ਸੋਸ਼ਲ ਮੀਡੀਆ ‘ਤੇ ਇਕ ਮਹਿਲਾ ਅਤੇ ਇਕ ਆਦਮੀ ਦਾ ਕੋਰੋਨਾ ਟੀਕਾ ਲਗਵਾਉਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਸਿਰਫ ਟੀਕਾ ਲਗਵਾਉਣ ਦਾ ਦਿਖਾਵਾ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਕੋਰੋਨਾ ਦਿੱਤੀ ਕਿ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ। ਟੀਕਾਕਰਨ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਦੀ ਚਰਚਾ ਸੋਸ਼ਲ ਮੀਡੀਆ ਦੀ ਸੁਰਖੀਆਂ ਵਿਚ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਫਰਜ਼ੀ ਖ਼ਬਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਨੇਤਾ ਕੋਰੋਨਾ ਦਾ ਟੀਕਾ ਲਗਵਾਉਣ ਦਾ ਨਾਟਕ ਕਰ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੀਕਾ ਲਗਵਾਉਣ ਵਾਲੇ ਅਸਲ ਦੇ ਵਿਚ ਟੀਕਾ ਨਹੀਂ ਲਗਵਾ ਰਹੇ ਸਗੋਂ ਸਿਰਫ਼ ਫੋਟੋਸ਼ੂਟ ਦੇ ਲਈ ਇਸ ਤਰ੍ਹਾਂ ਕਰ ਰਹੇ ਹਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਲਈ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਬਣਾ ਕੇ ਰਿਵਰਸ ਇਮੇਜ ਦੇ ਨਾਲ ਗੂਗਲ ਤੇ ਖੋਜਣਾ ਸ਼ੁਰੂ ਕੀਤਾ। ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੱਸਦੀ ਹੋਈ ਜਿਸ ਨਾਲ ਵੀਡੀਓ ਦੀ ਸਚਾਈ ਦਾ ਪਤਾ ਚੱਲ ਸਕੇ।

ਸ਼ੁਰੂੂ ਦੌਰਾਨ ਸਾਨੂੰ ਗੂਗਲ ਤੇ thenewsminute ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਇਕ ਫੈਕਟ ਚੈੱਕ ਮਿਲਿਆ। ਪ੍ਰਕਾਸ਼ਿਤ ਲੇਖ ਦੇ ਵਿਚ ਵਾਇਰਲ ਵੀਡਿਓ ਕਲਿੱਪ ਦੇ ਵਿੱਚ ਮੌਜੂਦ ਲੋਕਾਂ ਨੂੰ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ। ਲੇਖ ਵਿੱਚ ਦੱਸਿਆ ਗਿਆ ਹੈ ਕਿ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਬੀਜੇਪੀ ਨੇਤਾ ਨਹੀਂ ਸਗੋਂ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੇ ਇਕ ਹਸਪਤਾਲ ਦੇ ਡਾ ਰਜਨੀ ਅਤੇ ਨਗਿੰਦਰਪਾ ਹਨ। ਦੋਨੋਂ ਹੀ ਤੁਮਕੁਰ ਸਥਿਤ ਮੈਡੀਕਲ ਕਾਲਜ ਵਿੱਚ ਡਾਕਟਰ ਹਨ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦਿਆਂ ਸਾਡੀ ਟੀਮ ਦੀ ਸਹਿਯੋਗੀ ਵਿਜੇ ਲਕਸ਼ਮੀ ਨੇ ਇਸ ਵਾਇਰਲ ਦਾਅਵੇ ਨੂੰ ਲੈ ਕੇ ਤੁਮਕੁਰ ਦੇ ਡੀ ਸੀ ਰਾਕੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਿਜੇ ਲਕਸ਼ਮੀ ਨੇ ਵੀਡੀਓ ਵਿੱਚ ਦਿਖਾਈ ਦੇ ਰਹੀ ਡਾ ਮਿਨਹਾਸ ਵੀ ਟੈਲੀਫੋਨ ਤੇ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ 16 ਜਨਵਰੀ ਨੂੰ ਰਜਨੀ ਅਤੇ ਉਨ੍ਹਾਂ ਨੂੰ ਕੋਵਿੰਦ ਦਾ ਟੀਕਾ ਲਗਾਇਆ ਗਿਆ ਸੀ ਪਰ ਉਸ ਸਮੇਂ ਟੀਕਾਕਰਨ ਦਾ ਫੋਟੋ ਸਹੀ ਤਰ੍ਹਾਂ ਨਹੀਂ ਲਿਆ ਗਿਆ ਸੀ। ਮੀਡੀਆ ਕਰਮੀਆਂ ਦੀ ਡਿਮਾਂਡ ਤੇ ਅਸੀਂ ਦੁਬਾਰਾ ਇਸ ਵੀਡੀਓ ਨੂੰ ਸ਼ੂਟ ਕੀਤਾ। ਇਸ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਟੀਕਾਕਰਨ ਦਾ ਨਾਟਕ ਕਰ ਰਹੇ ਹਾਂ ਜਾਂ ਟੀਕਾ ਨਹੀਂ ਲਗਾਇਆ ਗਿਆ। ਸਾਨੂੰ ਟੀਕਾ ਲੱਗ ਚੁੱਕਿਆ ਸੀ ਪਰ ਜਦੋਂ ਟੀਕਾ ਲਗਾਇਆ ਗਿਆ ਉਦੋਂ ਤਸਵੀਰ ਜਾਂ ਵੀਡੀਓ ਨਹੀਂ ਬਣਾਈ ਗਈ ਸੀ ਇਸ ਲਈ ਅਸੀਂ ਵੀਡੀਓ ਨੂੰ ਦੁਬਾਰਾ ਤੋਂ ਸ਼ੂਟ ਕਰਵਾਇਆ ਸੀ।
Conclusion
ਸਾਡੀ ਜਾਨ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਨੂੰ ਬੀਜੇਪੀ ਨੇਤਾਵਾਂ ਦੇ ਨਾਮ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਅਸਲ ਦੇ ਵਿਚ ਉਹ ਵੀਡੀਓ ਕਰਨਾਟਕਾ ਦੇ ਡਾਕਟਰਾਂ ਦੀ ਹੈ।
Result: Misleading
Sources
News Minute– https://www.thenewsminute.com/article/tnm-fact-check-tumakuru-medical-officers-did-not-pretend-take-vaccine-141927
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044