ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਔਰਤ ਨੇ ਸੱਪ ਨੂੰ ਜਨਮ ਦਿੱਤਾ ਹੈ। ਵਾਇਰਲ ਵੀਡੀਓ ‘ਚ ਵਿਆਹੁਤਾ ਔਰਤ ਦੀ ਤਸਵੀਰ ਤੋਂ ਇਲਾਵਾ ਆਪਰੇਸ਼ਨ ਥੀਏਟਰ ਦੇ ਦ੍ਰਿਸ਼ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਗਰਭਵਤੀ ਔਰਤ ਨੇ ਸੱਪ ਨੂੰ ਦਿੱਤਾ ਜਨਮ? ਫਰਜ਼ੀ ਦਾਅਵਾ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰਭਵਤੀ ਭਾਰਤੀ ਔਰਤ ਨੇ ਹਾਲ ਹੀ ਵਿੱਚ ਇੱਕ ਸੱਪ ਨੂੰ ਜਨਮ ਦਿੱਤਾ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ ਅਤੇ ਇਸ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਪ੍ਰਸੰਗਿਕ ਹੈ।

ਇਤਰਾਰਯੋਗ ਹਾਲਾਤ ‘ਚ ਦਿਖਾਈ ਦੇ ਰਿਹਾ ਵਿਅਕਤੀ ਨਿਰਮਲ ਸਿੰਘ ਗੁਰੂਜੀ ਨਹੀਂ ਹਨ
ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਰਮਲ ਸਿੰਘ ਗੁਰੂ ਜੀ ਇਤਰਾਰਯੋਗ ਹਾਲਾਤ ‘ਚ ਦੋ ਔਰਤਾਂ ਨਾਲ ਫੜਿਆ ਗਿਆ। ਵਾਇਰਲ ਵੀਡੀਓ ਸ਼੍ਰੀਲੰਕਾ ਦੀ ਹੈ ਜਿਥੇ ਬੋਧੀ ਭਿਕਸ਼ੂ ਸੁਮਨਾ ਥੇਰੋ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ। ਵੀਡੀਓ ਵਿੱਚ ਨਿਰਮਲ ਸਿੰਘ ਗੁਰੂਜੀ ਨਹੀਂ ਹੈ। ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।

ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ? ਚੰਬਾ ਦੀ ਪੁਰਾਣੀ ਵੀਡੀਓ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ। ਵਾਇਰਲ ਹੋ ਰਹੀ ਵੀਡੀਓ ਨੰਗਲ ਡੈਮ ਦੀ ਨਹੀਂ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਬਾਲੂ ਪੁਲ ਦੀ ਅਤੇ ਸਾਲ 2018 ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਇਹ ਤਸਵੀਰ ਐਡੀਟਡ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਅਸਲ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਨਰਿੰਦਰ ਮੋਦੀ ਦੀ ਅਸਲ ਤਸਵੀਰ ਸਾਲ 2017 ਦੀ ਹੈ ਜਿਥੇ ਉਹ ਮਹਾਤਮਾ ਗਾਂਧੀ ਦੇ ਬੁੱਤ ਤੇ ਨਤਮਸਤਕ ਹੋ ਰਹੇ ਹਨ।

ਹਵਾਈ ਜਹਾਜ ਅੰਦਰੋਂ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਕੀਤਾ ਕੈਮਰੇ ਵਿੱਚ ਕੈਦ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਆਪਣੀ ਫਲਾਈਟ ਤੋਂ ਆਪਣੇ ਕੈਮਰੇ ‘ਚ ਕੈਦ ਕਰ ਲਿਆ। ਵਾਇਰਲ ਵੀਡੀਓ ਚੰਦ੍ਰਯਾਨ ਦੀ ਲਾਂਚਿੰਗ ਦਾ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਦੀ ਪੁਰਾਣੀ ਵੀਡੀਓ ਨੂੰ ਚੰਦਰਯਾਨ-3 ਦੀ ਲਾਂਚਿੰਗ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ