Thursday, March 13, 2025
ਪੰਜਾਬੀ

Uncategorized @pa

NRC ਅਤੇ CAB ਬਿੱਲ ਦੇ ਵਿਰੋਧ ਵਿੱਚ ਅਰੁਣਾਚਲ ਪ੍ਰਦੇਸ਼ ਦੇ ਡਿਪਟੀ ਸੀ.ਐਮ ਦਾ ਨਿਜੀ ਘਰ ਜਲਾਇਆ? ਸੋਸ਼ਲ ਮੀਡਿਆ ਤੇ ਹੋ ਰਹੀ ਹੈ ਚਰਚਾ 

Written By Shaminder Singh
Dec 16, 2019
banner_image
Claim :
 
CAB Aur NRC Ki Barbaadi Deputy CM Ka House Jala Diya Gaya…Assam Se Leke Bengal Tak Protest Chal Raha Hai..
 
 
ਪੰਜਾਬੀ ਅਨੁਵਾਦ :
 
CAB ਅਤੇ NRC ਦੀ ਬਰਬਾਦੀ ਡਿਪਟੀ ਸੀ.ਐਮ ਦਾ ਘਰ ਜਲਾ ਦਿੱਤਾ ਗਿਆ। … ਅਸਮ ਤੋਂ ਲੈਕੇ ਬੰਗਾਲ ਤਕ ਵਿਰੋਧ ਹੋ ਰਿਹਾ ਹੈ। ….
 
 
 
 
 
ਵੇਰੀਫੀਕੇਸ਼ਨ :
 
 
ਲੋਕ ਸਭਾ ਅਤੇ ਰਾਜ ਸਭਾ ਵਿੱਚ ਨਾਗਰਿਕਤਾ (ਸੋਧ) ਬਿੱਲ, 2019 ਦੇ ਪਾਸ ਹੋਣ ਤੋਂ ਬਾਅਦ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਿੰਸਾਪੂਰਵਕ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਨਾਲ – ਨਾਲ ਸੋਸ਼ਲ ਮੀਡਿਆ ਤੇ ਇਸ ਬਿੱਲ ਦੇ ਵਿਰੋਧ ਅਤੇ ਪੱਖ ਵਿੱਚ ਲੱਖਾਂ ਹੀ ਪੋਸਟ ਅਪਡੇਟ ਕੀਤੀਆਂ ਜਾ ਰਹੀਆਂ ਹਨ। CAB ਅਤੇ NRC ਨੂੰ ਲੈਕੇ ਕੁਝ ਇਸ ਤਰਾਂ ਦਾ ਪੋਸਟ ਸਾਨੂੰ ਮਿਲਿਆ ਜੋ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।  
 
 
 
 
ਵਾਇਰਲ ਹੋ ਰਹੀ ਇਸ ਪੋਸਟ ਦੇ ਵਿੱਚ ਇੱਕ ਆਦਮੀ ਬੋਲਦਿਆਂ ਦਿਖਾਈ ਦੇ ਰਿਹਾ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ CAB ਅਤੇ NRC ਬਿੱਲ ਦੇ ਵਿਰੋਧ ਦੀ ਅੱਗ ਅਸਮ ਤੋਂ ਲੈਕੇ ਬੰਗਾਲ ਤਕ ਪਹੁੰਚ ਚੁੱਕੀ ਹੈ ਅਤੇ ਇਸ ਵਿਰੋਧ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਡਿਪਟੀ ਸੀ.ਐਮ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਵੀਡੀਓ ਦੇ ਵਿੱਚ ਭੀੜ ਦੇ ਵਲੋਂ ਇਕ ਘਰ ਨੂੰ ਅੱਗ ਲਗਾਈ ਜਾ ਰਹੀ ਹੈ।
  
 
ਇਸ ਤਰਾਂ ਦਾ ਦਾਅਵੇ ਸਾਨੂੰ ਟਵਿੱਟਰ ਤੇ ਵੀ ਮਿਲਿਆ :
 
 
 
 
 
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਸਾਨੂੰ ਵੀਡੀਓ ਵਿੱਚ ਇੱਕ ਮੀਡਿਆ ਏਜੇਂਸੀ ਦੀ ਹੈੱਡਲਾਈਨ ਮਿਲੀ “Shocking visuals of Dy CM’s house burnt by protestors”। ਅਸੀਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਹੈੱਡਲਾਈਨ ਨੂੰ ਖੰਗਾਲਿਆ।  ਸਰਚ ਦੇ ਦੌਰਾਨ ਸਾਨੂੰ ਲੇਖ ਦੇ ਨਾਲ ਨਾਲ ਵੀਡੀਓ ਵੀ ਮਿਲੀ। ਲੇਖ ਦੇ ਮੁਤਾਬਕ , ਅਰੁਣਾਚਲ ਪ੍ਰਦੇਸ਼ ਦੇ ਡਿਪਟੀ ਸੀ.ਐਮ ਚੋਵਣਾ ਮੇਨ ਦਾ ਘਰ ਈਟਾਨਗਰ (ਅਰੁਣਾਚਲ ਪ੍ਰਦੇਸ਼ ) ਵਿੱਚ ਹੋਈ ਹਿੰਸਾ ਦੇ ਦੌਰਾਨ ਜਲਾ ਦਿੱਤਾ ਗਿਆ ਸੀ। ਉਕਤ ਲੇਖ 25 ਫਰਵਰੀ , 2019 ਨੂੰ ਅਪਲੋਡ ਕੀਤਾ ਗਿਆ ਸੀ।  
 
 
 
 
 
ਅਸੀਂ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ ਅਤੇ ਵੱਖ – ਵੱਖ ਕੀ ਵਰਡਸ ਦੀ ਮਦਦ ਨਾਲ ਦਾਅਵੇ ਦੀ ਜਾਂਚ ਕੀਤੀ।  ਜਾਂਚ ਦੇ ਦੌਰਾਨ ਸਾਨੂੰ ਵੱਖ – ਵੱਖ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ।  ਇਸ ਦੌਰਾਨ ਸਾਨੂੰ ‘ਪੰਜਾਬ ਟਾਈਮਜ਼’ ਅਤੇ ‘India Today’ ਦਾ ਲੇਖ ਮਿਲਿਆ।  ਲੇਖ ਦੇ ਮੁਤਾਬਕ ਗੈਰ-ਅਰੁਣਾਚਲ ਪ੍ਰਦੇਸ਼ ਵਾਸੀਆਂ ਨੂੰ ਸਥਾਈ ਨਿਵਾਸ ਪ੍ਰਮਾਣ ਪੱਤਰ (PRC) ਦੇਣ ਦੀ ਸਿਫਾਰਿਸ਼ ਦੇ ਵਿਰੋਧ ਨੂੰ ਲੈ ਕੇ ਸਟੂਡੈਂਟ ਅਤੇ ਸਿਵਲ ਸੋਸਾਇਟੀ ਆਰਗੇਨਾਈਜੇਸ਼ਨ ਵਲੋਂ ਬੁਲਾਈ ਗਈ ਹੜਤਾਲ ਦੇ ਦੌਰਾਨ ਹਿੰਸਾ ਭੜਕ  ਗਈ ਅਤੇ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਵਿਚ ਅੱਗ ਲਗਾ ਦਿਤੀ ਅਤੇ ਡਿਪਟੀ ਸੀ.ਐਮ ਚੌਨਾ ਮੇਨ ਦੇ ਨਿਜੀ ਘਰ ਵਿਚ ਅੱਗ ਜ਼ਨੀ ਅਤੇ ਤੋੜ ਫੋੜ ਵੀ ਕੀਤੀ।
 
 

Arunachal Pradesh deputy CM’s house burnt, Army called in, curfew imposed

Arunachal Pradesh Deputy Chief Minister Chowna Mein was shifted from Itanagar after his house was torched. (Above) People protesting in Itanagar. (Photo: Yuvraj Mehta/IndiaToday) Protesters in Arunachal Pradesh have burnt down the bungalow of Deputy Chief Minister Chowna Mein as anger and unrest continues against the state government in Itanagar.

 
 
 
ਸਾਨੂੰ ਇੱਕ ਹੋਰ ਨਾਮੀ ਮੀਡਿਆ ਏਜੇਂਸੀ “ANI” ਦਾ ਟਵੀਟ ਮਿਲਿਆ। ANI ਨੇ ਇਹ ਟਵੀਟ 24 ਫਰਵਰੀ , 2019 ਨੂੰ ਕੀਤਾ ਸੀ।  ANI ਦੇ ਮੁਤਾਬਕ ਵੀ , “ਗੈਰ-ਅਰੁਣਾਚਲ ਪ੍ਰਦੇਸ਼ ਵਾਸੀਆਂ ਨੂੰ ਸਥਾਈ ਨਿਵਾਸ ਪ੍ਰਮਾਣ ਪੱਤਰ (PRC) ਦੇਣ ਦੀ ਸਿਫਾਰਿਸ਼ ਦੇ ਵਿਰੋਧ ਨੂੰ ਲੈਕੇ ਵਿਰੋਧ ਕੀਤਾ ਜਾ ਰਿਹਾ ਸੀ  ਜਿਸਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਹਿੰਸਾ ਦੇ ਦੌਰਾਨ ਭੀੜ ਨੇ  ਅਰੁਣਾਚਲ ਪ੍ਰਦੇਸ਼ ਦੇ ਡਿਪਟੀ ਸੀ.ਐਮ ਚੌਨਾ ਮੇਨ ਦੇ ਨਿਜੀ ਘਰ ਵਿਚ ਅੱਗ ਜ਼ਨੀ ਅਤੇ ਤੋੜ ਫੋੜ ਵੀ ਕੀਤੀ।
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ CAB ਅਤੇ NRC ਬਿੱਲ ਦੇ ਵਿਰੋਧ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਡਿਪਟੀ ਸੀ.ਐਮ ਦੇ ਨਿਜੀ ਘਰ ਨੂੰ ਅੱਗ ਨਹੀਂ ਲਗਾਈ ਗਈ ਸਗੋਂ ਗੈਰ-ਅਰੁਣਾਚਲ ਪ੍ਰਦੇਸ਼ ਵਾਸੀਆਂ ਨੂੰ ਸਥਾਈ ਨਿਵਾਸ ਪ੍ਰਮਾਣ ਪੱਤਰ (PRC) ਦੇਣ ਦੀ ਸਿਫਾਰਿਸ਼ ਦੇ ਵਿਰੋਧ ਨੂੰ ਲੈਕੇ ਅਰੁਣਾਚਲ ਪ੍ਰਦੇਸ਼ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਭੀੜ ਨੇ ਹਿੰਸਕ ਰੂਪ ਧਾਰਨ ਕਰਦੇ ਹੋਏ ਅਰੁਣਾਚਲ ਪ੍ਰਦੇਸ਼ ਦੇ ਡਿਪਟੀ ਸੀ.ਐਮ ਚੌਨਾ ਮੇਨ ਦੇ ਨਿਜੀ ਘਰ ਵਿਚ ਅੱਗ ਲਗਾ ਦਿੱਤੀ ਅਤੇ ਤੋੜ ਫੋੜ ਵੀ ਕੀਤੀ।
 
 

ਟੂਲਜ਼ ਵਰਤੇ

*ਗੂਗਲ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,430

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।