Viral
ਪਾਰਕ ਵਿੱਚ ਬੈਠੇ ਮੁੰਡਾ ਕੁੜੀ ਦਾ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਡ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰੀਲ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਮੁੰਡਾ ਕੁੜੀ ਨੂੰ ਪਾਰਕ ਵਿੱਚ ਬੈਠਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਪਾਰਕ ਵਿੱਚ ਸੱਪ ਨਿਕਲ ਆਉਂਦਾ ਹੈ ਜਿਸ ਨੂੰ ਦੇਖ ਕੇ ਮੁੰਡਾ ਕੁੜੀ ਘਬਰਾ ਜਾਂਦੇ ਹਨ ਅਤੇ ਭੱਜਣ ਲੱਗਦੇ ਹਨ। ਸੋਸ਼ਲ ਮੀਡੀਆ ਯੂਜ਼ਰ ਵਾਇਰਲ ਵੀਡਿਓ ਨੂੰ ਅਸਲ ਘਟਨਾ ਦੱਸਦਿਆਂ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ ‘ਅਮਰਿੰਦਰ ਸਿੰਘ ਬਦੇਸ਼ਾ’ ਨੇ ਵਾਇਰਲ ਰੀਲ ਸ਼ੇਅਰ ਕਰਦਿਆਂ ਲਿਖਿਆ ,’ਜਾਨ ਤੇ ਬਣੀ। ਹੋ ਗਿਆ ਸੀ ਰਾਮ ਨਾਮ ਸੱਤ ਹੈ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਅਸਲ ਘਟਨਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਸ਼ੇਅਰ ਚੈਟ ਯੂਜ਼ਰ ਅਮਨ ਬੇਦੀ ਨੇ ਵੀ ਵਾਇਰਲ ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕੀਤਾ ਇਸ ਵੀਡੀਓ ਨੂੰ ਹੁਣ ਤਕ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਯੂਜ਼ਰਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਨੂੰ ਸਕ੍ਰਿਪਟਡ ਦੱਸਿਆ।
ਪੜਤਾਲ ਨੂੰ ਅੱਗੇ ਵਧਾਉਂਦਿਆਂ ਅਸੀਂ ਵੀਡੀਓ ਦੇ ਕੀ ਫਰੇਮ ਕੱਢਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮੱਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਵੀਡੀਓ ਕਲਿਪ ਦਾ ਪੂਰਾ ਵਰਜ਼ਨ YouTube ਅਕਾਊਂਟ ‘ZOOMIT’ ਦੁਆਰਾ ਸ਼ੇਅਰ ਮਿਲਿਆ। ZOOMIT ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ ਅੰਤ ਵਿੱਚ ਡਿਸਕਲੇਮਰ ‘ਚ ਸਾਫ ਦੱਸਿਆ ਗਿਆ ਕਿ ਵੀਡੀਓ ਸਕ੍ਰਿਪਟਿਡ ਹੈ।

ਵੀਡੀਓ ਦੇ ਡਿਸਕਲੇਮਰ ਵਿੱਚ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵਾਇਰਲ ਵੀਡੀਓ ਇਕ ਸਕ੍ਰਿਪਟਡ ਡਰਾਮਾ ਤੇ ਕਾਲਪਨਿਕ ਨਾਟਕ ਹੈ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਯੂਟਿਊਬ ਅਕਾਊਂਟ ਨੂੰ ਖੰਗਾਲਣ ਤੇ ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਵਿਅਕਤੀ ਅਸਲ ਵਿੱਚ ਐਕਟਰ ਹਨ ਅਤੇ ਉਹ ਜਾਗਰੂਕ ਕਰਨ ਦੇ ਮਕਸਦ ਤੂੰ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਹਨ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਯੂਟਿਊਬ ਚੈਨਲ ਦੇ ਐਡਮਿਨ ਨੂੰ ਸੰਪਰਕ ਕੀਤਾ। ਹਾਲਾਂਕਿ ਸਾਡਾ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ। ਸੰਪਰਕ ਕਾਇਮ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਅਸਲ ਘਟਨਾ ਮੰਨਦਿਆਂ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Missing context
Our Sources
Self Analysis
YouTube Video uploaded by ZOOMIT on July 21, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ