Claim
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਸੰਸਦ ਪ੍ਰਗਿਆ ਠਾਕੁਰ ਨੇ ਕਾਜ਼ੀ ਦੇ ਘਰ ਜਾ ਕੇ ਈਦ ਦੀ ਵਧਾਈ ਦਿੱਤੀ।

Fact Check/Verification
ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਵੱਲੋਂ ਕਾਜ਼ੀ ਦੇ ਘਰ ਜਾ ਕੇ ਉਸ ਨੂੰ ਈਦ ਦੀ ਸ਼ੁਭਕਾਮਨਾਵਾਂ ਦੇਣ ਦੇ ਨਾਂ ‘ਤੇ ਸ਼ੇਅਰ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਵੀਡੀਓ ਵਿਚਲੀ ਜਾਣਕਾਰੀ ਦੇ ਆਧਾਰ ‘ਤੇ ‘ਸਾਧਵੀ ਪ੍ਰਗਿਆ ਈਦ ਆਜ ਤਕ’ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਵੀਡੀਓ ਸਾਲ 2019 ਦਾ ਹੈ।

ਆਜ ਤਕ ਦੁਆਰਾ 6 ਜੂਨ, 2019 ਨੂੰ ਪ੍ਰਕਾਸ਼ਿਤ ਵੀਡੀਓ ਰਿਪੋਰਟ ਦੇ ਅਨੁਸਾਰ, ਭੋਪਾਲ ਤੋਂ ਭਾਜਪਾ ਸੰਸਦ ਪ੍ਰਗਿਆ ਠਾਕੁਰ ਕਾਜ਼ੀ ਦੇ ਘਰ ਪਹੁੰਚੀ ਸੀ ਅਤੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ ਸੀ।
ਇਸੇ ਤਰ੍ਹਾਂ, 6 ਜੂਨ, 2019 ਨੂੰ ਆਜ ਤਕ ਦੁਆਰਾ ਪ੍ਰਕਾਸ਼ਿਤ ਲੇਖ ਵਿੱਚ ਦੱਸਿਆ ਗਿਆ ਹੈ ਕਿ ਪ੍ਰਗਿਆ ਠਾਕੁਰ ਭੋਪਾਲ ਸ਼ਹਿਰ ਵਿੱਚ ਕਾਜ਼ੀ ਸਈਦ ਮੁਸ਼ਤਾਕ ਅਲੀ ਨਦਵੀ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ। ਮਠਿਆਈਆਂ ਦਾ ਡੱਬਾ ਲੈ ਕੇ ਪਹੁੰਚੇ ਸੰਸਦ ਮੈਂਬਰ ਕਾਜ਼ੀ ਦੇ ਘਰ ਕਰੀਬ 20 ਮਿੰਟ ਰੁਕੇ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ ਸਾਡੀ ਜਾਂਚ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪ੍ਰਗਿਆ ਠਾਕੁਰ ਵੱਲੋਂ ਕਾਜ਼ੀ ਦੇ ਘਰ ਜਾ ਕੇ ਈਦ ਦੀ ਵਧਾਈ ਦੇਣ ਦੇ ਨਾਂ ‘ਤੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ, ਪ੍ਰਗਿਆ ਠਾਕੁਰ ਨੇ ਸਾਲ 2019 ‘ਚ ਈਦ ਦੇ ਮੌਕੇ ‘ਤੇ ਭੋਪਾਲ ਦੇ ਸ਼ਹਿਰ ਕਾਜ਼ੀ ਸਈਦ ਮੁਸ਼ਤਾਕ ਅਲੀ ਨਦਵੀ ਨੂੰ ਵਧਾਈ ਦਿੱਤੀ ਸੀ।
Result: Missing Context
Our Sources
YouTube video published by News Tak on 6 June, 2019
Article published by Aaj Tak on 6 June, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ