Thursday, March 13, 2025
ਪੰਜਾਬੀ

Uncategorized @pa

ਟਿਕ ਟੋਕ ਸਟਾਰਾਂ ਨੂੰ ਫਿਨਲੈਂਡ ਸਰਕਾਰ ਦੀ ਨਵੀਂ ਬਣੀ ਕੈਬਿਨੇਟ ਦੱਸਕੇ ਕੀਤਾ ਸ਼ੇਅਰ , ਪੜ੍ਹੋ ਵਾਇਰਲ ਤਸਵੀਰ ਦਾ ਸੱਚ

Written By JP Tripathi
Dec 31, 2019
banner_image
Claim :
Meet the new Government of Finland.
From left to right: Minister of Education Li Andersson (32), Minister of Finance Katri Kulmuni (32), Prime Minister Sanna Marin (34) and Minister of Internal Affairs Maria Ohisalo (34).
ਕਲੇਮ : 
ਫਿਨਲੈਂਡ ਦੀ ਨਵੀਂ ਸਰਕਾਰ ਨੂੰ ਮਿਲੋ : 
ਖੱਬੇ ਤੋਂ ਸੱਜੇ: ਸਿੱਖਿਆ ਮੰਤਰੀ ਲੀ ਐਂਡਰਸਨ (32), ਵਿੱਤ ਮੰਤਰੀ ਕੈਟਰੀ ਕੁਲਮੁਨੀ (32), ਪ੍ਰਧਾਨ ਮੰਤਰੀ ਸਨਾ ਮਰਿਨ (34) ਅਤੇ ਅੰਦਰੂਨੀ ਮਾਮਲਿਆਂ ਦੀ ਮੰਤਰੀ ਮਾਰੀਆ ਓਹਿਸਾਲੋ (34) 
ਵੇਰੀਫੀਕੇਸ਼ਨ : 
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਹੈ। ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਸਵੀਰ ਦੇ ਵਿੱਚ ਖੜੀ ਕੁੜੀਆਂ ਫਿਨਲੈਂਡ ਦੀ  ਨਵੀਂ ਕੈਬਿਨਟ ਮੰਤਰੀਆਂ ਹਨ।  ਤਸਵੀਰ ਨੂੰ ਦਾਅਵਾ ਨਾਲ ਵਾਇਰਲ ਕੀਤਾ ਜਾ ਰਿਹਾ ਅਤੇ ਤਸਵੀਰ ਦੇ ਨਾਲ ਉਹਨਾਂ ਦੇ ਨਾਮ ਨਾਲ ਵਾਇਰਲ ਕੀਤਾ ਜਾ ਰਿਹਾ ਹੈ।  
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 
ਅਸੀਂ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਇਸ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇੰਸਟਾਗ੍ਰਾਮ ਅਕਾਊਂਟ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਨੇਪਾਲੀ ਟਿਕ – ਟੋਕ ਸਟਾਰ ਦੀਆਂ ਹਨ ਜਿਸਨੂੰ  ਇੱਕ ਨੇਪਾਲੀ ਟਿਕ ਟੋਕ ਸਟਾਰ ਅਤੇ ਜੁੜਵਾ ਭੈਣਾਂ ਦੀਪਾ ਅਤੇ ਦਮਾਨਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ 31 ਮਾਰਚ , 2019 ਨੂੰ ਅਪਲੋਡ ਕੀਤਾ ਸੀ। 
View this post on Instagram

Great day with them❤️❤️ #twins @princykhatiwada @prismakhatiwada

A post shared by Deepa & Damanta (@deepadamanta) on Mar 31, 2019 at 8:36am PDT

ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਅਸੀਂ ਵਾਇਰਲ  ਹੋ ਰਹੇ ਦਾਅਵੇ ਦੇ ਨਾਵਾਂ ਦੀ ਜਾਂਚ ਕੀਤੀ। ਸਰਚ ਦੌਰਾਨ ਸਾਨੂੰ ‘ਫਿਨਲੈਂਡ ਸਰਕਾਰ’ ਦਾ ਆਫੀਸ਼ੀਅਲ ਟਵੀਟ ਮਿਲਿਆ ਜਿਸ ਵਿੱਚ ਫਿਨਲੈਂਡ ਦੀ ਨਵੀਂ ਬਣੀ ਕੈਬਿਨਟ ਮੰਤਰੀਆਂ ਦੀ ਅਸਲ ਤਸਵੀਰ ਹੈ। 
ਸਰਕਾਰ ਵਿਚ ਨਵੀਂ ਬਣੀ ਮੰਤਰੀਆਂ ਦੇ ਬਾਰੇ ਵਿੱਚ ਸਾਨੂੰ “ਫਿਨਲੈਂਡ ਸਰਕਾਰ” ਦੀ ਆਫੀਸ਼ੀਅਲ ਵੈਬਸਾਈਟ ਤੇ ਪੂਰੀ ਜਾਣਕਾਰੀ ਪ੍ਰਾਪਤ ਹੋਈ।

Ministers

On 10 December 2019, the President of the Republic appointed Prime Minister Sanna Marin’s Government, which is Finland’s 76th government. Marin’s Government is formed by the Social Democratic Party, the Centre Party, the Greens, the Left Alliance and the Swedish People’s Party of Finland. The Government has 19 ministers.

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਫਿਨਲੈਂਡ ਸਰਕਾਰ ਵਿੱਚ ਨਵੀਂ ਬਣੀ ਕੈਬਿਨੇਟ ਮੰਤਰੀ ਨਹੀਂ ਹਨ। ਵਾਇਰਲ ਹੋ ਰਹੀ ਤਸਵੀਰ ਨੇਪਾਲ ਦੀ ਮਸ਼ਹੂਰ ਟਿਕ ਟੋਕ ਸਟਾਰ ਦੀ ਹੈ ਜਿਸਨੂੰ ਗੁੰਮਰਾਹਕਰਨ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।  

ਟੂਲਜ਼ ਵਰਤੇ:

*ਗੂਗਲ ਰਿਵਰਸ ਇਮੇਜ਼ ਸਰਚ

*ਇੰਸਟਾਗ੍ਰਾਮ ਸਰਚ  

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,430

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।