Claim
ਹਿੰਦੂ ਸੰਸਥਾ ਸੰਗਠਨ ਦੇ ਮੈਂਬਰ ਘਰੋਂ 8 ਬੰਬ ਬਰਾਮਦ
Fact
ਵਾਇਰਲ ਨਿਊਜ਼ ਤਕਰੀਬਨ 5 ਸਾਲ ਪੁਰਾਣੀ ਹੈ। ਸਾਲ 2018 ਵਿੱਚ ਅੱਤਵਾਦ ਵਿਰੋਧੀ ਦਸਤੇ ਨੇ ਨਾਲਾਸੋਪਾਰਾ ‘ਚ ਸਨਾਤਨ ਸੰਸਥਾ ਨਾਲ ਸਬੰਧਤ ਵੈਭਵ ਰੋਤ ਦੇ ਘਰੋਂ ਬੰਬ ਅਤੇ ਵਿਸਫੋਟਕ ਬਣਾਉਣ ਲਈ ਕੱਚਾ ਮਾਲ ਬਰਾਮਦ ਕੀਤਾ ਸੀ।
ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ਏਬੀਪੀ ਨਿਊਜ਼ ਦੀ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਸੰਸਥਾ ਸੰਗਠਨ ਦੇ ਘਰੋਂ 8 ਬੰਬ ਬਰਾਮਦ ਹੋਏ ਹਨ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਏਬੀਪੀ ਨਿਊਜ਼ ਦੀ ਕਲਿਪਿੰਗ ਮੁਤਾਬਕ ਮੁੰਬਈ ਦੇ ਨਾਲਾਸੁਪਰਾ ਵਿਖੇ ਹਿੰਦੂ ਸੰਗਠਨ ਦੇ ਮੈਂਬਰ ਵੈਭਵ ਰੌਤ ਦੇ ਘਰ ਤੋਂ ਐਂਟੀ ਟਾਸਕ ਫੋਰਸ ਨੇ ਬੰਬ ਅਤੇ ਬੰਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਹੈ।
ਫੇਸਬੁੱਕ ਯੂਜ਼ਰ ‘ਚਮਕੀਲਾ ਜੱਟ’ ਨੇ ਵਾਇਰਲ ਕਲਿਪਿੰਗ ਨੂੰ ਸ਼ੇਅਰ ਕਰਦਿਆਂ ਲਿਖਿਆ,’ਖ਼ਬਰ: ਹਿੰਦੂ ਸੰਸਥਾ ਸੰਗਠਨ ਦੇ ਘਰੋਂ 8 ਬੰਬ ਬਰਾਮਦ।’ ਇਸ ਦੇ ਨਾਲ ਹੀ ਇਸ ਵੀਡੀਓ ਨੂੰ ਕਈ ਯੂਜ਼ਰਾਂ ਨੇ ਹਾਲੀਆ ਦੱਸਦਿਆਂ ਸ਼ੇਅਰ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਯੂ ਟਿਊਬ ਤੇ ਏਬੀਪੀ ਨਿਊਜ਼ ਦੀ ਕਲਿਪਿੰਗ ਨੂੰ ਸਰਚ ਕੀਤਾ। ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਕਲਿਪਿੰਗ ਯੂ ਟਿਊਬ ਤੇ ਅਗਸਤ 10, 2018 ਨੂੰ ਅਪਲੋਡ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਦੀ ਡਿਸਕ੍ਰਿਪਸ਼ਨ ਦੇ ਮੁਤਾਬਕ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਨਾਲਾਸੋਪਾਰਾ ‘ਚ ਸਨਾਤਨ ਸੰਸਥਾ ਨਾਲ ਸਬੰਧਤ ਵੈਭਵ ਰਾਊਤ ਦੇ ਘਰੋਂ ਦੇਸੀ ਬੰਬ ਅਤੇ ਵਿਸਫੋਟਕ ਬਣਾਉਣ ਲਈ ਕੱਚਾ ਮਾਲ ਬਰਾਮਦ ਕੀਤਾ। ਏਬੀਪੀ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਏਟੀਐਸ ਨੇ ਵੱਡੀ ਮਾਤਰਾ ਵਿੱਚ ਬਾਰੂਦ ਅਤੇ ਇੱਕ ਡੈਟੋਨੇਟਰ ਵੀ ਬਰਾਮਦ ਕੀਤਾ ਹੈ, ਜੋ ਦੋ ਦਰਜਨ ਬੰਬ ਬਣਾਉਣ ਲਈ ਕਾਫੀ ਹੈ। ਅੱਤਵਾਦ ਵਿਰੋਧੀ ਦਸਤੇ ਨੇ ਵੈਭਵ ਰਾਊਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਿਪੋਰਟ ਮੁਤਾਬਕ ਟੀਮ ਪਿਛਲੇ ਕੁਝ ਦਿਨਾਂ ਤੋਂ ਰਾਉਤ ਦਾ ਪਤਾ ਲਗਾ ਰਹੀ ਸੀ ਅਤੇ ਵੀਰਵਾਰ ਸ਼ਾਮ ਨੂੰ ਉਸ ਦੇ ਘਰ ਛਾਪਾ ਮਾਰਿਆ ਗਿਆ। ਅਗਲੇਰੀ ਜਾਂਚ ਲਈ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਨੂੰ ਵੀ ਬੁਲਾਇਆ ਗਿਆ।
ਸਾਨੂੰ ਇਸ ਮਾਮਲੇ ਨਾਲ ਸੰਬੰਧਿਤ ਕਈ ਮੀਡਿਆ ਰਿਪੋਰਟਾਂ ਮਿਲੀਆਂ। ਇੰਡੀਆ ਟੁਡੇ ਦੁਆਰਾ ਅਗਸਤ 10, 2018 ਨੂੰ ਕੀਤੇ ਗਏ ਟਵੀਟ ਮੁਤਾਬਕ ਵੀ ਮੁੰਬਈ ਏਟੀਐਸ ਨੇ ਸਨਾਤਨ ਸੰਸਥਾ ਅਤੇ ਕੁਝ ਹੋਰ ਹਿੰਦੂ ਸੰਗਠਨਾਂ ਨਾਲ ਜੁੜੇ ਵੈਭਵ ਰਾਉਤ ਨੂੰ ਨਾਲਸੋਪਾਰਾ ਤੋਂ ਹਿਰਾਸਤ ਵਿੱਚ ਲਿਆ ਹੈ। ਏਟੀਐਸ ਨੇ ਉਸ ਦੇ ਘਰ ਅਤੇ ਦੁਕਾਨ ਤੋਂ ਬੰਬ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਵੀ ਬਰਾਮਦ ਕੀਤੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਦਿਸੰਬਰ 18, 2022 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਨਾਲਾਸੋਪਾਰਾ ਅਸਲਾ ਮਾਮਲਾ ਵਿੱਚ ਇਲਜ਼ਾਮ ਲੱਗਣ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਵੈਭਵ ਰੌਤ ਸਮੇਤ ਦੋ ਮੁੱਖ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਵੈਭਵ ਰੋਤ ਨੇ ਬੰਬਈ ਹਾਈ ਕੋਰਟ (HC) ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਏਬੀਪੀ ਨਿਊਜ਼ ਦੀ ਕਲਿਪਿੰਗ ਤਕਰੀਬਨ 5 ਸਾਲ ਪੁਰਾਣੀ ਹੈ। ਸਾਲ 2018 ਵਿੱਚ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਨਾਲਾਸੋਪਾਰਾ ‘ਚ ਸਨਾਤਨ ਸੰਸਥਾ ਨਾਲ ਸਬੰਧਤ ਵੈਭਵ ਰੋਤ ਦੇ ਘਰੋਂ ਬੰਬ ਅਤੇ ਵਿਸਫੋਟਕ ਬਣਾਉਣ ਲਈ ਕੱਚਾ ਮਾਲ ਬਰਾਮਦ ਕੀਤਾ ਸੀ।
Result: Missing Context
Our Sources
Media report by ABP News on August 10, 2018
Tweet made by India Today on August 10, 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ