Claim
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਨੇ G20 ਸੰਮੇਲਨ ਦੌਰਾਨ ਆਪਣੀ ਡਿੱਗੀ ਹੋਈ ਕਾਫੀ ਆਪ ਸਾਫ ਕੀਤੀ
Fact
ਵਾਇਰਲ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ ‘ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਦੇ ਹੱਥ ਤੋਂ ਇੱਕ ਤਰਲ ਪਦਾਰਥ ਦਾ ਕੱਪ ਡਿੱਗ ਜਾਂਦਾ ਹੈ ਤੇ ਉਹ ਆਪ ਉਸਨੂੰ ਸਾਫ ਕਰਦੇ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਦਿੱਲੀ ਵਿਚ ਹੋਏ G20 ਸੰਮੇਲਨ ਦਾ ਹੈ।
ਵੀਡੀਓ ਨੂੰ ਵਾਇਰਲ ਕਰਦਿਆਂ ਮਾਰਕ ਰੂਟ ਦੀ ਤਰੀਫ ਕੀਤੀ ਜਾ ਰਹੀ ਹੈ।
ਫੇਸਬੁੱਕ ਯੂਜ਼ਰ Aman Verma ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, “ਇਹ G-20 ਸੰਮੇਲਨ ਨਵੀਂ ਦਿੱਲੀ 2023 ਦੀ ਇੱਕ ਵੀਡੀਓ ਹੈ, ਨੀਦਰਲੈਂਡ ਦੇ PM ਦੇ ਹੱਥ ਵਿੱਚ ਚਾਹ ਦਾ ਕੱਪ ਸੀ, ਗਲਤੀ ਨਾਲ ਡਿੱਗ ਗਿਆ। ਪਰ ਉਸਨੇ ਸਫਾਈ ਲਈ ਵਾਲੰਟੀਅਰਾਂ ਨੂੰ ਨਹੀਂ ਬੁਲਾਇਆ। ਕਿਰਪਾ ਕਰਕੇ ਦੇਖੋ ਅੱਗੇ ਕੀ ਹੋਇਆ। ਇਹ ਸਾਡੇ ਦੇਸ਼ ਦੇ ਸਿਆਸੀ ਲੋਕਾਂ ਲਈ ਇੱਕ ਸਬਕ ਹੈ।”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨੂੰ ਲੈ ਕੇ ਨਾਮਵਰ ਮੀਡੀਆ ਸੰਸਥਾਨ WION ਦੀ ਵੀਡੀਓ ਰਿਪੋਰਟ ਮਿਲੀ। ਇਹ ਰਿਪੋਰਟ 6 ਜੂਨ 2018 ਨੂੰ Youtube ‘ਤੇ ਸਾਂਝੀ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਨੀਦਰਲੈਂਡ ਦੇ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਮਾਰਕ ਰੂਟ ਦੇ ਹੱਥੋਂ ਗਲਤੀ ਨਾਲ ਕਾਫੀ ਡਿੱਗ ਜਾਂਦੀ ਹੈ ਤੇ ਉਹ ਆਪ ਹੀ ਉਸਨੂੰ ਸਾਫ ਕਰਦੇ ਹਨ।
ਇਸ ਮਾਮਲੇ ਨੂੰ ਲੈ ਕੇ ਸਾਨੂੰ ਕਈ ਖਬਰਾਂ ਮਿਲੀਆਂ। NDTV ਦੀ ਮਾਮਲੇ ਨੂੰ ਲੈ ਕੇ 6 ਜੂਨ 2018 ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਮੁਤਾਬਕ ਨੀਦਰਲੈਂਡ ਦੇ ਪ੍ਰਧਾਨ ਮੰਤਰੀ, ਮਾਰਕ ਰੁਟ ਦੀ ਸੰਸਦ ਦੇ ਫਲੋਰ ਦੀ ਸਫਾਈ ਕਰਨ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ‘ਤੇ ਉਨ੍ਹਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਕਲਿੱਪ ਵਿੱਚ ਨੇਤਾ ਨੂੰ ਡੱਚ ਸੰਸਦ ਦੇ ਸੁਰੱਖਿਆ ਗੇਟਾਂ ਵਿੱਚੋਂ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ ਅਤੇ ਇਸ ਦੌਰਾਨ ਉਹਨਾਂ ਤੋਂ ਕੌਫੀ ਡਿੱਗ ਜਾਂਦੀ ਹੈ ਅਤੇ ਓਹ ਫਰਸ਼ ‘ਤੇ ਖੁਦ ਕੋਫੀ ਨੂੰ ਸਾਫ ਕਰਦੇ ਹਨ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ ‘ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ।
Result: False
Our Sources
Media report published by NDTV on June 6,2018
Media report published by WION on June 6,2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ