ਸ਼ਨੀਵਾਰ, ਅਕਤੂਬਰ 12, 2024
ਸ਼ਨੀਵਾਰ, ਅਕਤੂਬਰ 12, 2024

HomeFact Checkਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਖਿਲਾਫ ਦਿੱਤਾ ਬਿਆਨ? ਅਧੂਰਾ ਬਿਆਨ ਵਾਇਰਲ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਖਿਲਾਫ ਦਿੱਤਾ ਬਿਆਨ? ਅਧੂਰਾ ਬਿਆਨ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਕੇਂਦਰੀ ਸੜਕ-ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਿਤਿਨ ਗਡਕਰੀ ਕਹਿੰਦੇ ਹਨ,”ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਇਸ ਕਰਕੇ ਦੁਖੀ ਹਨ ਕਿਓਂਕਿ ਪਿੰਡਾਂ ‘ਚ ਚੰਗੇ ਰੋਡ ਨਹੀਂ ਹਨ, ਪੀਣ ਲਈ ਸਾਫ ਪਾਣੀ ਨਹੀਂ ਹੈ, ਹਸਪਤਾਲ ਚੰਗੇ ਨਹੀਂ ਹਨ ਤੇ ਨਾ ਹੀ ਸਕੂਲ ਚੰਗੇ ਹਨ।” ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਗਡਕਰੀ ਨੇ ਆਪਣੀ ਹੀ ਸਰਕਾਰ ਤੇ ਨਿਸ਼ਾਨਾ ਸਾਧਿਆ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਖਿਲਾਫ ਦਿੱਤਾ ਬਿਆਨ? ਅਧੂਰਾ ਬਿਆਨ ਵਾਇਰਲ

ਆਪ ਪੰਜਾਬ ਨੇ ਆਪਣੇ ਅਧਿਕਾਰਿਕ ਫੇਸਬੁੱਕ ਪੇਜ ਤੇ ਰੀਲ ਨੂੰ ਸ਼ੇਅਰ ਕਰਦਿਆਂ ਲਿਖਿਆ,”ਭਾਜਪਾ ਆਗੂ ਨਿਤਿਨ ਗਡਕਰੀ ਨੇ ਆਪਣੀ ਹੀ ਪਾਰਟੀ ਭਾਜਪਾ ਦੀ ਕੇਂਦਰ ਸਰਕਾਰ ‘ਤੇ ਬੋਲਿਆ ਹੱਲਾ” ਕਾਂਗਰਸ ਨੇ ਵੀ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ।

Fact Check/Verification

ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਮੀਡੀਆ ਅਦਾਰਾ ‘The Lallantop’ ਦਾ ਲੋਗੋ ਲੱਗਿਆ ਹੋਇਆ ਹੈ।

ਅਸੀਂ Lallantop ਦੇ ਯੂਟਿਊਬ ਅਕਾਊਂਟ ਨੂੰ ਖੰਗਾਲਿਆ। Lallantop ਨੇ ਨਿਤਿਨ ਗਡਕਰੀ ਨਾਲ ਇਹ ਇੰਟਰਵਿਊ 29 ਫਰਵਰੀ 2024 ਨੂੰ ਅਪਲੋਡ ਕੀਤਾ ਸੀ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ। ਵਾਇਰਲ ਹੋ ਰਹੇ ਭਾਗ ਨੂੰ 18 ਮਿੰਟ 20 ਸਕਿੰਟ ਤੋਂ ਬਾਅਦ ਸੁਣਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸਲ ਵੀਡੀਓ ਵਿਚ ਨਿਤਿਨ ਗਡਕਰੀ ਵਾਇਰਲ ਬਿਆਨ ਤੋਂ ਬਾਅਦ ਕਹਿੰਦੇ ਹਨ,” ਇਨ੍ਹਾਂ ਇਲਾਕਿਆਂ ‘ਚ ਸਸਟੇਨੇਬਲ ਵਿਕਾਸ ਹੋਇਆ ਹੈ, ਪਰ ਉਨ੍ਹਾਂ ਨਹੀਂ ਹੋਇਆ ਜਿਨ੍ਹਾਂ ਬਾਕੀ ਥਾਵਾਂ ‘ਤੇ ਹੋਇਆ ਹੈ।” ਗਡਕਰੀ ਇਹ ਵੀ ਕਹਿੰਦੇ ਹਨ ਕਿ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਇਲਾਕਿਆਂ ‘ਚ ਕਾਫੀ ਕੰਮ ਵੇਖਣ ਨੂੰ ਮਿਲ ਰਿਹਾ ਹੈ। ਪੂਰੇ ਇੰਟਰਵਿਊ ਵਿਚ ਨਿਤਿਨ ਗਡਕਰੀ ਭਾਜਪਾ ਸਰਕਾਰ ਦੀਆਂ ਕਾਮਯਾਬੀਆਂ ਨੂੰ ਵੀ ਅੱਗੇ ਸਾਂਝਾ ਕਰਦੇ ਹਨ।

ਸਰਚ ਦੌਰਾਨ ਸਾਨੂੰ ਨਿਤਿਨ ਗਡਕਰੀ ਦੇ ਦਫਤਰ ਵੱਲੋਂ ਕੀਤਾ ਗਿਆ ਟਵੀਟ ਮਿਲਿਆ। ਟਵੀਟ ਵਿੱਚ ਅਧੂਰੇ ਵੀਡੀਓ ਰਾਹੀਂ ਕਾਂਗਰਸ ਦੇ ਝੂਟ ਫੈਲਾਉਣ ਦਾ ਆਰੋਪ ਲਗਾਇਆ ਗਿਆ।

ਇਸ ਤੋਂ ਇਲਾਵਾ PIB ਟਵੀਟ ਨੇ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦੱਸਿਆ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ। ਅਸਲ ਕਲਿਪ ਵਿਚ ਅੱਗੇ ਨਿਤਿਨ ਗਡਕਰੀ ਭਾਜਪਾ ਸਰਕਾਰ ਦੀ ਤਾਰੀਫ ਕਰਦਿਆਂ ਦੱਸਦੇ ਹਨ ਕਿ ਸਰਕਾਰ ਵੱਲੋਂ ਪਿੰਡਾਂ ‘ਚ ਵਿਕਾਸ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਹਾਲਾਂਕਿ ਹਾਲੇ ਓਥੇ ਜ਼ਿਆਦਾ ਵਿਕਾਸ ਨਹੀਂ ਹੋ ਪਾਇਆ ਹੈ।

Result: Missing Context

Sources

Interview uploaded by The Lallantop on February 29, 2024
Tweet by Nitin Gadkari office on March 1, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।s

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular