ਸੋਸ਼ਲ ਮੀਡੀਆ ਤੇ ਚੌਕਲੇਟ ਕੰਪਨੀ ਕੈਡਬਰੀ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਡਬਰੀ ਆਪਣੇ ਉਤਪਾਦਾਂ ਵਿੱਚ ਗਊ ਦਾ ਮਾਸ (ਬੀਫ) ਵਰਤਦਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਸਕ੍ਰੀਨ ਸ਼ਾਟ ਦੇ ਵਿਚ ਲਿਖਿਆ ਹੈ,’ਜੇਕਰ ਸਾਡੇ ਕਿਸੀ ਉਤਪਾਦ ਵਿਚ ਜਿਲੇਟਿਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਹ ਹਲਾਲ ਸਰਟੀਫਾਈਡ ਹੁੰਦਾ ਹੈ ਅਤੇ ਉਸ ਦਾ ਸਰੋਤ ਬੀਫ ਹੁੰਦਾ ਹੈ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਪੋਸਟਾਂ ਨੂੰ ਸ਼ੇਅਰ ਕਰ ਕੈਡਬਰੀ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਸਕ੍ਰੀਨ ਸ਼ਾਟ ਦੀ ਪੜਤਾਲ ਸ਼ੁਰੂ ਕੀਤੀ। ਵਾਇਰਲ ਸਕ੍ਰੀਨ ਸ਼ਾਟ ਨੂੰ ਗੌਰ ਨਾਲ ਦੇਖਣ ਤੇ ਅਸੀਂ ਪਾਇਆ ਕਿ ਇਸ ਵਿੱਚ ਕੈਡਬਰੀ ਆਸਟ੍ਰੇਲੀਆ ਦੀ ਵੈਬਸਾਈਟ ਦਾ ਯੂਆਰਐਲ ਦਿੱਤਾ ਗਿਆ ਹੈ।
ਆਪਣੀ ਸਰਚ ਦੌਰਾਨ ਸਾਨੂੰ ਕੈਡਬਰੀ ਆਸਟ੍ਰੇਲੀਆ ਵੈਬਸਾਈਟ ਦਾ ਪੇਜ ਮਿਲਿਆ ਜਿਸ ਤੋਂ ਵਾਇਰਲ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਜਾ ਰਿਹਾ ਹੈ। ਵੈੱਬਸਾਈਟ ਤੇ ਸਪੱਸ਼ਟ ਲਿਖਿਆ ਹੋਇਆ ਹੈ ਕਿ ਜੇਕਰ ਆਸਟ੍ਰੇਲੀਆ ਦੇ ਸਾਡੇ ਕਿਸੀ ਉਤਪਾਦ ਵਿਚ ਜਿਲੇਟਿਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਹ ਹਲਾਲ ਸਰਟੀਫਾਈਡ ਹੁੰਦਾ ਹੈ ਅਤੇ ਉਸ ਦਾ ਸਰੋਤ ਬੀਫ ਹੁੰਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਕੈਡਬਰੀ ਤੇ ਸੋਸ਼ਲ ਮੀਡੀਆ ਅਕਾਊਂਟ ਨੂੰ ਖੰਗਾਲਿਆ ਅਤੇ ਸਾਨੂੰ ਆਰਗੇਨਾਈਜ਼ੇਸ਼ਨ ਦੇ ਦੁਆਰਾ ਵਾਇਰਲ ਹੋ ਰਹੀ ਸਕ੍ਰੀਨ ਸ਼ਾਟ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਕੈਡਬਰੀ ਦੁਆਰਾ ਇਹ ਸਪਸ਼ਟੀਕਰਨ 18 ਜੁਲਾਈ 2021 ਨੂੰ ਦਿੱਤਾ ਗਿਆ ਸੀ।
ਕੈਡਬਰੀ ਨੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਭਾਰਤ ਵਿਚ ਵਿਕਣ ਵਾਲੇ ਸਾਰੇ ਉਤਪਾਦ 100 ਪ੍ਰਤੀਸ਼ਤ ਸ਼ਾਕਾਹਾਰੀ ਹਨ। ਪ੍ਰੋਡਕਟ ਦੇ ਰੈਪਰ ਤੇ ਬਣੇ ਹਰੇ ਰੰਗ ਦੇ ਲੋਗੋ ਤੋਂ ਇਸ ਗੱਲ ਦਾ ਪਤਾ ਚੱਲਦਾ ਹੈ। FSSAI ਦੀ website ਤੇ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕੈਡਬਰੀ ਕੰਪਨੀ ਦੀ ਸਾਰੀ ਚਾਕਲੇਟ ਵਿਚ ਬੀਫ ਹੋਣ ਦਾ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਜਿਸ ਸਕ੍ਰੀਨ ਸ਼ਾਟ ਦੇ ਜ਼ਰੀਏ ਕੈਡਬਰੀ ਦੇ ਪ੍ਰੋਡਕਟ ਵਿੱਚ ਬੀਫ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਕੈਡਬਰੀ ਆਸਟ੍ਰੇਲੀਆ ਵੈਬਸਾਈਟ ਦਾ ਹੈ।
Result: False
Our Sources
Cadbury Australia website
Tweet by Cadbury India on 18th July, 2021
FSSAI website
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ