Claim
ਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ ‘ਤੇ ਇਜ਼ਰਾਇਲ ਨੇ ਸੁੱਟੇ ਬੰਬ
Fact
ਵਾਇਰਲ ਹੋ ਰਿਹਾ ਵੀਡੀਓ ਸੁਡਾਨ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ- ਫਿਲਸਤੀਨ ਵਿਚਕਾਰ ਚੱਲ ਰਹੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁੱਖ-ਪਿਆਸ ਨਾਲ ਤੜਫ਼ ਰਹੇ ਫਿਲਿਸਤਿਨ-ਗਾਜਾ ਦੇ ਬੱਚੇ ਜਦੋਂ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ ਤਾਂ ਇਜਰਾਇਲ ਵੱਲੋਂ ਉਨ੍ਹਾਂ ‘ਤੇ ਬੰਬ ਸੁੱਟ ਦਿੱਤਾ ਗਿਆ।
ਫੇਸਬੁੱਕ ਯੂਜ਼ਰ ਬਿੰਦੂ ਕਣਕਵਾਲਿਆ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਭੁਖ ਪਿਆਸ ਨਾਲ ਤੜਫ ਰਹੇ ਪੇਲੇਸਟਾਇਨ ਗਾਜਾ ਦੇ ਬੱਚੇ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ , ਇਜਰਾਇਲ ਅੱਤਕਵਾਦੀਆ ਨੇ ਉਪਰੋ ਬੰਬ ਸਿਟਤਾ। ਕਿੰਨੀ ਲਾਚਾਰ..ਪੂਰੀ ਦੁਨੀਆ ਏ ਸਬ ਦੇਖ ਰਹੀ ..ਦੇਖ ਕੇ ਅੱਖਾ ਬੰਦ ਕਰ ਲੇਦੀਂ ਹੈ ??
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਵਾਇਰਲ ਹੀ ਰਹੀ ਵੀਡੀਓ ਕਈ ਟਵੀਟ ਦੇ ਵਿੱਚ ਅਪਲੋਡ ਮਿਲੇ। ਇਹਨਾਂ ਟਵੀਟ ਦੇ ਵਿੱਚ ਵੀਡੀਓ ਨੂੰ ਸੁਡਾਨ ਦਾ ਦੱਸਿਆ ਗਿਆ। ਅਧਿਕਾਰਿਕ X ਅਕਾਊਂਟ Clash Report ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਸੁਡਾਨ ਆਰਮੀ ਨੇ ਆਰਐਸਐਫ ਫੋਰਸ ਤੇ ਡਰੋਨ ਹਮਲਾ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਕੀਵਰਡ ਸਰਚ ਜਰੀਏ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Al -Jazeera ਸੁਡਾਨ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਮੁਤਾਬਕ ਵੀ ਇਹ ਵੀਡੀਓ ਸੁਡਾਨ ਦਾ ਹੈ ਜਿਥੇ ਸੁਡਾਨ ਦੀ ਆਰਮੀ ਨੇ RSF ਫੋਰਸ ‘ਤੇ ਹਮਲਾ ਕੀਤਾ ਸੀ।
ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ Google Earth ‘ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਥਾਂ ਨੂੰ ਲੱਭਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਸਮਾਨ ਲੋਕੇਸ਼ਨ ਮਿਲੀ ਜਿਸ ਤੋਂ ਸਪਸ਼ਟ ਹੈ ਕਿ ਇਹ ਵੀਡੀਓ ਸੁਡਾਨ ਦਾ ਹੈ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਗੁੰਮਰਾਹਕੁਨ ਹੈ। ਵਾਇਰਲ ਹੋ ਰਿਹਾ ਵੀਡੀਓ ਸੁਡਾਨ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ- ਫਿਲਸਤੀਨ ਵਿਚਕਾਰ ਚੱਲ ਰਹੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Result- False
Our Sources
Media report by Al Jazeera published on October 12, 2023
Tweet made by Clash Report on October 13, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।