Claim
ਅਮਰੀਕਾ ਦੇ ਅਲਾਸਕਾ ਵਿੱਚ 16 ਜੁਲਾਈ, 2023 ਨੂੰ ਆਏ ਭੂਚਾਲ ਦਾ ਵੀਡੀਓ
Fact
ਇਹ ਅਲਾਸਕਾ ‘ਚ 2018 ਵਿੱਚ ਆਏ ਭੂਚਾਲ ਦੀ ਵੀਡੀਓ ਹੈ, ਜਿਸ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਮਰੀਕਾ ਦੇ ਅਲਾਸਕਾ ਵਿਚ ਆਏ 7.4 ਤੀਬਰਤਾ ਦੇ ਭੂਚਾਲ ਦੀ ਹੈ।

CNN ਦੁਆਰਾ 16 ਜੁਲਾਈ, 2023 ਨੂੰ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ, ਅਮਰੀਕਾ ਦੇ ਅਲਾਸਕਾ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.2 ਮਾਪੀ ਗਈ ਹੈ। ਇਸ ਸਿਲਸਿਲੇ ‘ਚ ਨਿਊਜ਼24, ਟੀਵੀ9 ਭਾਰਤਵਰਸ਼ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਅਮਰੀਕਾ ਦੇ ਅਲਾਸਕਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।

Fact Check/Verification
ਅਲਾਸਕਾ, ਅਮਰੀਕਾ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਦੇ ਨਾਮ ‘ਤੇ ਸਾਂਝੇ ਕੀਤੇ ਜਾ ਰਹੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਗੂਗਲ ‘ਤੇ ਇਸ ਦੇ ਮੁੱਖ ਫਰੇਮ ਵਿੱਚੋਂ ਇੱਕ ਨੂੰ ‘ਭੂਚਾਲ’ ਕੀਵਰਡ ਨਾਲ ਖੋਜਿਆ। ਇਸ ਪ੍ਰਕਿਰਿਆ ਵਿਚ ਸਾਨੂੰ ਪਤਾ ਲੱਗਾ ਕਿ ਇਹ ਵੀਡੀਓ ਸਾਲ 2018 ਤੋਂ ਇੰਟਰਨੈਟ ‘ਤੇ ਮੌਜੂਦ ਹੈ।

ਪ੍ਰਾਪਤ ਨਤੀਜਿਆਂ ਵਿੱਚ, ਸਾਨੂੰ ਲਿਟਲ ਥਿੰਗਜ਼ ਦੁਆਰਾ ਪ੍ਰਕਾਸ਼ਿਤ ਇੱਕ ਲੇਖ ਮਿਲਿਆ, ਜਿਸ ਵਿੱਚ ਵਾਇਰਲ ਵੀਡੀਓ ਮੌਜੂਦ ਹੈ। ਲੇਖ ਵਿੱਚ ਮੌਜੂਦ ਜਾਣਕਾਰੀ ਦੇ ਅਨੁਸਾਰ, ਵਾਇਰਲ ਵੀਡੀਓ 5 ਦਸੰਬਰ 2018 ਨੂੰ ਵਾਇਰਲਹੋਗ ਨਾਮ ਦੇ ਇੱਕ ਯੂਟਿਊਬ ਚੈਨਲ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲਹੋਗ ਦੁਆਰਾ ਪ੍ਰਕਾਸ਼ਿਤ ਉਪਰੋਕਤ ਵੀਡੀਓ ਦੇ ਵੇਰਵੇ ਦੇ ਅਨੁਸਾਰ, ਇਹ 30 ਨਵੰਬਰ, 2018 ਨੂੰ ਐਂਕਰੇਜ, ਅਲਾਸਕਾ ਵਿੱਚ ਆਏ ਭੂਚਾਲ ਦੀ ਹੈ।

ਗੌਰਤਲਬ ਹੈ ਕਿ WKRC ਲੋਕਲ 12 ਦੁਆਰਾ 2 ਦਸੰਬਰ 2018 ਨੂੰ ਪ੍ਰਕਾਸ਼ਿਤ ਇੱਕ ਲੇਖ ਵਿੱਚ, ਇਸ ਵੀਡੀਓ ਨੂੰ ਐਂਕਰੇਜ, ਅਲਾਸਕਾ ਦੇ ਰਹਿਣ ਵਾਲੇ ਜੈਸੀ ਐਲਮੋਰ ਦੇ ਘਰ ਦਾ ਦੱਸਿਆ ਗਿਆ ਹੈ।

Conclusion
ਇਸ ਤਰ੍ਹਾਂ, ਸਾਡੀ ਜਾਂਚ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਮਰੀਕਾ ਦੇ ਅਲਾਸਕਾ ਵਿਚ ਭੂਚਾਲ ਦੇ ਤੇਜ਼ ਝਟਕਿਆਂ ਦੇ ਨਾਂ ‘ਤੇ ਸਾਂਝਾ ਕੀਤਾ ਜਾ ਰਿਹਾ ਇਹ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਇਹ ਅਲਾਸਕਾ ‘ਚ 2018 ਵਿੱਚ ਆਏ ਭੂਚਾਲ ਦੀ ਵੀਡੀਓ ਹੈ, ਜਿਸ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Partly False
Our Sources
YouTube video published by Viral Hog on 5 December, 2018
Article published by WKRC Local 12 on 2 December, 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ