾਰਨ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਦਾਅਵੇ ਨਾਲ ਵਾਇਰਲ ਹੋ ਰਹੀਆਂ ਵੀਡੀਓ ਫ਼ਰਜ਼ੀ ਹਨ । ਵਾਇਰਲ ਹੋ ਰਹੀ ਵੀਡੀਓ ਹੈਦਰਾਬਾਦ ਦੀ ਹੈ ਜਿਥੇ ਸੀਏਏ (CAA) ਦੇ ਵਿਰੋਧ ਵਿੱਚ ਹੈ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਈ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)