Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਕੱਠੇ ਬੈਠਿਆਂ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਵਿੱਚ ਬਾਲੀਵੁਡ ਐਕਟਰ ਬੋਬੀ ਦਿਓਲ ਨੂੰ ਵੀ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਕਰਮਜੀਤ ਮਜੀਠੀਆ ਦੀ ਜਨਮਦਿਨ ਦੀ ਪਾਰਟੀ ਤੇ ਭਗਵੰਤ ਮਾਨ ਵੀ ਪਹੁੰਚੇ ਅਤੇ ਬਿਕਰਮ ਮਜੀਠੀਆ ਸਾਮ੍ਹਣੇ ਡਰ ਕੇ ਬੈਠੇ ਰਹੇ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।
ਸੋਸ਼ਲ ਮੀਡੀਆ ‘ਤੇ ਹਾਲੀਆ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕਿਸਾਨਾਂ ਨੂੰ ਟਰੈਕਟਰ ਰਾਹੀਂ ਪੁਲਿਸ ਬੈਰੀਕੇਡ ਨੂੰ ਤੋੜਦਿਆਂ ਅਤੇ ਪੁਲਿਸ ਨਾਲ ਝੜਪ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਹਾਲੀਆ ਕਿਸਾਨ ਅੰਦੋਲਨ ਦਾ ਦੱਸਿਆ ਜਾ ਰਿਹਾ ਹੈ। ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਵੀਡੀਓ ਦਿੱਲੀ ਦੇ ਅਕਸ਼ਰਧਾਮ ਵਿਖੇ ਸਾਲ 2021 ਵਿੱਚ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਦਾ ਹੈ। ਕਿਸਾਨ ਸੰਘਰਸ਼ ਦੌਰਾਨ 26 ਜਨਵਰੀ 2021 ਨੂੰ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਟ੍ਰੈਕਟਰ ਦੌਰਾਨ ਦਿੱਲੀ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਸੀ।
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਕੱਠੇ ਬੈਠਿਆਂ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਵਿੱਚ ਬਾਲੀਵੁਡ ਐਕਟਰ ਬੋਬੀ ਦਿਓਲ ਨੂੰ ਵੀ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਕਰਮਜੀਤ ਮਜੀਠੀਆ ਦੀ ਜਨਮਦਿਨ ਦੀ ਪਾਰਟੀ ਤੇ ਭਗਵੰਤ ਮਾਨ ਵੀ ਪਹੁੰਚੇ ਅਤੇ ਬਿਕਰਮ ਮਜੀਠੀਆ ਸਾਮ੍ਹਣੇ ਡਰ ਕੇ ਬੈਠੇ ਰਹੇ। ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਤਸਵੀਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਦੇ ਰਿਸੈਪਸ਼ਨ ਪਾਰਟੀ ਦੀ ਹੈ ਜਿਥੇ ਭਗਵੰਤ ਮਾਨ ਅਤੇ ਬਿਕਰਮ ਮਜੀਠੀਆ ਇਕੱਠੇ ਬੈਠੇ ਸਨ। ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸੋਸ਼ਲ ਮੀਡੀਆ ‘ਤੇ ਕੇਂਦਰੀ ਸੜਕ-ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਿਤਿਨ ਗਡਕਰੀ ਕਹਿੰਦੇ ਹਨ,”ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਇਸ ਕਰਕੇ ਦੁਖੀ ਹਨ ਕਿਓਂਕਿ ਪਿੰਡਾਂ ‘ਚ ਚੰਗੇ ਰੋਡ ਨਹੀਂ ਹਨ, ਪੀਣ ਲਈ ਸਾਫ ਪਾਣੀ ਨਹੀਂ ਹੈ, ਹਸਪਤਾਲ ਚੰਗੇ ਨਹੀਂ ਹਨ ਤੇ ਨਾ ਹੀ ਸਕੂਲ ਚੰਗੇ ਹਨ।” ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਗਡਕਰੀ ਨੇ ਆਪਣੀ ਹੀ ਸਰਕਾਰ ਤੇ ਨਿਸ਼ਾਨਾ ਸਾਧਿਆ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ। ਅਸਲ ਕਲਿਪ ਵਿਚ ਅੱਗੇ ਨਿਤਿਨ ਗਡਕਰੀ ਭਾਜਪਾ ਸਰਕਾਰ ਦੀ ਤਾਰੀਫ ਕਰਦਿਆਂ ਦੱਸਦੇ ਹਨ ਕਿ ਸਰਕਾਰ ਵੱਲੋਂ ਪਿੰਡਾਂ ‘ਚ ਵਿਕਾਸ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਹਾਲਾਂਕਿ ਹਾਲੇ ਓਥੇ ਜ਼ਿਆਦਾ ਵਿਕਾਸ ਨਹੀਂ ਹੋ ਪਾਇਆ ਹੈ।
ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ 3 ਮਾਰਚ, 2024 ਨੂੰ ਪਟਨਾ ‘ਚ ਹੋਈ ਜਨ ਵਿਸ਼ਵਾਸ ਰੈਲੀ ਦੀਆਂ ਹਨ। ਇਹ ਤਸਵੀਰਾਂ 3 ਮਾਰਚ 2024 ਨੂੰ ਹੋਈ ਜਨ ਵਿਸ਼ਵਾਸ ਰੈਲੀ ਨਾਲ ਸੰਬੰਧਿਤ ਨਹੀਂ ਹੈ। ਪਟਨਾ ਦੇ ਗਾਂਧੀ ਮੈਦਾਨ ਦੀ ਇਹ ਤਸਵੀਰਾਂ ਸਾਲ 2017 ਦੀ ਹਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
March 23, 2024
Shaminder Singh
March 2, 2024
Shaminder Singh
February 24, 2024