ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਉੱਤੇ ਲਿਖਿਆ ਹੈ ਕਿ ਬੀਜੇਪੀ ਲੀਡਰਾਂ ਦਾ ਬਿਹਾਰ (Bihar) ਦੇ ਭੋਜਪੁਰ ਦੇ ਉਗਣਾ ਜਗਦੀਸ਼ਪੁਰ ਪਿੰਡ ਵਿੱਚ ਆਉਣਾ ਸਖ਼ਤ ਮਨ੍ਹਾ ਹੈ। ਵਾਇਰਲ ਹੋਈ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਲੀਡਰਾਂ ਦਾ ਪਿੰਡਾਂ ਵਿੱਚ ਵੜਨ ਤੇ ਵਿਰੋਧ ਕੀਤਾ ਜਾਵੇਗਾ ਅਤੇ ਬੀਜੇਪੀ ਵਾਲ਼ਿਆਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਤੇ ਲਿਖਿਆ ਹੈ ਬੀਜੇਪੀ ਵਾਲ਼ਿਆਂ ਦੇ ਅੱਛੇ ਦਿਨ ਹੋਏ ਸ਼ੁਰੂ। ਬਿਹਾਰ ਦੇ ਪਿੰਡਾਂ ਵਿੱਚ ਬੀਜੇਪੀ ਲੀਡਰਾਂ ਦਾ ਕੀਤਾ ਜਾ ਰਿਹਾ ਹੈ ਵਿਰੋਧ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੇ ਵਟਸਐਪ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਪੋਸਟ ਵਿਚ ਕੀਤੇ ਜਾ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸੋਰਸ ਦੀ ਮੱਦਦ ਦੇ ਨਾਲ ਵਾਇਰਲ ਹੋ ਰਹੀ ਪੋਸਟ ਦੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਖੰਗਾਲਣਾ ਸ਼ੁਰੂ ਕੀਤਾ।
ਸਰਚ ਦੌਰਾਨ ਸਾਨੂੰ 30 ਅਕਤੂਬਰ 2018 ਨੂੰ ‘ਦ ਨੈਸ਼ਨਲ ਹੈਰਾਲਡ’ ਦੁਆਰਾ ਪ੍ਰਕਾਸ਼ਿਤ ਇਕ ਨਿਊਜ਼ ਰਿਪੋਰਟ ਮਿਲੀ ਜਿਸ ਵਿੱਚ ਸਾਨੂੰ ਉਸ ਤਰ੍ਹਾਂ ਦੇ ਹੀ ਬੋਰਡ ਵਾਲੀ ਇੱਕ ਤਸਵੀਰ ਦਿਖੀ ਇਸ ਰਿਪੋਰਟ ਦੇ ਮੁਤਾਬਕ ਇਹ ਬੋਰਡ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਦੇ ਅਧੀਨ ਪੈਂਦੇ ਕਚਰਾ ਵਾਰਬਾਦ ਪਿੰਡ ਵਿੱਚ ਲਗਾਇਆ ਗਿਆ ਸੀ ਜਿੱਥੋਂ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨੇ ਸੰਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਇਸ ਪਿੰਡ ਨੂੰ ਗੋਦ ਲਿਆ ਹੋਇਆ ਸੀ। ਇਸ ਪਿੰਡ ਵਿੱਚ ਲਗਾਏ ਗਏ ਬੋਰਡ ਤੇ ਲਿਖਿਆ ਸੀ ਕਿ ਸੰਸਦ ਮਹੇਸ਼ ਸ਼ਰਮਾ ਦੁਆਰਾ ਗੋਦ ਲਏ ਪਿੰਡ ਵਿੱਚ ਬੀਜੇਪੀ ਵਾਲ਼ਿਆਂ ਦਾ ਆਉਣਾ ਮਨ੍ਹਾਂ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਤੁਸੀਂ ਨੀਚੇ ਦਿੱੱਤੀ ਗਈ ਤਸਵੀਰਾਂ ਦੇ ਵਿੱਚ ਅੰਤਰ ਦੇਖ ਸਕਦੇ ਹੋ।

ਆਪਣੀ ਸਰਚ ਦੇ ਦੌਰਾਨ ਸਾਨੂੰ ਮੀਡੀਆ ਸੰਸਥਾਨ ਸਕ੍ਰੋਲ ਦੁਆਰਾ ਸਾਲ 2019 ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਸਕ੍ਰੋਲ ਦੁਆਰਾ ਪ੍ਰਕਾਸ਼ਿਤ ਇਸ ਰਿਪੋਰਟ ਦੇ ਮੁਤਾਬਕ ਪਿੰਡ ਵਾਸੀਆਂ ਨੇ 2019 ਵਿਚ ਰੀਅਲ ਐਸਟੇਟ ਪ੍ਰਾਜੈਕਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਇਸ ਬੋਰਡ ਨੂੰ ਲਗਾਇਆ ਸੀ।
ਰਿਪੋਰਟ ਦੇ ਮੁਤਾਬਕ ਪਿੰਡ ਵਾਸੀ ਸਾਲ 2010 ਵਿੱਚ ਐਕਵਾਇਰ ਕੀਤੀ ਗਈ ਜ਼ਮੀਨ ਨੂੰ ਲੈ ਕੇ ਵੱਧ ਰੇਟ ਮੰਗ ਰਹੇ ਸਨ। ਪਿੰਡ ਵਾਸੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਾਫ ਪਾਣੀ ਸੜਕ ਅਤੇ ਹਸਪਤਾਲ ਦਾ ਵੀ ਵਾਅਦਾ ਕੀਤਾ ਗਿਆ ਸੀ।

ਸੁਰਤ ਦੌਰਾਨ ਸਾਨੂੰ ਐਨਡੀਟੀਵੀ ਦੀ ਇਕ ਰਿਪੋਰਟ ਮਿਲੀ। ਐੱਨਡੀਟੀਵੀ ਦੀ ਰਿਪੋਰਟ ਦੇ ਮੁਤਾਬਕ ਪਿੰਡ ਵਾਸੀਆਂ ਲਈ ਇਹ ਵੀ ਦਾਅਵਾ ਕੀਤਾ ਕਿ ਕਿਸੇ ਵੀ ਬੀਜੇਪੀ ਲੀਡਰ ਜਾਂ ਸੰਸਦ ਮੈਂਬਰ ਮਹੇਸ਼ ਸ਼ਰਮਾ ਦੁਆਰਾ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ ਗਈ।
Conclusion
ਸਾਡੀ ਜਾਨ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। 3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਅਧੀਨ ਪੈਂਦੇ ਪਿੰਡ ਕਚੇੜਾ ਵਾਰਸਬਾਦ ਵਿੱਚ ਲਗਾਏ ਗਏ ਬੋਰਡ ਦੇ ਨਾਲ ਛੇੜਛਾੜ ਕਰਕੇ ਇਸ ਨੂੰ ਬਿਹਾਰ ਦੇ ਭੋਜਪੁਰ ਦੇ ਉਗਣਾ ਜਗਦੀਸ਼ਪੁਰ ਪਿੰਡ ਦਾ ਦੱਸਿਆ ਜਾ ਰਿਹਾ ਹੈ।
Result: Misleading
Sources
https://www.ndtv.com/india-news/at-mahesh-sharmas-adopted-village-bjp-barred-from-canvassing-2021684
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044