ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਹਨਾਂ ਦਿਨੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀ ਪੁਰਾਣੀ ਅਖਬਾਰ ਦੀ ਕਲਿਪ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਰਹੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਵਾਇਰਲ ਹੋ ਰਹੀ ਵੀਡੀਓ ਭਾਰਤ ਦੀ ਨਹੀਂ ਬੰਗਲਾਦੇਸ਼ ਦੀ ਹੈ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਰਿਕਸ਼ਾਵਾਲੇ ਨੂੰ ਰੋਂਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਭਾਰਤ ਦੀ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਭਾਰਤ ਦੀ ਨਹੀਂ ਸਗੋਂ ਢਾਕਾ, ਬੰਗਲਾਦੇਸ਼ ਦੀ ਹੈ।

ਕੀ ਇਸ ਵਿਅਕਤੀ ਨੇ ਬਲਾਤਕਾਰ ਕਰਨ ਵਾਲੇ ਦਾ ਵੱਢਿਆ ਸਿਰ? ਗੁੰਮਰਾਹਕੁੰਨ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਹੱਥ ਵਿੱਚ ਕੱਟਿਆ ਹੋਇਆ ਸਿਰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਭੈਣ ਦੇ ਨਾਲ ਬਲਾਤਕਾਰ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਬਲਾਤਕਾਰੀ ਦਾ ਸਿਰ ਵੱਢ ਦਿੱਤਾ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੀੜਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ ਅਤੇ ਕੁਝ ਸਾਲ ਪਹਿਲਾਂ ਉਸ ਦੀ ਮਾਂ ਦੇ ਨਾਲ ਛੇੜਛਾੜ ਵੀ ਕੀਤੀ ਸੀ।

ਕਿਸਾਨਾਂ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਧਰਨੇ ਚੋਂ ਕੱਢਿਆ ਬਾਹਰ?
ਸੋਸ਼ਲ ਮੀਡੀਆ ਤੇ ਇੱਕ ਅਖ਼ਬਾਰ ਦੀ ਕਲਿੱਪ ਖੂਬ ਵਾਇਰਲ ਹੋ ਰਹੀ ਹੈ ਜਿਸ ਦੀ ਹੈਡਲਾਈਨ ਦੇ ਮੁਤਾਬਕ ਕਿਸਾਨਾਂ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਧਰਨੇ ਚੋਂ ਬਾਹਰ ਕੱਢਿਆ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਲੀਪ ਤਕਰੀਬਨ ਪੰਜ ਸਾਲ ਪੁਰਾਣੀ ਹੈ ਜਦੋਂ ਨਰਮੇ ਦੀ ਤਬਾਹ ਹੋਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਤੇ ਬੈਠੀਆਂ ਸਨ।

ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਦੀ ਪੁਰਾਣੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ
ਸੋਸ਼ਲ ਮੀਡੀਆ ਤੇ ਖੂਨ ਨਾਲ ਲੱਥਪਥ ਇਕ ਵਿਅਕਤੀ ਦੀ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਕੁਝ ਗੁੰਡਿਆਂ ਤੋਂ ਇੱਕ ਲੜਕੀ ਦੀ ਸੁਰੱਖਿਆ ਕਰਦੇ ਇਹ ਵਿਅਕਤੀ ਜ਼ਖਮੀ ਹੋ ਗਿਆ। ਘਟਨਾਕ੍ਰਮ ਦੇ ਦੌਰਾਨ ਵਿਅਕਤੀ ਨੂੰ ਤਿੰਨ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਤਸਵੀਰ ਹਾਲ ਹੀ ਦੀ ਨਹੀਂ ਸਗੋਂ ਸਾਲ 2019 ਦੀ ਹੈ।

ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਦੇ 5 ਸਾਲ ਪੁਰਾਣੇ ਬਿਆਨ ਨੂੰ ਮੁੜ ਤੋਂ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਇੱਕ ਅਖ਼ਬਾਰ ਦੀ ਕਲਿੱਪ ਖੂਬ ਵਾਇਰਲ ਹੋ ਰਹੀ ਹੈ ਜਿਸ ਦੀ ਹੈਡਲਾਈਨ ਦੇ ਮੁਤਾਬਕ ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਨੇ ਬਿਆਨ ਦਿੱਤਾ ਕਿ ਟਰੈਕ ਤੇ ਬੈਠੇ ਅੰਦੋਲਨਕਾਰੀ ਕਿਸਾਨ ਹੋਣ ਦਾ ਡਰਾਮਾ ਕਰ ਰਹੇ ਹਨ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਲੀਪ ਤਕਰੀਬਨ ਪੰਜ ਸਾਲ ਪੁਰਾਣੀ ਹੈ ਜਦੋਂ ਨਰਮੇ ਦੀ ਤਬਾਹ ਹੋਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਤੇ ਬੈਠੀਆਂ ਸਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044